Home /News /national /

ਮਹਿਲਾ ਸਬ-ਇੰਸਪੈਕਟਰ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖਿਆ- ਇਹ ਮੇਰੀ ਕਰਨੀ ਦਾ ਫਲ ਹੈ...

ਮਹਿਲਾ ਸਬ-ਇੰਸਪੈਕਟਰ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖਿਆ- ਇਹ ਮੇਰੀ ਕਰਨੀ ਦਾ ਫਲ ਹੈ...

ਮਹਿਲਾ ਸਬ-ਇੰਸਪੈਕਟਰ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖਿਆ- ਇਹ ਮੇਰੀ ਕਰਨੀ ਦਾ ਫਲ ਹੈ.. (ਫਾਇਲ ਫੋਟੋ)

ਮਹਿਲਾ ਸਬ-ਇੰਸਪੈਕਟਰ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖਿਆ- ਇਹ ਮੇਰੀ ਕਰਨੀ ਦਾ ਫਲ ਹੈ.. (ਫਾਇਲ ਫੋਟੋ)

 • Share this:
  ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਯੂਪੀ ਪੁਲਿਸ ਦੀ ਮਹਿਲਾ ਸਬ-ਇੰਸਪੈਕਟਰ ਆਰਜੂ ਪਵਾਰ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਮਲਾ ਅਨੂਪ ਸ਼ਹਿਰ ਕੋਤਵਾਲੀ ਖੇਤਰ ਦੇ ਨਾਲ ਸਬੰਧਤ ਹੈ। ਜਿਥੇ ਇਕ ਨਿੱਜੀ ਘਰ ਵਿਚ ਕਿਰਾਏ 'ਤੇ ਰਹਿ ਰਹੀ ਇਕ ਮਹਿਲਾ ਸਬ-ਇੰਸਪੈਕਟਰ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

  ਦੱਸਿਆ ਜਾ ਰਿਹਾ ਹੈ ਕਿ ਮਕਾਨ ਮਾਲਕ ਨੇ ਸੱਤ ਵਜੇ ਖਾਣੇ ਲਈ ਪੁੱਛਿਆ ਤਾਂ ਉਸ ਨੇ ਕੁਝ ਮਿੰਟ ਵਿਚ ਆਉਣ ਦੀ ਗੱਲ ਆਖੀ ਪਰ ਜਦੋਂ ਕਈ ਘੰਟਿਆਂ ਬਾਅਦ ਸਬ-ਇੰਸਪੈਕਟਰ ਆਰਜੂ ਪਵਾਰ ਨਹੀਂ ਆਈ ਤਾਂ ਮਕਾਨ ਮਾਲਕ ਨੇ ਕਮਰੇ ਵਿਚ ਦੇਖਿਆ। ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਮਕਾਨ ਮਾਲਕ ਨੇ ਤੁਰਤ ਪੁਲਿਸ ਨੂੰ ਸੂਚਿਤ ਕਰ ਦਿੱਤਾ।

  ਜਾਣਕਾਰੀ ਅਨੁਸਾਰ ਆਰਜੂ ਪਵਾਰ 2015 ਬੈਚ ਦੀ ਐਸ.ਆਈ. ਹੈ। ਉਹ ਸ਼ਾਮਲੀ ਦੀ ਵਸਨੀਕ ਸੀ, ਕਮਰੇ ਵਿਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਸਬ ਇੰਸਪੈਕਟਰ ਨੇ ਲਿਖਿਆ ਹੈ ਕਿ “ਇਹ ਮੇਰੀ ਕਰਨੀ ਦਾ ਫਲ ਹੈ”। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

  ਪੂਰੇ ਮਾਮਲੇ ਵਿੱਚ ਐਸਐਸਪੀ ਸੰਤੋਸ਼ ਕੁਮਾਰ ਸਿੰਘ ਦਾ ਕਹਿਣਾ ਹੈ ਕਿ ਅੱਜ ਮਹਿਲਾ ਸਬ-ਇੰਸਪੈਕਟਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਦੋ ਲਾਈਨਾਂ ਵਾਲਾ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸਨੇ ਆਪਣੀ ਮੌਤ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਪਰ ਅਜੇ ਵੀ ਇਸ ਸਾਰੇ ਘਟਨਾਕ੍ਰਮ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
  Published by:Gurwinder Singh
  First published:

  Tags: Suicide, UP Police

  ਅਗਲੀ ਖਬਰ