ਸਬਜ਼ੀ ਸੁਆਦ ਨਾ ਬਣਾਉਣ ’ਤੇ ਪਤੀ ਨੇ ਪਤਨੀ ਨੂੰ ਕਿਹਾ ਤਲਾਕ, ਤਲਾਕ, ਤਲਾਕ

News18 Punjab
Updated: September 18, 2019, 6:41 PM IST
share image
ਸਬਜ਼ੀ ਸੁਆਦ ਨਾ ਬਣਾਉਣ ’ਤੇ ਪਤੀ ਨੇ ਪਤਨੀ ਨੂੰ ਕਿਹਾ ਤਲਾਕ, ਤਲਾਕ, ਤਲਾਕ
ਸਬਜ਼ੀ ਵਿੱਚ ਘੱਟ ਨਮਕ, ਮਿਰਚ ਪਾਉਣ ਤੋਂ ਪਤੀ ਹੋਇਆ ਨਾਰਾਜ

  • Share this:
  • Facebook share img
  • Twitter share img
  • Linkedin share img
ਉਤਰਪ੍ਰਦੇਸ਼ ਦੇ ਬੁਲੰਦਸ਼ਹਿਰ (Bulandshahr) ਵਿਚ ਤਿੰਨ ਤਲਾਕ ਦਾ ਮਾਮਲਾ ਸਾਹਮਣੇ ਆਇਆ ਹੈ। ਜਹਾਂਗੀਰਾਬਾਦ ਕੋਤਵਾਲੀ ਖੇਤਰ ਦੀ ਰਹਿਣ ਵਾਲੀ ਔਰਤ ਨੇ ਐਸ.ਐਸ.ਪੀ. ਤੋਂ ਨਿੰਆਂ ਦੀ ਮੰਗ ਕੀਤੀ ਹੈ। ਔਰਤ ਨੇ ਦੱਸਿਆ ਕਿ ਨਮਕ, ਮਿਰਚ ਘੱਟ ਪਾਉਣ ਕਰਕੇ ਉਸਦੇ ਪਤੀ ਨੂੰ ਸਬਜ਼ੀ ਸੁਆਦ ਨਾ ਲੱਗਣ ਕਾਰਨ ਉਸ ਨੂੰ ਤਲਾਕ ਦੇ ਦਿੱਤਾ ਹੈ। ਉਸਦਾ ਵਿਆਹ ਦਿੱਲੀ ਵਿਚ ਹੋਇਆ ਸੀ ਅਤੇ ਉਸਦਾ ਪਤੀ ਹਰ ਰੋਜ਼ ਉਸ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ।

ਐਸ.ਐਸ.ਪੀ. ਦਫਤਰ ਵਿਚ ਆਪਣੇ ਇਕ ਸਾਲ ਦੇ ਪੁੱਤਰ ਨੂੰ ਗੋਦੀ ਲੈ ਕੇ ਪੁੱਜੀ ਆਰਫਾ ਨੇ ਦੱਸਿਆ ਕਿ 9 ਸਤੰਬਰ ਨੂੰ ਸਹੁਰੇ ਪੱਖੀ ਕੁਝ ਰਿਸ਼ਤੇਦਾਰ ਆਏ ਸਨ, ਜਿਨ੍ਹਾਂ ਲਈ ਉਸ ਨੇ ਖਾਣਾ ਬਣਾਇਆ ਸੀ। ਸਬਜ਼ੀ ਵਿਚ ਘੱਟ ਨਮਕ, ਮਿਰਚ ਪਾਉਣ ਕਰਕੇ ਉਸ ਦੇ ਪਤੀ ਆਜਾਦ ਨੇ ਉਸ ਨੂੰ ਤਲਾਕ, ਤਲਾਕ, ਤਲਾਕ ਕਹਿ ਕੇ ਕੁਟਮਾਰ ਕੀਤੀ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਵੇਲੇ ਆਰਫਾ ਆਪਣੇ ਪੇਕੇ ਮਾਪਿਆਂ ਕੋਲ ਰਹਿ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
First published: September 18, 2019
ਹੋਰ ਪੜ੍ਹੋ
ਅਗਲੀ ਖ਼ਬਰ