ਬਰਾੜੀ 'ਚ 10 ਲੋਕਾਂ ਦੀ ਮੌਤਾਂ ਦੇ ਭੇਤ ਤੋਂ ਉੱਠਿਆ ਪਰਦਾ, ਰਿਪੋਰਟ ਤੋਂ ਹੈਰਾਨ ਕਰਨ ਵਾਲਾ ਖ਼ੁਲਾਸਾ...


Updated: July 11, 2018, 5:28 PM IST
ਬਰਾੜੀ 'ਚ 10 ਲੋਕਾਂ ਦੀ ਮੌਤਾਂ ਦੇ ਭੇਤ ਤੋਂ ਉੱਠਿਆ ਪਰਦਾ, ਰਿਪੋਰਟ ਤੋਂ ਹੈਰਾਨ ਕਰਨ ਵਾਲਾ ਖ਼ੁਲਾਸਾ...
ਬਰਾੜੀ 'ਚ 10 ਲੋਕਾਂ ਦੀ ਮੌਤਾਂ ਦੇ ਰਹੱਸ ਤੋਂ ਉੱਠਿਆ ਪਰਦਾ, ਰਿਪੋਰਟ ਤੋਂ ਹੈਰਾਨ ਕਰਨ ਵਾਲਾ ਖ਼ੁਲਾਸਾ...

Updated: July 11, 2018, 5:28 PM IST
ਭਾਟੀਆ ਪਰਿਵਾਰ ਦੇ 11 ਲੋਕਾਂ ਦੀਆਂ ਲਾਸ਼ਾਂ ਦਾ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਤਿੰਨ-ਤਿੰਨ ਡਾਕਟਰਾਂ ਦੇ ਦੋ ਮੈਡੀਕਲ ਬੋਰਡ ਨੇ ਪੋਸਟਮਾਰਟਮ ਕੀਤਾ ਸੀ। ਅਪਰਾਧ ਸ਼ਾਖਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਟੀਆ ਪਰਿਵਾਰ ਦੇ 11 ਵਿੱਚੋਂ 10 ਲੋਕਾਂ ਦਾ ਪੋਸਟਮਾਰਟਮ ਰਿਪੋਰਟ ਜਾਂਚ ਕਰ ਰਹੇ ਡੀਸੀਪੀ ਡਾ. ਜੁਆਏ ਟਰਕੀ ਨੂੰ ਮਿਲੀ ਹੈ।

ਇਸ ਤੋਂ ਖ਼ੁਲਾਸਾ ਹੋਇਆ ਹੈ ਕਿ ਸਰੀਰ ਉੱਤੇ ਸੱਟ ਆਦਿ ਦੇ ਨਿਸ਼ਾਨ ਨਹੀਂ ਸਨ। ਹੱਤਿਆ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ। ਪੁਲਿਸ ਅਧਿਕਾਰੀਆਂ ਮੁਤਾਬਕ ਡਾਕਟਰਾਂ ਨੇ ਦੱਸਿਆ ਕਿ ਨਰਾਇਣੀ ਦੇਵੀ ਦੇ ਪੋਸਟਮਾਰਟਮ ਰਿਪੋਰਟ ਇੱਕ-ਦੋ ਦਿਨ ਤੋਂ ਮਿਲਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਹੁਣ ਪੁਲਿਸ ਦੀ ਕਾਰਵਾਈ ਤੇਜ਼ ਹੋਣ ਦੀ ਸੰਭਾਵਨਾ ਹੈ।

ਪੁਲਿਸ ਇੱਕ-ਦੋ ਦਿਨ ਵਿੱਚ 11 ਲੋਕਾਂ ਦੇ ਵਿਸਰਾ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦੇਵੇਗੀ। ਦੂਸਰੀ ਤਰ੍ਹਾਂ ਦਿੱਲੀ ਪੁਲਿਸ ਨੇ ਹੈੱਡ ਰਾਈਟਿੰਗ ਦੇ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਤਾਂਕਿ ਪਤ ਲਗਾਇਆ ਜਾ ਸਕੇ ਕਿ ਘੜ ਤੋਂ ਜਿਹੜਾ ਰਜਿਸਟਰ ਮਿਲੇ ਹਨ, ਉਹ ਕਿਨ੍ਹੇ ਲਿਖੇ ਸਨ।

ਪੁਲਿਸ ਨੇ ਬੁਰਾਡੀ ਸਥਿਤ ਇੱਕ ਸਕੂਲ, ਬੈਂਕ ਅਤੇ ਤਿਮਾਰਪੁਰ ਸਥਿਤ ਸਕੂਲ ਨੂੰ ਹੈਂਡਰਾਈਟਿੰਗ ਦੇ ਨਮੂਨੇ ਲੈਣ ਦੇ ਲਈ ਪੱਤਰ ਲਿੱਖ ਦਿੱਤਾ ਹੈ।  ਤਿਮਾਰਪੁਰ ਸਥਿਤ ਸਕੂਲ ਵਿੱਚ ਭਾਟੀਆ ਪਰਿਵਾਰ ਦੇ ਬੱਚੇ ਸਿਵਸ ਅਤੇ ਧਰੁਵ ਪੜ੍ਹਦੇ ਸਨ। ਪੁਲਿਸ ਨੇ ਪ੍ਰਿਅੰਕਾ ਦੇ ਆਫਿਸ ਵਿੱਚ ਪੱਤਰ ਲਿਖ ਕੇ ਹੈਂਡਲਾਈਟਿੰਗ ਦੇ ਨਮੂਨੇ ਮੰਗੇ ਹਨ।

ਅਜਿਹੀ ਚਰਚਾ ਹੈ ਕਿ ਪੁਲਿਸ ਤੇ ਇੱਕ ਮੀਡੀਆ ਸੰਸਥਾਨ ਨੂੰ ਇੱਕ ਪੱਤਰ ਮਿਲਿਆ ਹੈ। ਪੱਤਰ ਲਿਖਣ ਵਾਲੇ ਨੇ ਦਾਅਵਾ ਕੀਤਾ ਹੈ ਕਿ ਉਹ ਭਾਟੀਆ ਪਰਿਵਾਰ ਨੂੰ ਜਾਣਦਾ ਹੈ ਅਤੇ ਉਸਨੇ ਉਨ੍ਹਾਂ ਨੂੰ ਕਰਾਲਾ ਵਿੱਚ ਇੱਕ ਤਾਂਤਰਿਕ ਦੇ ਕੋਲ ਆਉਂਦੇ-ਜਾਂਦੇ ਦੇਖਿਆ ਹੈ। ਪੱਤਰ ਭੇਜਣ ਵਾਲੇ ਨੇ ਖੁਦ ਨੂੰ ਕਰਾਲਾ ਦਾ ਨਿਵਾਸੀ ਦੱਸਿਆ ਹੈ। ਅਪਰਾਧ ਸ਼ਾਖਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਆਲੋਕ ਕੁਮਾਰ ਨੇ ਅਜਿਹਾ ਪੱਤਰ ਮਿਲਣ ਤੋਂ ਸਾਫ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਹਿਲੀ ਜੁਲਾਈ ਨੂੰ ਉੱਤਰੀ ਦਿੱਲੀ ਦੇ ਬੁਰਾੜੀ ਇਲਾਕੇ `ਚ ਇੱਕੋ ਪਰਿਵਾਰ ਦੇ 11 ਮੈਂਬਰਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕਾਂ ਵਿੱਚ 77 ਸਾਲਾ ਨਾਰਾਇਣੀ ਦੇਵੀ, ਉਸ ਦੇ ਦੋ ਪੁੱਤਰ ਭਵਨੇਸ਼ ਭਾਟੀਆ (50) ਤੇ ਲਲਿਤ ਭਾਟੀਆ (45), ਉਨ੍ਹਾਂ ਦੀਆਂ ਪਤਨੀਆਂ ਸਵਿਤਾ (48) ਅਤੇ ਟੀਨਾ (42), ਨਾਰਾਇਣੀ ਦੇਵੀ ਦੀ ਧੀ ਪ੍ਰਤਿਭਾ (57) ਅਤੇ ਪੰਜ ਪੋਤਰੇ-ਪੋਤਰੀਆਂ ਪ੍ਰਿਯੰਕਾ (33), ਨੀਤੂ (25), ਮੋਨੂੰ (23), ਧਰੁਵ (15) ਅਤੇ ਸਿ਼ਵਮ (15) ਸ਼ਾਮਲ ਹਨ।

ਕੁਝ ਮ੍ਰਿਤਕ ਦੇਹਾਂ ਦੀਆਂ ਅੱਖਾਂ ਤੇ ਮੂੰਹਾਂ `ਤੇ ਸਰਜੀਕਲ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਕੁਝ ਦੇ ਕੱਪੜੇ ਹੀ ਬੰਨ੍ਹੇ ਹੋਏ ਸਨ। ਅੱਠ ਮ੍ਰਿਤਕ ਦੇਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਬਜ਼ੁਰਗ ਔਰਤ ਨਾਰਾਇਣੀ ਦੇਵੀ ਦੀ ਲਾਸ਼ ਹੀ ਕਮਰੇ ਦੇ ਫ਼ਰਸ਼ `ਤੇ ਪਈ ਸੀ ਤੇ ਬਾਕੀ ਸਭ ਲਟਕੇ ਹੋਏ ਸਨ।
First published: July 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...