Budget 2019: ਹੁਣ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਕੈਸ਼ ਬੈਕ ਸਕੀਮ....ਪੜ੍ਹੋ ਪੂਰੀ ਖ਼ਬਰ....

News18 Punjab
Updated: June 19, 2019, 10:37 AM IST
Budget 2019: ਹੁਣ ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਕੈਸ਼ ਬੈਕ ਸਕੀਮ....ਪੜ੍ਹੋ ਪੂਰੀ ਖ਼ਬਰ....

  • Share this:
ਆਲੋਕ ਪ੍ਰਿਅਦਰਸ਼ੀ - CNBC ਆਵਾਜ਼

ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਬਜਟ ਵਿੱਚ ਕੈਸ਼ ਬੈਕ ਸਕੀਮ ਲਿਆ ਸਕਦੀ ਹੈ। ਇਸ ਲਈ ਇੱਕ ਮੋਬਾਈਲ ਐਪ ਬਣਾਉਣ ਤੇ ਕੰਮ ਚੱਲ ਰਿਹਾ ਹੈ ਤਾਂ ਜੋ ਮੰਡੀਆਂ ਵਿੱਚ ਚੁਕਾਈ ਜਾਣ ਵਾਲੀ ਫ਼ੀਸ ਜਾਂ ਟੈਕਸ ਦੇ ਬਦਲੇ ਕਿਸਾਨਾਂ ਦੀ ਸਿੱਧੀ ਮਦਦ ਕੀਤੇ ਜਾ ਸਕੇ। ਨਾਲ ਹੀ ਤਕਨੀਕ ਨਾਲ ਜੁੜਨ ਕਰ ਕੇ ਉਨ੍ਹਾਂ ਨੂੰ ਉਤਪਾਦ ਦੀ ਸਹੀ ਕੀਮਤ ਵੀ ਮਿਲ ਸਕੇ।

ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਜਟ ਵਿੱਚ 200 ਕਰੋੜ ਰੁਪਏ ਰੱਖ ਸਕਦੀ ਹੈ। ਇਸ ਨਾਲ ਦਲਾਲਾਂ ਵੱਲੋਂ ਸ਼ੋਸ਼ਣ ਤੋਂ ਵੀ ਰਾਹਤ ਮਿਲੇਗੀ।
ਆਧਾਰ ਕਾਰਡ ਨਾਲ ਜੁੜੇ ਮੋਬਾਈਲ ਐਪ ਜ਼ਰੀਏ ਸਿੱਧਾ ਖਾਤੇ 'ਚ ਰਕਮ

ਦਲਾਲਾਂ ਤੋਂ ਬਚਨ ਲਈ ਸਰਕਾਰ ਦੀ ਆਧਾਰ ਨਾਲ ਜੁੜੀ ਮੋਬਾਈਲ ਐਪ ਜ਼ਰੀਏ ਸਿੱਧਾ ਕਿਸਾਨਾਂ ਦੇ ਖਾਤੇ 'ਚ ਰਕਮ ਪੁਚਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸਥਾਨਕ ਮੰਡੀਆਂ 'ਚ ਚੁਕਾਈ ਜਾਣ ਵਾਲੀ ਫ਼ੀਸ ਜਾਂ ਟੈਕਸ ਦੀ ਕੈਸ਼ ਬੈਕ ਜ਼ਰੀਏ ਭਰਪਾਈ ਕੀਤੀ ਜਾਵੇਗੀ। ਐਪ ਜ਼ਰੀਏ ਦੇਸ਼ ਦੇ ਕਰੀਬ 50 ਹਜ਼ਾਰ ਲੋਕਲ ਹਾਟ ਤੇ ਮੰਡੀਆਂ ਨੂੰ ਜੋੜਿਆ ਜਾਵੇਗਾ। ਇੱਕ ਕਲਿੱਕ ਜ਼ਰੀਏ ਆਲ਼ੇ ਦੁਆਲੇ ਦੀ ਮੰਡੀਆਂ ਵਿੱਚ ਰੇਟ ਦੀ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇਗੀ। ਇਸ ਐਪ ਤੋਂ ਕਿਸਾਨਾਂ ਨੂੰ ਦਲਾਲਾਂ ਵੱਲੋਂ ਕੀਤੇ ਜਾਣ ਵਾਲੇ ਸ਼ੋਸ਼ਣ ਤੋਂ ਨਿਜਾਤ ਮਿਲੇਗੀ।

ਸਰਕਾਰ ਨੇ ਈ ਮੰਡੀਆਂ ਨੂੰ ਲੈ ਕੇ ਚੁੱਕਿਆ ਇਹ ਕਦਮ

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਮੋਦੀ ਸਰਕਾਰ ਈ ਮੰਡੀਆਂ ਦਾ ਦਾਇਰਾ ਵਧਾਉਣ ਤੇ ਕੰਮ ਕਰ ਰਹੀ ਹੈ। ਈ ਮੰਡੀਆਂ ਰਾਹੀਂ ਵੱਖ ਵੱਖ ਸੂਬਿਆਂ 'ਚ ਕਾਰੋਬਾਰ ਤੇਜ਼ੀ ਨਾਲ ਹੋ ਸਕੇ ਇਸ ਲਈ ਈ ਮੰਡੀਆਂ ਨੂੰ ਆਪਸ ਚ ਜੋੜਨ ਦਾ ਕੰਮ ਚੱਲ ਰਿਹਾ ਹੈ। ਖ਼ਰੀਦਣ ਤੋਂ ਪਹਿਲਾਂ ਉਤਪਾਦ ਦੀ ਕਵਾਲਿਟੀ ਚੈੱਕ ਕਰਨ ਲਈ ਸਰਕਾਰ ਦੇਸ਼ ਦੀ ਸਾਰੀ ਮੰਡੀਆਂ 'ਚ ਕਵਾਲਿਟੀ ਚੈੱਕ ਲੈਬ ਬਣਾਉਣ ਦੀ ਤਿਆਰੀ 'ਚ ਹੈ।

 

First published: June 18, 2019
ਹੋਰ ਪੜ੍ਹੋ
ਅਗਲੀ ਖ਼ਬਰ