• Home
  • »
  • News
  • »
  • national
  • »
  • BUSINESS UPDATE GIVEN BY CEO OF INFOSYS SAID NEW INCOME TAX PORTAL IS CONSTANTLY IMPROVING GH KS

ਇਨਫੋਸਿਸ ਦੇ ਸੀਈਓ ਨੇ ਦਿੱਤੀ ਅਪਡੇਟ, ਕਿਹਾ; ਨਵੇਂ Income Tax Portal 'ਚ ਲਗਾਤਾਰ ਹੋ ਰਿਹੈ ਸੁਧਾਰ

ਇਨਕਮ ਟੈਕਸ ਰਿਟਰਨ ਦੇ ਨਵੇਂ ਆਈਟੀ ਪੋਰਟਲ ਵਿੱਚ ਤਕਨੀਕੀ ਖਾਮੀਆਂ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਦੇਸ਼ ਦੀ ਪ੍ਰਮੁੱਖ ਸਾਫਟਵੇਅਰ ਸੇਵਾਵਾਂ ਕੰਪਨੀ ਇੰਫੋਸਿਸ ਦੇ ਐਮਡੀ ਅਤੇ ਸੀਈਓ ਸਲਿਲ ਪਾਰੇਖ ਨੇ ਵੱਡਾ ਅਪਡੇਟ ਦਿੱਤਾ ਹੈ

  • Share this:
New Income Tax Portal: ਇਨਕਮ ਟੈਕਸ ਰਿਟਰਨ ਦੇ ਨਵੇਂ ਆਈਟੀ ਪੋਰਟਲ (IT portal) ਵਿੱਚ ਤਕਨੀਕੀ ਖਾਮੀਆਂ (Tecnical Problems) ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੀ ਦੇਸ਼ ਦੀ ਪ੍ਰਮੁੱਖ ਸਾਫਟਵੇਅਰ ਸੇਵਾਵਾਂ ਕੰਪਨੀ ਇੰਫੋਸਿਸ (Infosys) ਦੇ ਐਮਡੀ ਅਤੇ ਸੀਈਓ ਸਲਿਲ ਪਾਰੇਖ ਨੇ ਵੱਡਾ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਗਏ ਨਵੇਂ ਪੋਰਟਲ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਤਾਜ਼ਾ ਜਾਣਕਾਰੀ ਮਿਲਣ ਤੱਕ 1.9 ਕਰੋੜ ਰਿਟਰਨ ਦਾਖਲ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਟੈਕਸਦਾਤਾਵਾਂ ਦੀਆਂ ਚਿੰਤਾਵਾਂ ਨੂੰ ਲਗਾਤਾਰ ਹੱਲ ਕੀਤਾ ਜਾ ਰਿਹਾ ਹੈ। ਦੂਜੀ ਤਿਮਾਹੀ ਲਈ ਕੰਪਨੀ ਦੇ ਨਤੀਜਿਆਂ ਦੀ ਘੋਸ਼ਣਾ ਕਰਨ ਤੋਂ ਬਾਅਦ, ਪਾਰੇਖ ਨੇ ਕਿਹਾ, “ਅਸੀਂ ਇਨਕਮ ਟੈਕਸ ਸਿਸਟਮ ਵਿੱਚ ਨਿਰੰਤਰ ਸੁਧਾਰ ਵੇਖ ਰਹੇ ਹਾਂ। ਕੱਲ੍ਹ ਤੱਕ ਸਾਡੇ ਕੋਲ 1.9 ਕਰੋੜ ਤੋਂ ਵੱਧ ਰਿਟਰਨ ਸਨ, ਜੋ ਨਵੇਂ ਸਿਸਟਮ ਦੀ ਵਰਤੋਂ ਕਰਕੇ ਦਾਖਲ ਕੀਤੇ ਗਏ ਹਨ। ਅੱਜ ਇਨਕਮ ਟੈਕਸ ਰਿਟਰਨ ਫਾਰਮ 1 ਤੋਂ 7 ਤੱਕ ਸਾਰੇ ਕੰਮ ਕਰ ਰਹੇ ਹਨ। ਬਹੁਤੇ ਮਨਜ਼ੂਰਸ਼ੁਦਾ ਫਾਰਮ ਵੀ ਸਿਸਟਮ 'ਤੇ ਉਪਲਬਧ ਹਨ।

ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਤਕਨੀਕੀ ਖਾਮੀਆਂ ਕਦੋਂ ਪੂਰੀ ਤਰ੍ਹਾਂ ਹੱਲ ਹੋ ਜਾਣਗੀਆਂ ਅਤੇ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਪੋਰਟਲ 'ਤੇ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ। ਪਾਰੇਖ ਨੇ ਕਿਹਾ ਕਿ 38 ਮਿਲੀਅਨ ਉਪਭੋਗਤਾਵਾਂ ਨੇ ਕਈ ਤਰ੍ਹਾਂ ਦੇ ਲੈਣ-ਦੇਣ ਪੂਰੇ ਕੀਤੇ ਹਨ ਅਤੇ ਹਰ ਰੋਜ਼ 2-3 ਲੱਖ ਰਿਟਰਨ ਦਾਖਲ ਕੀਤੇ ਜਾ ਰਹੇ ਹਨ।

ਇਨਫੋਸਿਸ ਨੂੰ ਸਾਲ 2019 ਵਿੱਚ ਇਕਰਾਰਨਾਮਾ ਮਿਲਿਆ ਸੀ
ਇਨਫੋਸਿਸ ਨੂੰ ਅਗਲੀ ਪੀੜ੍ਹੀ ਦੀ ਇਨਕਮ ਟੈਕਸ ਪ੍ਰਣਾਲੀ ਵਿਕਸਤ ਕਰਨ ਲਈ 2019 ਵਿੱਚ ਇਕਰਾਰਨਾਮਾ ਦਿੱਤਾ ਗਿਆ ਸੀ। ਇਸ ਦੇ ਪਿੱਛੇ ਦਾ ਉਦੇਸ਼ ਰਿਟਰਨ ਦੀ ਜਾਂਚ ਦਾ ਸਮਾਂ 63 ਦਿਨਾਂ ਤੋਂ ਘਟਾ ਕੇ ਇੱਕ ਦਿਨ ਕਰਨਾ ਅਤੇ ਰਿਫੰਡ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀ।

ਨਵਾਂ ਪੋਰਟਲ 7 ਜੂਨ ਨੂੰ ਸ਼ੁਰੂ ਹੋਇਆ
ਨਵਾਂ ਇਨਕਮ ਟੈਕਸ ਪੋਰਟਲ (www.incometax.gov.in) 7 ਜੂਨ ਨੂੰ ਬਹੁਤ ਉਤਸ਼ਾਹ ਨਾਲ ਲਾਂਚ ਕੀਤਾ ਗਿਆ ਸੀ। ਇਨਫੋਸਿਸ ਨੇ ਇਹ ਨਵੀਂ ਵੈਬਸਾਈਟ ਤਿਆਰ ਕੀਤੀ ਹੈ ਜਿਸਨੂੰ ਲੈ ਕੇ ਉਸਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਪਰ ਹੁਣ ਗੱਡੀ ਪਟਰੀ ਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ।
Published by:Krishan Sharma
First published:
Advertisement
Advertisement