Home /News /national /

ਬਿਹਾਰ ਤੋਂ ਮਜ਼ਦੂਰ ਲੈ ਕੇ ਪੰਜਾਬ ਆ ਰਹੀ ਬੱਸ ਟਰੱਕ ਨਾਲ ਟਕਰਾਈ, 4 ਮੌਤਾਂ, 10 ਗੰਭੀਰ

  • Share this:
    ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਸਥਿਤ ਹਾਟਾ ਕੋਤਵਾਲੀ ਨੇੜੇ NH 28 'ਤੇ ਇਕ ਤੇਜ਼ ਰਫਤਾਰ ਬੱਸ ਦੀ ਉਥੇ ਖੜ੍ਹੇ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਜ਼ੋਰਦਾਰ ਟੱਕਰ 'ਚ ਬੱਸ 'ਚ ਸਵਾਰ 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 29 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ।

    ਜ਼ਖਮੀਆਂ ਨੂੰ ਹਾਟਾ ਸੀ.ਐੱਚ.ਸੀ. ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ 10 ਯਾਤਰੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

    ਇਹ ਬੱਸ ਬਿਹਾਰ ਦੇ ਮਧੇਪੁਰਾ ਜ਼ਿਲ੍ਹੇ ਤੋਂ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਜਾ ਰਹੀ ਸੀ। ਬੱਸ ਵਿੱਚ ਸਵਾਰ ਮਜ਼ਦੂਰਾਂ ਨੇ ਦੱਸਿਆ ਕਿ ਡਰਾਈਵਰ ਬੱਸ ਨੂੰ ਬਹੁਤ ਤੇਜ਼ ਚਲਾ ਰਿਹਾ ਸੀ। ਹਾਟਾ ਕੋਤਵਾਲੀ ਦੇ ਬਾਗਨਾਥ ਚੌਰਾਹੇ ਕੋਲ ਐਨਐਚ 28 ’ਤੇ ਇੱਕ ਟਰੱਕ ਖੜ੍ਹਾ ਸੀ ਪਰ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਡਰਾਈਵਰ ਬੱਸ ’ਤੇ ਕਾਬੂ ਨਾ ਰੱਖ ਸਕਿਆ, ਜਿਸ ਕਾਰਨ ਭਿਆਨਕ ਟੱਕਰ ਹੋ ਗਈ।

    ਹਾਦਸਾ ਰਾਤ ਢਾਈ ਵਜੇ ਦੇ ਕਰੀਬ ਵਾਪਰਿਆ, ਜਿਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ। ਰਾਤ ਹੋਣ ਕਾਰਨ ਇੱਥੇ ਬਚਾਅ ਕਾਰਜਾਂ ਵਿੱਚ ਦਿੱਕਤ ਆਈ ਪਰ ਪੁਲਿਸ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਬੱਸ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਅਤੇ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
    Published by:Gurwinder Singh
    First published:

    Tags: Accident, Road accident

    ਅਗਲੀ ਖਬਰ