Home /News /national /

Reliance ਨੇ ਖਰੀਦੀ ਇੱਕ ਹੋਰ ਵੱਡੇ ਫੈਸ਼ਨ ਬ੍ਰਾਂਡ 'ਚ ਹਿੱਸੇਦਾਰੀ, ਪੜ੍ਹੋ ਈਸ਼ਾ ਅੰਬਾਨੀ ਦਾ ਇਸ ਬਾਰੇ ਬਿਆਨ

Reliance ਨੇ ਖਰੀਦੀ ਇੱਕ ਹੋਰ ਵੱਡੇ ਫੈਸ਼ਨ ਬ੍ਰਾਂਡ 'ਚ ਹਿੱਸੇਦਾਰੀ, ਪੜ੍ਹੋ ਈਸ਼ਾ ਅੰਬਾਨੀ ਦਾ ਇਸ ਬਾਰੇ ਬਿਆਨ

ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਇੱਕ ਹੋਰ ਵੱਡੇ ਫੈਸ਼ਨ ਬ੍ਰਾਂਡ (Fashion Brand) ਵਿੱਚ ਹਿੱਸੇਦਾਰੀ ਖਰੀਦੀ ਹੈ। ਇਸਤੋਂ ਪਹਿਲਾਂ ਵੀ ਰਿਲਾਇੰਸ ਕੰਪਨੀ (Reliance Company) ਇੱਕ ਸਾਲ ਦੇ ਅੰਦਰ ਦੋ ਵੱਡੇ ਫੈਸ਼ਨ ਬ੍ਰਾਂਡਾਂ ਵਿੱਚ ਹਿੱਸੇਦਾਰੀ ਖਰੀਦ ਚੁੱਕੀ ਹੈ।

ਹੋਰ ਪੜ੍ਹੋ ...
  • Share this:
ਮੁਕੇਸ਼ ਅੰਬਾਨੀ (Mukesh Ambani) ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਨੇ ਇੱਕ ਹੋਰ ਵੱਡੇ ਫੈਸ਼ਨ ਬ੍ਰਾਂਡ (Fashion Brand) ਵਿੱਚ ਹਿੱਸੇਦਾਰੀ ਖਰੀਦੀ ਹੈ। ਇਸਤੋਂ ਪਹਿਲਾਂ ਵੀ ਰਿਲਾਇੰਸ ਕੰਪਨੀ (Reliance Company) ਇੱਕ ਸਾਲ ਦੇ ਅੰਦਰ ਦੋ ਵੱਡੇ ਫੈਸ਼ਨ ਬ੍ਰਾਂਡਾਂ ਵਿੱਚ ਹਿੱਸੇਦਾਰੀ ਖਰੀਦ ਚੁੱਕੀ ਹੈ। RIL ਦੀ ਸਹਾਇਕ ਕੰਪਨੀ ਰਿਲਾਇੰਸ ਬ੍ਰਾਂਡਸ ਲਿਮਿਟੇਡ (RBL) ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦ ਹੀ ਫੈਸ਼ਨ ਹਾਊਸ ਅਬੂ ਜਾਨੀ ਸੰਦੀਪ ਖੋਸਲਾ (AJSK) ਵਿੱਚ 51 ਫੀਸਦੀ ਹਿੱਸੇਦਾਰੀ ਖਰੀਦੇਗੀ।

ਦੋਵਾਂ ਕੰਪਨੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਦੇ ਅਨੁਸਾਰ, RBL ਨੇ ਜਾਂ ਤਾਂ ਆਪਣੇ ਦੁਆਰਾ ਜਾਂ ਆਪਣੀ ਸਹਾਇਕ ਕੰਪਨੀ ਦੁਆਰਾ AJSK ਵਿੱਚ ਨਿਵੇਸ਼ ਕਰਨ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਮਝੌਤੇ ਦੀ ਰਕਮ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ। AJSK (Abbu Jani Sandeep Khosla) ਵਿੱਚ ਰਿਲਾਇੰਸ ਦੀ 51 ਫੀਸਦੀ ਹਿੱਸੇਦਾਰੀ ਹੋਣ ਦੇ ਬਾਵਜੂਦ ਅਬੂ ਜਾਨੀ ਅਤੇ ਸੰਦੀਪ ਖੋਸਲਾ ਬ੍ਰਾਂਡ ਦੇ ਡਿਜ਼ਾਈਨ ਅਤੇ ਰਚਨਾਤਮਕ ਪਹਿਲੂਆਂ ਦੀ ਅਗਵਾਈ ਕਰਦੇ ਰਹਿਣਗੇ।

ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਹੁਣ ਫੈਸ਼ਨ ਸੈਕਟਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣਨ ਦੇ ਰਾਹ 'ਤੇ ਹੈ। ਸਿਰਫ ਇੱਕ ਸਾਲ ਦੇ ਅੰਦਰ, ਕੰਪਨੀ ਨੇ ਦੇਸ਼ ਦੇ ਤਿੰਨ ਪ੍ਰਸਿੱਧ ਫੈਸ਼ਨ ਬ੍ਰਾਂਡਾਂ ਵਿੱਚ ਹਿੱਸੇਦਾਰੀ ਖਰੀਦੀ ਹੈ।
ਪਿਛਲੇ ਸਾਲ ਇਸ ਨੇ ਫੈਸ਼ਨ ਜਗਤ ਦੇ ਮਸ਼ਹੂਰ ਬ੍ਰਾਂਡ ਮਨੀਸ਼ ਮਲਹੋਤਰਾ (Manish Malhotra) ਵਿੱਚ ਨਿਵੇਸ਼ ਕੀਤਾ ਸੀ, ਜਦਕਿ ਅਕਤੂਬਰ 2021 ਵਿੱਚ ਰਿਲਾਇੰਸ ਰਿਟੇਲ ਨੇ ਫੈਸ਼ਨ ਡਿਜ਼ਾਈਨਰ ਰਿਤੂ ਕੁਮਾਰ ਦੀ ਕੰਪਨੀ ਰਿਤਿਕਾ ਪ੍ਰਾਈਵੇਟ ਲਿਮਟਿਡ (Ritika Private Limited) ਵਿੱਚ 52 ਫੀਸਦੀ ਹਿੱਸੇਦਾਰੀ ਖਰੀਦੀ ਸੀ। ਇੰਨਾ ਹੀ ਨਹੀਂ, ਕੰਪਨੀ ਨੇ ਨਵਾਂ ਫੈਸ਼ਨ ਲੇਬਲ ਬਣਾਉਣ ਲਈ 2022 ਦੀ ਸ਼ੁਰੂਆਤ ਵਿੱਚ ਰਾਹੁਲ ਮਿਸ਼ਰਾ ਨਾਲ ਸਾਂਝੇਦਾਰੀ ਕੀਤੀ ਸੀ।

ਇਸਦੇ ਨਾਲ ਹੀ ਅਬੂ ਜਾਨੀ ਅਤੇ ਸੰਦੀਪ ਖੋਸਲਾ ਦੇ ਤਿੰਨ ਫੈਸ਼ਨ ਲੇਬਲ ਨੇ ਦੁਨੀਆਂ ਭਰ ਵਿੱਚ ਕਾਫੀ ਨਾਮ ਕਮਾਇਆ ਹੈ। ਬ੍ਰਾਂਡ ਆਪਣੀ ਟਰੈਡੀ ਸ਼ੈਲੀ ਅਤੇ ਗੁਣਵੱਤਾ ਲਈ ਜਾਣਿਆ ਜਾਂਦਾ ਹੈ।
ਇਸ ਸੰਬੰਧੀ ਰਿਲਾਇੰਸ ਰਿਟੇਲ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਮੈਂ ਉਨ੍ਹਾਂ ਕਾਰੀਗਰਾਂ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ, ਜਿਨ੍ਹਾਂ ਨੇ ਲਗਭਗ ਤਿੰਨ ਦਹਾਕਿਆਂ ਤੋਂ ਭਾਰਤ ਵਿੱਚ ਆਪਣੇ ਫੈਸ਼ਨ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਇਸ ਸਾਂਝੇਦਾਰੀ ਰਾਹੀਂ ਪੁਰਾਣੇ ਬ੍ਰਾਂਡ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ ਅਤੇ ਅਸੀਂ ਭਾਰਤੀ ਕਲਾਂ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਲੈ ਜਾ ਸਕਾਂਗੇ।

ਇਸ ਸਾਂਝੇਦਾਰੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਬੂ ਜਾਨੀ ਅਤੇ ਸੰਦੀਪ ਖੋਸਲਾ ਨੇ ਕਿਹਾ ਕਿ ਅਸੀਂ ਪਿਛਲੇ 35 ਸਾਲਾਂ ਤੋਂ ਭਾਰਤੀ ਸੱਭਿਆਚਾਰ ਨਾਲ ਸਬੰਧਤ ਫੈਸ਼ਨ ਨੂੰ ਲੋਕਾਂ ਤੱਕ ਲੈ ਕੇ ਜਾ ਰਹੇ ਹਾਂ। ਹੁਣ ਰਿਲਾਇੰਸ ਨਾਲ ਜੁੜ ਕੇ ਸਾਡਾ ਅਭਿਲਾਸ਼ੀ ਟੀਚਾ ਵੀ ਪੂਰਾ ਹੋ ਜਾਵੇਗਾ। ਹੁਣ ਫੈਸ਼ਨ ਦੇ ਰੂਪ ਵਿੱਚ ਭਾਰਤੀ ਕਲਾ ਅਤੇ ਸੰਸਕ੍ਰਿਤੀ ਨੂੰ ਪੂਰੀ ਦੁਨੀਆਂ ਵਿੱਚ ਲਿਜਾਇਆ ਜਾਵੇਗਾ।
Published by:Krishan Sharma
First published:

Tags: Business, Reliance, Reliance foundation, Reliance Jio

ਅਗਲੀ ਖਬਰ