Home /News /national /

ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਹਵਾਈ ਫਾਇਰਿੰਗ, ਗੋਲੀ ਲੱਗਣ ਕਾਰਨ 3 ਬੱਚੇ ਜ਼ਖਮੀ

ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਹਵਾਈ ਫਾਇਰਿੰਗ, ਗੋਲੀ ਲੱਗਣ ਕਾਰਨ 3 ਬੱਚੇ ਜ਼ਖਮੀ

ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਹਵਾਈ ਫਾਇਰਿੰਗ, ਗੋਲੀ ਲੱਗਣ ਕਾਰਨ 3 ਬੱਚੇ ਜ਼ਖਮੀ (ਸੰਕੇਤਕ ਫੋਟੋ)

ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਹਵਾਈ ਫਾਇਰਿੰਗ, ਗੋਲੀ ਲੱਗਣ ਕਾਰਨ 3 ਬੱਚੇ ਜ਼ਖਮੀ (ਸੰਕੇਤਕ ਫੋਟੋ)

ਅਧਿਕਾਰੀ ਨੇ ਦੱਸਿਆ ਕਿ ਸਮਾਰੋਹ ਦੌਰਾਨ ਆਮਿਰ ਉਰਫ ਹਮਜ਼ਾ ਨੇ ਹਵਾ 'ਚ ਗੋਲੀ ਚਲਾਈ, ਜੋ ਜ਼ਮੀਨ 'ਤੇ ਜਾ ਲੱਗੀ ਅਤੇ ਨੇੜੇ ਖੇਡ ਰਹੇ 7 ਸਾਲ ਦੇ ਦੋ ਬੱਚਿਆਂ ਦੇ ਪੇਟ ਨੂੰ ਛੂਹਦੇ ਹੋਏ ਤੀਜੇ ਬੱਚੇ ਦੇ ਮੋਢੇ 'ਤੇ ਲੱਗੀ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਉਮਰ ਸੱਤ ਤੋਂ ਅੱਠ ਸਾਲ ਦੇ ਵਿਚਕਾਰ ਹੈ ਅਤੇ ਘਟਨਾ ਦੇ ਸਮੇਂ ਉਹ ਉੱਥੇ ਖੇਡ ਰਹੇ ਸਨ।

ਹੋਰ ਪੜ੍ਹੋ ...
 • Share this:
  ਦਿੱਲੀ ਦੇ ਸੀਲਮਪੁਰ ਇਲਾਕੇ 'ਚ ਸ਼ਨੀਵਾਰ ਸ਼ਾਮ ਬੱਚੇ ਦੇ ਜਨਮ ਦੇ ਜਸ਼ਨ ਦੌਰਾਨ ਹੋਈ ਫਾਇਰਿੰਗ 'ਚ ਤਿੰਨ ਬੱਚੇ ਜ਼ਖਮੀ ਹੋ ਗਏ। ਜ਼ਖ਼ਮੀ ਬੱਚਿਆਂ ਨੂੰ ਨੇੜਲੇ ਜੀਟੀਬੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 7 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਫਾਇਰਿੰਗ 'ਚ ਤਿੰਨ ਬੱਚੇ ਜ਼ਖਮੀ ਹੋ ਗਏ ਹਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਜੇ ਬਲਾਕ ਝੁੱਗੀ ਖੇਤਰ 'ਚ ਪਹੁੰਚੀ, ਜਿੱਥੇ ਪਤਾ ਲੱਗਾ ਕਿ ਕੁਤੁਬੁੱਦੀਨ ਨੇ ਆਪਣੇ ਬੱਚੇ ਦੇ ਜਨਮ ਦਿਨ 'ਤੇ ਇਕ ਸਮਾਗਮ ਰੱਖਿਆ ਸੀ।

  ਅਧਿਕਾਰੀ ਨੇ ਦੱਸਿਆ ਕਿ ਸਮਾਰੋਹ ਦੌਰਾਨ ਆਮਿਰ ਉਰਫ ਹਮਜ਼ਾ ਨੇ ਹਵਾ 'ਚ ਗੋਲੀ ਚਲਾਈ, ਜੋ ਜ਼ਮੀਨ 'ਤੇ ਜਾ ਲੱਗੀ ਅਤੇ ਨੇੜੇ ਖੇਡ ਰਹੇ 7 ਸਾਲ ਦੇ ਦੋ ਬੱਚਿਆਂ ਦੇ ਪੇਟ ਨੂੰ ਛੂਹਦੇ ਹੋਏ ਤੀਜੇ ਬੱਚੇ ਦੇ ਮੋਢੇ 'ਤੇ ਲੱਗੀ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਉਮਰ ਸੱਤ ਤੋਂ ਅੱਠ ਸਾਲ ਦੇ ਵਿਚਕਾਰ ਹੈ ਅਤੇ ਘਟਨਾ ਦੇ ਸਮੇਂ ਉਹ ਉੱਥੇ ਖੇਡ ਰਹੇ ਸਨ।

  ਪੁਲਿਸ ਨੇ ਦੱਸਿਆ ਕਿ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਮਿਰ ਗੁਆਂਢ 'ਚ ਹੀ ਰਹਿੰਦਾ ਹੈ। ਉਸ ਦੀ ਭਾਲ ਜਾਰੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਪਿਸਤੌਲ ਉਸ ਕੋਲ ਕਿੱਥੋਂ ਆਈ ਸੀ। (ਭਾਸ਼ਾ ਇਨਪੁਟ ਦੇ ਨਾਲ)
  Published by:Gurwinder Singh
  First published:

  Tags: Crime, Crime news, Firing

  ਅਗਲੀ ਖਬਰ