Home /News /national /

ਲੋਕ ਸਭਾ 2019 ਚੋਣਾਂ ਬਾਰੇ ਇਹ 5 ਰੋਚਕ ਤੱਥ ਜਾਣ ਕੇ ਤੁਹਾਨੂੰ ਭਾਰਤੀ ਹੋਣ ਤੇ ਹੋਵੇਗਾ ਮਾਣ

ਲੋਕ ਸਭਾ 2019 ਚੋਣਾਂ ਬਾਰੇ ਇਹ 5 ਰੋਚਕ ਤੱਥ ਜਾਣ ਕੇ ਤੁਹਾਨੂੰ ਭਾਰਤੀ ਹੋਣ ਤੇ ਹੋਵੇਗਾ ਮਾਣ

 • Share this:
  ਮਤਦਾਨ ਜਮਹੂਰੀਅਤ ਨੂੰ ਚਲਾਉਣ ਲਈ ਮੂਲ ਪ੍ਰਕਿਰਿਆ ਹੈ। ਇਹ ਸਾਨੂੰ ਇਸ ਗੱਲ ਦੀ ਤਾਕਤ ਦਿੰਦਾ ਹੈ ਕਿ ਅਸੀਂ ਇੱਕ ਅਜਿਹੀ ਸਰਕਾਰ ਚੁਣ ਸਕੀਏ ਜਿਸ ਤੇ ਸਾਨੂੰ ਭਰੋਸਾ ਤੇ ਵਿਸ਼ਵਾਸ ਹੋਵੇ। ਹਾਲਾਂਕਿ, ਕੀ ਤੁਹਾਨੂੰ ਪਤਾ ਹੈ ਕਿ 1957 'ਚ ਆਮ ਚੋਣਾਂ ਵਿੱਚ ਸਭ ਤੋਂ ਵੱਧ ਭਾਰਤੀਆਂ 62.2% ਨੇ ਵੋਟ ਪਾਏ ਸਨ!

  ਇਹ ਨੇ ਉਹ ਪੰਜ ਚੀਜ਼ਾਂ ਜਿਨ੍ਹਾਂ ਕਰ ਕੇ ਭਾਰਤੀ ਨਾਗਰਿਕ ਹੋਣ ਤੇ ਤੁਹਾਡਾ ਸਿਰ ਫ਼ਖਰ ਨਾਲ ਉੱਚਾ ਹੋਵੇਗਾ

  1. ਗਰਲ ਪਾਵਰ - 2019 ਉਹ ਸਾਲ ਹੈ ਜਦ ਮਹਿਲਾ ਵੋਟਰਸ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੋਵੇਗੀ। ਇਹ ਪਹਿਲਾਂ ਨਾਲੋਂ ਬਹੁਤ ਵੱਡਾ ਬਦਲਾਅ ਹੈ ਕਿਉਂਕਿ ਆਦਮੀ ਵੋਟ ਪਾਉਣ 'ਚ 20 ਫ਼ੀਸਦੀ ਤੋਂ ਅੱਗੇ ਰਹੇ ਹਨ।

  2. ਰਿਕਾਰਡ ਤੋੜ ਮਤਦਾਤਾ - ਭਾਰਤੀ ਚੋਣ ਕਮਿਸ਼ਨ ਮੁਤਾਬਿਕ, 900 ਮਿਲੀਅਨ ਲੋਕ ਇਸ ਸਾਲ ਵੋਟ ਪਾਉਣ ਦੇ ਯੋਗ ਹਨ, ਜੋ ਪਿਛਲੀਆਂ 2014 ਦੀਆਂ ਆਮ ਚੋਣਾਂ ਤੋਂ 84.3 ਮਿਲੀਅਨ ਜ਼ਿਆਦਾ ਹੈ। ਇਸ ਨਾਲ ਇਹ ਦੁਨੀਆ ਦੇ ਅੱਜ ਤਕ ਦੇ ਸਭ ਤੋਂ ਵੱਡੇ ਜਮਹੂਰੀ ਚੋਣ ਹੋਣਗੇ।

  3. ਹਰ ਵੋਟ ਹੋਵੇਗਾ ਸ਼ਾਮਿਲ - ਇਸ ਵਾਰ 15 ਮਿਲੀਅਨ ਦੇ ਨੇੜੇ ਵੋਟਰ 18–19 ਸਾਲ ਦੀ ਉਮਰ ਦੇ ਹਨ ਤੇ ਪਹਿਲੀ ਵਾਰ ਵੋਟ ਪਾਉਣ ਲਈ ਯੋਗ ਹਨ। ਪਹਿਲੀ ਵਾਰ 38,325 ਟਰਾਂਸਜੈਂਡਰ ਮਤਦਾਤਾ ਵੀ ਇਹਨਾਂ ਚੋਣਾਂ 'ਚ ਵੋਟ ਪਾ ਸਕਣਗੇ।

  4. ਹਾਈ ਟੈੱਕ - 2019 ਦੀ ਚੋਣਾਂ 'ਚ EVM ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਨੇ ਵੋਟਰ ਵੇਰੀਫਾਈਡ ਆਡਿਟ ਟ੍ਰੇਲ ਜਾਂ VPAT ਸਿਸਟਮ ਵੀ ਸਥਾਪਿਤ ਕੀਤਾ ਹੈ, ਜਿਸ ਨਾਲ ਵੋਟਿੰਗ ਮਸ਼ੀਨ ਹਰ ਵੋਟ ਨੂੰ ਰਜਿਸਟਰ ਕਰ ਕੇ ਇੱਕ ਸਲਿਪ ਕੱਢੇਗੀ। ਇਹ ਮਸ਼ੀਨ 543 ਲੋਕ ਸਭਾ ਖੇਤਰਾਂ 'ਚ ਲਾਇਆ ਗਿਆ ਹੈ।

  5. ਪਹਿਲੀ ਵਾਰ ਵੋਟ - ਭਾਰਤ ਬੰਗਲਾਦੇਸ਼ ਦੇ 2015 ਚ ਹੋਏ ਸਰਹੱਦ ਬਾਰੇ ਸਮਝੌਤੇ ਤੋਂ ਬਾਅਦ ਅਜਿਹੇ ਇੰਕਲਵੇਸ ਸਾਂਝੇ ਕੀਤੇ ਹਨ ਜੋ ਇੱਕ ਦੂਜੇ ਦੀ ਸਰਹੱਦ ਨਾਲ ਘਿਰੇ ਹੋਏ ਸਨ। ਇਸ ਦਾ ਮਤਲਬ ਹੈ ਕਿ ਪਹਿਲੀ ਵਾਰ ਇਹਨਾਂ ਖੇਤਰਾਂ ਚ ਰਹਿਣ ਵਾਲੇ ਚੋਣਾਂ 'ਚ ਵੋਟ ਪਾਉਣਗੇ।

  ਬਟਨ ਦਬਾਓ ਦੇਸ਼ ਬਣਾਓ ਆਰ ਪੀ ਸੰਜੀਵ ਗੋਇੰਕਾ ਗਰੁੱਪ ਵੱਲੋਂ ਪੇਸ਼ ਨੈਟਵਰਕ 18 ਦੀ ਇੱਕ ਪਹਿਲ ਹੈ ਜੋ ਹਰ ਵੋਟਰ ਨੂੰ ਵੋਟ ਪਾਉਣ ਦੀ ਅਪੀਲ ਕਰਦੀ ਹੈ। ਸਾਂਨੂੰ ਫੋਲੋ ਕਰੋ #ButtonDabaoDeshBanao
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ