Budget 2023: ਖੇਤੀ ਤੋਂ ਇਲਾਵਾ ਹੋਰ ਸਮਾਨ 'ਤੇ ਕਸਟਮ ਡਿਊਟੀ 21% ਤੋਂ ਘਟਾ ਕੇ 13%, ਸਿਗਰੇਟ 'ਤੇ ਵਧੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮੈਂ ਟੈਕਸਟਾਈਲ ਅਤੇ ਖੇਤੀਬਾੜੀ ਤੋਂ ਇਲਾਵਾ ਹੋਰ ਵਸਤਾਂ 'ਤੇ ਮੂਲ ਕਸਟਮ ਡਿਊਟੀ ਦਰਾਂ ਨੂੰ 21% ਤੋਂ ਘਟਾ ਕੇ 13% ਕਰਨ ਦਾ ਪ੍ਰਸਤਾਵ ਕਰਦੀ ਹਾਂ। ਨਤੀਜੇ ਵਜੋਂ, ਖਿਡੌਣੇ, ਸਾਈਕਲ, ਆਟੋਮੋਬਾਈਲ ਸਮੇਤ ਕੁਝ ਚੀਜ਼ਾਂ 'ਤੇ ਬੁਨਿਆਦੀ ਕਸਟਮ ਡਿਊਟੀ, ਸੈੱਸ ਅਤੇ ਸਰਚਾਰਜ ਵਿਚ ਮਾਮੂਲੀ ਬਦਲਾਅ ਕੀਤੇ ਗਏ ਹਨ। ਸਿਗਰਟ 'ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ।
ਕੇਂਦਰੀ ਬਜਟ 2023 ਲਾਈਵ ਅਪਡੇਟਸ: ਵਿੱਤ ਮੰਤਰੀ ਨੇ ਮਹਿਲਾ ਬਚਤ ਪੱਤਰ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਲਈ 15 ਲੱਖ ਦੀ ਹੱਦ ਵਧਾ ਕੇ 30 ਲੱਖ ਕਰਨ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ ਔਰਤਾਂ 2 ਸਾਲਾਂ ਲਈ 2 ਲੱਖ ਰੁਪਏ ਦਾ ਨਿਵੇਸ਼ ਕਰ ਸਕਣਗੀਆਂ। ਇਸ ਡਿਪਾਜ਼ਿਟ 'ਤੇ ਟੈਕਸ ਛੋਟ ਮਿਲੇਗੀ ਅਤੇ 7.5 ਫੀਸਦੀ ਰਿਟਰਨ ਮਿਲੇਗਾ। ਔਰਤਾਂ ਲਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਯੋਜਨਾ ਹੈ।
ਕੇਂਦਰੀ ਬਜਟ 2023-24 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਚ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ 2023 ਪੇਸ਼ ਕੀਤਾ । ਇਸ ਬਜਟ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ । ਖਾਸਕਰ ਟੈਕਸ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਲੋਕਾਂ ਨੂੰ ਰਾਹਤ ਦਿੰਦਿਆਂ 7 ਲੱਖ ਰੁਪਏ ਤੱਕ ਦੀ ਆਮਦਨ ਤੱਕ ਟੈਕਸ 'ਤੇ ਛੋਟ ਦੇ ਦਿੱਤੀ ਹੈ।
ਆਮ ਬਜਟ 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 2014 ਤੋਂ ਬਾਅਦ ਸਥਾਪਿਤ ਮੌਜੂਦਾ 157 ਨਵੇਂ ਮੈਡੀਕਲ ਕਾਲਜਾਂ ਦੇ ਨਾਲ ਮਿਲ ਕੇ 157 ਨਵੇਂ ਨਰਸਿੰਗ ਕਾਲਜ ਸਥਾਪਿਤ ਕੀਤੇ ਜਾਣਗੇ। ਪੀ.ਐਮ.ਪੀ.ਬੀ.ਟੀ.ਜੀ. ਵਿਕਾਸ ਮਿਸ਼ਨ ਵਿਸ਼ੇਸ਼ ਤੌਰ 'ਤੇ ਆਦਿਵਾਸੀ ਸਮੂਹਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਸੁਧਾਰਨ ਲਈ ਸ਼ੁਰੂ ਕੀਤਾ ਜਾਵੇਗਾ, ਤਾਂ ਜੋ ਪੀ.ਬੀ.ਟੀ.ਜੀ. ਦੀਆਂ ਬਸਤੀਆਂ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾ ਸਕੇ। ਅਗਲੇ 3 ਸਾਲਾਂ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਲਈ 15,000 ਕਰੋੜ ਰੁਪਏ ਉਪਲਬਧ ਕਰਵਾਏ ਜਾਣਗੇ।
ਆਮ ਬਜਟ 2023: ਪ੍ਰਧਾਨ ਮੰਤਰੀ ਵਿਸ਼ਵ ਕਰਮਾ ਕੌਸ਼ਲ ਸਨਮਾਨ ਦੇ ਤਹਿਤ ਪਰੰਪਰਾਗਤ ਕਾਰੀਗਰਾਂ ਅਤੇ ਕਾਰੀਗਰਾਂ ਲਈ ਸਹਾਇਤਾ ਪੈਕੇਜ - FM ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਕੌਸ਼ਲ ਸਨਮਾਨ - ਰਵਾਇਤੀ ਕਾਰੀਗਰਾਂ ਅਤੇ ਕਾਰੀਗਰਾਂ ਲਈ ਸਹਾਇਤਾ ਦੇ ਪੈਕੇਜ ਦੀ ਕਲਪਨਾ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ MSME ਮੁੱਲ ਲੜੀ ਨਾਲ ਜੋੜਦੇ ਹੋਏ ਆਪਣੇ ਉਤਪਾਦਾਂ ਦੀ ਗੁਣਵੱਤਾ, ਪੈਮਾਨੇ ਅਤੇ ਪਹੁੰਚ ਵਿੱਚ ਸੁਧਾਰ ਕੀਤਾ ਜਾ ਸਕੇ।
ਬਜਟ 2023: ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ - FM ਸੀਤਾਰਮਨ
ਲਾਈਵ ਬਜਟ ਨਿਊਜ਼ 2023: ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਇੰਡੀਅਨ ਇੰਸਟੀਚਿਊਟ ਆਫ ਮਿਲਟਸ ਰਿਸਰਚ ਨੂੰ ਉੱਤਮਤਾ ਦੇ ਕੇਂਦਰ ਵਜੋਂ ਸਹਿਯੋਗ ਦਿੱਤਾ ਜਾਵੇਗਾ।
ਰਾਸ਼ਟਰੀ ਪਛਾਣ ਪੱਤਰ ਵਜੋਂ ਜਾਣਿਆ ਜਾਵੇਗਾ ਪੈਨ ਕਾਰਡ - FM ਸੀਤਾਰਮਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਪੈਨ ਨੂੰ ਲੈ ਕੇ ਬਜਟ ਭਾਸ਼ਣ ਵਿੱਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੈਨ ਕਾਰਡ ਹੁਣ ਰਾਸ਼ਟਰੀ ਪਛਾਣ ਪੱਤਰ ਵਜੋਂ ਜਾਣਿਆ ਜਾਵੇਗਾ। ਇਸ ਤੋਂ ਪਹਿਲਾਂ ਪੈਨ ਦਾ ਇਸਤੇਮਾਲ ਟੈਕਸ ਭਰਨ ਲਈ ਕੀਤਾ ਜਾਂਦਾ ਸੀ।
ਨਵੀਂ ਟੈਕਸ ਵਿਵਸਥਾ ਦੇ ਤਹਿਤ 7 ਲੱਖ ਤੱਕ ਦੀ ਸਾਲਾਨਾ ਆਮਦਨ ਟੈਕਸ ਮੁਕਤ
ਕੇਂਦਰ ਸਰਕਾਰ ਨੇ ਇਸ ਵਾਰ ਬਜਟ ਦੇ ਵਿੱਚ ਪਰਸਨਲ ਟੈਕਸ 'ਚਨੌਕਰੀਪੇਸ਼ਾ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਨਵੀਂ ਟੈਕਸ ਵਿਵਸਥਾ ਦੇ ਤਹਿਤ 7 ਲੱਖ ਤੱਕ ਦੀ ਸਾਲਾਨਾ ਆਮਦਨ ਟੈਕਸ ਮੁਕਤ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਛੋਟ 5 ਲੱਖ ਤੱਕ ਸੀ ਪਰ ਹੁਣ 7 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਟੈਕਸ ਤੋਂ ਰਾਹਤ ਮਿਲ ਦੇ ਦਿੱਤੀ ਗਈ ਹੈ। ਪੁਰਾਣੀ ਟੈਕਸ ਵਿਵਸਥਾ ਦੇ ਤਹਿਤ ਹੁਣ ਟੈਕਸ ਛੋਟ ਦੀ ਹੱਦ 2.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਟੈਕਸ ਸਲੈਬ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਹੁਣ 0 ਤੋਂ 3 ਲੱਖ ਰੁਪਏ - 0 ਰੁਪਏ, 3 ਤੋਂ 6 ਲੱਖ ਰੁਪਏ - 5%, ਰੁਪਏ 6 ਤੋਂ 9 ਲੱਖ - 10%, ਰੁਪਏ 9 ਤੋਂ 12 ਲੱਖ - 15%, ਰੁਪਏ 12 ਤੋਂ 15 ਲੱਖ - 20%, 15 ਲੱਖ ਤੋਂ ਵੱਧ ਸਾਲਾਨਾ ਆਮਦਨ - 30% ਟੈਕਸ ਲਗਾਇਆ ਜਾਵੇਗਾ।