Home /News /national /

ਰਿਲਾਇੰਸ ਨੇ ਡੈਨਮਾਰਕ ਦੀ Stiesdal ਕੰਪਨੀ ਨਾਲ ਕੀਤਾ ਸਮਝੌਤਾ, ਮਿਲ ਕੇ ਬਣਾਉਣਗੀਆਂ ਹਾਈਡ੍ਰੋਜਨ ਇਲੈਕਟ੍ਰੋਲਾਈਟਰਜ਼

ਰਿਲਾਇੰਸ ਨੇ ਡੈਨਮਾਰਕ ਦੀ Stiesdal ਕੰਪਨੀ ਨਾਲ ਕੀਤਾ ਸਮਝੌਤਾ, ਮਿਲ ਕੇ ਬਣਾਉਣਗੀਆਂ ਹਾਈਡ੍ਰੋਜਨ ਇਲੈਕਟ੍ਰੋਲਾਈਟਰਜ਼

Stiesdal A/S ਇੱਕ ਡੈੱਨਮਾਰਕੀ ਕੰਪਨੀ ਹੈ। ਇਹ ਜਲਵਾਯੂ ਪਰਿਵਰਤਨ ਨਿਪਟਾਰੇ ਨਾਲ ਸੰਬੰਧਤ ਵਪਾਰਕ ਤਕਨੀਕ ਦਾ ਨਿਰਮਾਣ ਕਰਦੀ ਹੈ। Stiesdal ਦੀ ਸਥਾਪਨਾ ਹੈਨਰਿਕ ਸਟੀਸਡਲ (Henrik Stiesdal) ਨੇ ਕੀਤੀ ਹੈ।

Stiesdal A/S ਇੱਕ ਡੈੱਨਮਾਰਕੀ ਕੰਪਨੀ ਹੈ। ਇਹ ਜਲਵਾਯੂ ਪਰਿਵਰਤਨ ਨਿਪਟਾਰੇ ਨਾਲ ਸੰਬੰਧਤ ਵਪਾਰਕ ਤਕਨੀਕ ਦਾ ਨਿਰਮਾਣ ਕਰਦੀ ਹੈ। Stiesdal ਦੀ ਸਥਾਪਨਾ ਹੈਨਰਿਕ ਸਟੀਸਡਲ (Henrik Stiesdal) ਨੇ ਕੀਤੀ ਹੈ।

Stiesdal A/S ਇੱਕ ਡੈੱਨਮਾਰਕੀ ਕੰਪਨੀ ਹੈ। ਇਹ ਜਲਵਾਯੂ ਪਰਿਵਰਤਨ ਨਿਪਟਾਰੇ ਨਾਲ ਸੰਬੰਧਤ ਵਪਾਰਕ ਤਕਨੀਕ ਦਾ ਨਿਰਮਾਣ ਕਰਦੀ ਹੈ। Stiesdal ਦੀ ਸਥਾਪਨਾ ਹੈਨਰਿਕ ਸਟੀਸਡਲ (Henrik Stiesdal) ਨੇ ਕੀਤੀ ਹੈ।

  • Share this:

ਮੁੰਬਈ: ਰਿਲਾਇੰਸ ਇੰਡਸਟਰੀਜ਼ (RIL) ਨੇ ਊਰਜਾ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਸੌਦਾ ਕੀਤਾ ਹੈ। ਆਰਆਈਐਲ ਨੇ 12 ਅਕਤੂਬਰ ਨੂੰ ਘੋਸ਼ਣਾ ਕੀਤੀ ਸੀ ਕਿ ਇਸਦੀ ਸੋਲਰ ਯੂਨਿਟ ਰਿਲਾਇੰਸ NEW ਐਨਰਜੀ ਸੋਲਰ ਲਿਮਟਿਡ (RNESL) ਨੇ ਡੈਨਮਾਰਕ (Denmark) ਦੀ Stiesdal A/S ਨਾਲ ਸਾਂਝੇਦਾਰੀ ਕੀਤੀ ਹੈ। ਦੋਵੇਂ ਕੰਪਨੀਆਂ ਮਿਲ ਕੇ ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰ (HydroGen Electrolyzers) ਬਣਾਉਣਗੀਆਂ। ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਨੇ ਮੰਗਲਵਾਰ ਨੂੰ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਇਹ ਗੱਲ ਕਹੀ।

Stiesdal A/S ਇੱਕ ਡੈੱਨਮਾਰਕੀ ਕੰਪਨੀ ਹੈ। ਇਹ ਜਲਵਾਯੂ ਪਰਿਵਰਤਨ ਨਿਪਟਾਰੇ ਨਾਲ ਸੰਬੰਧਤ ਵਪਾਰਕ ਤਕਨੀਕ ਦਾ ਨਿਰਮਾਣ ਕਰਦੀ ਹੈ। Stiesdal ਦੀ ਸਥਾਪਨਾ ਹੈਨਰਿਕ ਸਟੀਸਡਲ (Henrik Stiesdal) ਨੇ ਕੀਤੀ ਹੈ। ਇਹ ਹਵਾ ਊਰਜਾ (wind power) ਦੇ ਖੇਤਰ ਵਿੱਚ ਵਿਸ਼ਵ ਦੀ ਪ੍ਰਮੁੱਖ ਕੰਪਨੀ ਹੈ। ਨਾਲ ਹੀ ਇਹ ਗਲੋਬਲ ਨਵਿਆਉਣਯੋਗ ਉਦਯੋਗ (global renewable industry) ਵਿੱਚ ਇੱਕ ਵੱਖਰੀ ਸੋਚ ਵਾਲੀ ਕੰਪਨੀ ਹੈ।

ਲਾਗਤ ਨੂੰ ਘੱਟ ਕਰੇਗੀ ਇਹ ਤਕਨੀਕ

Stiesdal ਜਲਵਾਯੂ ਸੰਕਟ ਦਾ ਮੁਕਾਬਲਾ ਕਰਨ ਲਈ ਕਈ ਤਕਨੀਕਾਂ ਦੇ ਵਿਕਾਸ ਅਤੇ ਵਪਾਰੀ ਵਿੱਚ ਰੁੱਝਿਆ ਹੋਇਆ ਹੈ। ਹਾਈਡ੍ਰੋਜਨ ਇਲੈਕਟ੍ਰੋਲਾਈਜ਼ਰਸ ਲਈ ਇਹ ਨਵੀਂ ਤਕਨਾਲੋਜੀ ਊਰਜਾ ਉਤਪਾਦਨ ਦੀ ਲਾਗਤ ਨੂੰ ਮਹੱਤਵਪੂਰਣ ਰੂਪ ਤੋਂ ਘਟਾਉਣ ਦੀ ਸਮਰੱਥਾ ਰੱਖਦੀ ਹੈ।

ਇਹ ਤਕਨਾਲੋਜੀ ਵਰਤਮਾਨ ਵਿੱਚ ਉਪਲਬਧ ਤਕਨਾਲੋਜੀਆਂ ਨਾਲੋਂ ਗਰੀਨ ਹਾਈਡ੍ਰੋਜਨ ਸਸਤਾ ਬਣਾਉਣ ਦਾ ਰਾਹ ਖੋਲ੍ਹਦੀ ਹੈ। ਇਸ ਦੇ ਨਾਲ ਇਹ ਭਾਰਤ ਦੀ ਹਰੀ ਊਰਜਾ (green energy) ਦੇ ਖੇਤਰ ਵਿੱਚ ਨਿਰਧਾਰਤ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।

ਐਤਵਾਰ ਨੂੰ ਵੀ ਕੀਤਾ ਸੀ ਊਰਜਾ ਖੇਤਰ 'ਚ ਇੱਕ ਸਮਝੌਤਾ

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਨੇ ਵੀ ਊਰਜਾ ਖੇਤਰ ਵਿੱਚ ਐਤਵਾਰ ਨੂੰ ਇੱਕ ਵੱਡਾ ਸੌਦਾ ਕੀਤਾ। ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ ਨੇ ਐਤਵਾਰ 10 ਅਕਤੂਬਰ ਨੂੰ ਕਿਹਾ ਕਿ ਇਸ ਨੇ 5792 ਕਰੋੜ ਰੁਪਏ (771 ਮਿਲੀਅਨ ਡਾਲਰ) ਵਿੱਚ ਆਰਈਸੀ ਸੋਲਰ ਹੋਲਡਿੰਗਜ਼ ਨੂੰ ਹਾਸਲ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ (Reliance New Energy Solar Ltd.) ਨੇ ਚਾਈਨਾ ਨੈਸ਼ਨਲ ਬਲੂਸਟਾਰ (ਗਰੁੱਪ) ਕੰਪਨੀ ਲਿਮਟਿਡ ਤੋਂ ਆਰਈਸੀ ਸੋਲਰ ਹੋਲਡਿੰਗਜ਼ ਏਐਸ (REC Solar Holdings) ਦੀ 100 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਸੀ।

ਰਿਲਾਇੰਸ ਲਈ ਮਹੱਤਵਪੂਰਨ ਸੌਦਾ

ਇਹ ਪ੍ਰਾਪਤੀ ਰਿਲਾਇੰਸ ਦੇ ਵਿਸ਼ਵ ਊਰਜਾ ਨਿਰਮਾਣ ਪਲੇਅਰ ਬਣਨ ਦੇ ਨਵੇਂ ਊਰਜਾ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਹੈ। ਇਹ ਪ੍ਰਾਪਤੀ ਰਿਲਾਇੰਸ ਸਮੂਹ ਲਈ 2030 ਤੱਕ 100 ਗੀਗਾਵਾਟ ਸੂਰਜੀ ਊਰਜਾ ਦੇ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਸਾਲ ਤੱਕ ਭਾਰਤ 450 ਗੀਗਾਵਾਟ ਨਵਿਆਉਣਯੋਗ (Renewable energy) ਦਾ ਉਤਪਾਦਨ ਕਰਨ ਦਾ ਟੀਚਾ ਹੈ।

Published by:Krishan Sharma
First published:

Tags: Business, Denmark, Green zone, Mukesh ambani, Nita Ambani, Reliance, Reliance foundation, Reliance industries