• Home
  • »
  • News
  • »
  • national
  • »
  • BUSINESS RAKESH JHUNJHUNWALAS AKASA AIR APPROVED BY CENTER FLIGHTS TO START SOON GH KS

ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਏਅਰ ਨੂੰ ਕੇਂਦਰ ਦੀ ਮਨਜ਼ੂਰੀ, ਜਲਦੀ ਸ਼ੁਰੂ ਹੋਣਗੀਆਂ ਉਡਾਣਾਂ

ਅਕਾਸਾ ਏਅਰ (Akasa Air) ਇੱਕ ਭਾਰਤੀ ਏਅਰਲਾਈਨ (Indian Airlines) ਹੈ ਜਿਸ ਵਿੱਚ ਰਾਕੇਸ਼ ਝੁਨਝੁਨਵਾਲਾ ਨੇ ਨਿਵੇਸ਼ ਕੀਤਾ ਹੈ। ਸੀਈਓ ਵਿਨੇ ਦੂਬੇ ਨੇ ਕਿਹਾ ਕਿ ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਉਨ੍ਹਾਂ ਦੇ ਸਮਰਥਨ ਅਤੇ ਐਨਓਸੀ ਦੇਣ ਲਈ ਧੰਨਵਾਦੀ ਹਾਂ।

  • Share this:
ਨਵੀਂ ਦਿੱਲੀ: ਸ਼ੇਅਰ ਬਾਜ਼ਾਰ ਵਿੱਚ Big Bull ਵਜੋਂ ਜਾਣੇ ਜਾਂਦੇ ਰਾਕੇਸ਼ ਝੁਨਝੁਨਵਾਲਾ (Rakesh JhunJhunwala) ਦੀ ਅਕਾਸਾ ਏਅਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ (Civil Avaition Ministry) ਵੱਲੋਂ ਨੋ ਆਬਜੈਕਸ਼ਨ ਸਰਟੀਫ਼ਿਕੇਟ (NOC) ਮਿਲ ਗਿਆ ਹੈ। ਐਸਐਨਵੀ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਅਕਾਸਾ ਏਅਰ ਦੇ ਬ੍ਰਾਂਡ ਨਾਂਅ ਤਹਿਤ ਉਡਾਣ ਭਰੇਗੀ। ਜੈੱਟ ਏਅਰਵੇਜ਼ (Jet Airways) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (CEO) ਵਿਨੇ ਦੂਬੇ ਹੁਣ ਇਸ ਦੇ ਸੀਈਓ ਹੋਣਗੇ।

ਅਕਾਸਾ ਏਅਰ (Akasa Air) ਇੱਕ ਭਾਰਤੀ ਏਅਰਲਾਈਨ (Indian Airlines) ਹੈ ਜਿਸ ਵਿੱਚ ਰਾਕੇਸ਼ ਝੁਨਝੁਨਵਾਲਾ ਨੇ ਨਿਵੇਸ਼ ਕੀਤਾ ਹੈ। ਸੀਈਓ ਵਿਨੇ ਦੂਬੇ ਵੱਲੋਂ ਉਤਸ਼ਾਹਿਤ ਕੀਤੀ ਗਈ ਘੱਟ ਕੀਮਤ (Cheapest Cost) ਵਾਲੀ ਏਅਰਲਾਈਨ ਹੁਣ ਆਪਣੇ ਏਅਰ ਆਪਰੇਟਰ ਦੇ ਪਰਮਿਟ ਲਈ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਕੋਲ ਪਹੁੰਚ ਕਰੇਗੀ। ਦੂਬੇ ਨੇ ਕਿਹਾ ਕਿ ਅਸੀਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਉਨ੍ਹਾਂ ਦੇ ਸਮਰਥਨ ਅਤੇ ਐਨਓਸੀ ਦੇਣ ਲਈ ਧੰਨਵਾਦੀ ਹਾਂ।

ਅਕਾਸਾ ਏਅਰ ਨੂੰ ਸਫਲਤਾਪੂਰਵਕ ਲਾਂਚ ਕਰਨ ਲਈ ਲੋੜੀਂਦੀਆਂ ਸਾਰੀਆਂ ਵਾਧੂ ਪਾਲਣਾਵਾਂ 'ਤੇ ਅਸੀਂ ਰੈਗੂਲੇਟਰੀ ਅਧਿਕਾਰੀਆਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਕੰਪਨੀ ਨੇ ਕਿਹਾ ਕਿ ਏਅਰਲਾਈਨ 2022 ਦੀਆਂ ਗਰਮੀਆਂ ਤੱਕ ਭਾਰਤ ਵਿੱਚ ਕੰਮਕਾਜ ਸ਼ੁਰੂ ਕਰਨਾ ਚਾਹੁੰਦੀ ਹੈ। ਅਕਾਸਾ ਏਅਰ ਅਤੇ ਤਿੰਨ ਹੋਰ ਏਅਰਲਾਈਨਾਂ ਨੇ ਅਗਸਤ 2021 ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਐਨਓਸੀ ਲਈ ਅਰਜ਼ੀ ਦਿੱਤੀ ਸੀ ਤਾਂ ਜੋ ਨਿਰਧਾਰਤ ਹਵਾਈ ਯਾਤਰੀ ਸੇਵਾ ਅਤੇ ਏਅਰ ਕਾਰਗੋ ਸੇਵਾ ਸ਼ੁਰੂ ਕੀਤੀ ਜਾ ਸਕੇ।

ਰਾਕੇਸ਼ ਝੁਨਝੁਨਵਾਲਾ 35 ਮਿਲੀਅਨ ਡਾਲਰ ਦਾ ਨਿਵੇਸ਼ ਕਰਨਗੇ
ਜ਼ਿਕਰਯੋਗ ਹੈ ਕਿ ਜਹਾਜ਼ ਖਰੀਦਣ ਲਈ ਅਕਾਸਾ ਏਅਰ ਬੋਇੰਗ ਅਤੇ ਏਅਰਬੱਸ ਨਾਲ ਗੱਲਬਾਤ ਕਰ ਰਹੀ ਹੈ। ਇਸ ਤੋਂ ਪਹਿਲਾਂ 28 ਜੁਲਾਈ 2021 ਨੂੰ, ਕਈ ਰਿਪੋਰਟਾਂ ਨੇ ਸੁਝਾਅ ਦਿੱਤਾ ਸੀ ਕਿ ਝੁਨਝੁਨਵਾਲਾ ਇੱਕ ਨਵੇਂ ਏਅਰਲਾਈਨ ਉਦਮ ਲਈ 4 ਸਾਲਾਂ ਵਿੱਚ 70 ਜਹਾਜ਼ ਰੱਖਣ ਦੀ ਯੋਜਨਾ ਬਣਾ ਰਹੇ ਸੀ, ਜਿਸ ਨੂੰ ਉਸ ਨੇ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਨਵੀਂ ਏਅਰਲਾਈਨ ਵਿੱਚ ਝੁਨਝੁਨਵਾਲਾ ਦੇ ਕਰੀਬ 40 ਫੀਸਦੀ ਹਿੱਸੇਦਾਰੀ ਹੋਣ ਦੀ ਉਮੀਦ ਹੈ। ਉਹ ਉੱਦਮ ਵਿੱਚ $ 35 ਮਿਲੀਅਨ ਦਾ ਨਿਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਘਰੇਲੂ ਏਅਰਲਾਈਨ ਇੰਡੀਗੋ ਦੇ ਸਾਬਕਾ ਚੇਅਰਮੈਨ ਆਦਿੱਤਿਆ ਘੋਸ਼ ਰਾਕੇਸ਼ ਝੁਨਝੁਨਵਾਲਾ ਅਤੇ ਜੈੱਟ ਏਅਰਵੇਜ਼ ਦੇ ਸਾਬਕਾ ਸੀਈਓ ਵਿਨੇ ਦੂਬੇ ਦੇ ਨਾਲ ਅਕਾਸਾ ਦੇ ਸਹਿ-ਸੰਸਥਾਪਕ ਹੋਣਗੇ।
Published by:Krishan Sharma
First published:
Advertisement
Advertisement