Home /News /national /

ਬਕਸਰ: ਸ਼ਮਸ਼ਾਨਘਾਟ 'ਚ 10 ਦਿਨਾਂ ਵਿਚ 789 ਲਾਸ਼ਾਂ ਦਾ ਸਸਕਾਰ, ਸਰਕਾਰ ਨੇ ਕਰੋਨਾ ਨਾਲ ਸਿਰਫ 6 ਮੌਤਾਂ ਦੱਸੀਆਂਂ; ਹਾਈਕੋਰਟ ਨੇ ਮੰਗਿਆ ਜਵਾਬ

ਬਕਸਰ: ਸ਼ਮਸ਼ਾਨਘਾਟ 'ਚ 10 ਦਿਨਾਂ ਵਿਚ 789 ਲਾਸ਼ਾਂ ਦਾ ਸਸਕਾਰ, ਸਰਕਾਰ ਨੇ ਕਰੋਨਾ ਨਾਲ ਸਿਰਫ 6 ਮੌਤਾਂ ਦੱਸੀਆਂਂ; ਹਾਈਕੋਰਟ ਨੇ ਮੰਗਿਆ ਜਵਾਬ

ਬਕਸਰ: ਸ਼ਮਸ਼ਾਨਘਾਟ 'ਚ 10 ਦਿਨਾਂ ਵਿਚ 789 ਲਾਸ਼ਾਂ ਦਾ ਸਸਕਾਰ, ਸਰਕਾਰ ਨੇ ਕਰੋਨਾ ਨਾਲ ਸਿਰਫ 6 ਮੌਤਾਂ ਦੱਸੀਆਂਂ; ਹਾਈਕੋਰਟ ਨੇ ਮੰਗਿਆ ਜਵਾਬ ( ਫਾਈਲ ਫੋਟੋ)

ਬਕਸਰ: ਸ਼ਮਸ਼ਾਨਘਾਟ 'ਚ 10 ਦਿਨਾਂ ਵਿਚ 789 ਲਾਸ਼ਾਂ ਦਾ ਸਸਕਾਰ, ਸਰਕਾਰ ਨੇ ਕਰੋਨਾ ਨਾਲ ਸਿਰਫ 6 ਮੌਤਾਂ ਦੱਸੀਆਂਂ; ਹਾਈਕੋਰਟ ਨੇ ਮੰਗਿਆ ਜਵਾਬ ( ਫਾਈਲ ਫੋਟੋ)

  • Share this:
    ਬਿਹਾਰ ਦੇ ਬਕਸਰ ਵਿਚ ਗੰਗਾ ਨਦੀ ਵਿਚੋਂ ਲਾਸ਼ਾਂ ਮਿਲਣ ਤੋਂ ਬਾਅਦ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਬਿਹਾਰ ਵਿੱਚ ਹਾਈ ਕੋਰਟ ਕੋਰੋਨਾ ਅਤੇ ਰਾਜ ਸਰਕਾਰ ਦੇ ਪ੍ਰਬੰਧਾਂ ਉਤੇ ਨਿਰੰਤਰ ਨਜ਼ਰ ਰੱਖ ਰਹੀ ਹੈ। ਪਟਨਾ ਹਾਈ ਕੋਰਟ ਵਿੱਚ ਕੋਰੋਨਾ ਮਾਮਲੇ ਦੀ ਸੁਣਵਾਈ ਦੌਰਾਨ ਜੋ ਰਿਪੋਰਟ ਰੱਖੀ ਗਈ ਸੀ, ਉਹ ਹੈਰਾਨ ਕਰਨ ਵਾਲੀ ਹੈ। ਬਿਹਾਰ ਦੇ ਮੁੱਖ ਸਕੱਤਰ ਦੀ ਰਿਪੋਰਟ ਵਿਚ ਬਕਸਰ ਵਿਚ ਕੋਰੋਨਾ ਨਾਲ ਮੌਤਾਂ ਅਤੇ ਪਟਨਾ ਦੇ ਮੰਡਲ ਕਮਿਸ਼ਨਰ ਦੁਆਰਾ ਬਕਸਰ ਸ਼ਮਸ਼ਾਨਘਾਟ ਵਿੱਚ ਸਾੜੀਆਂ ਗਈਆਂ ਲਾਸ਼ਾਂ ਦੀ ਗਿਣਤੀ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੀ।

    ਮੁੱਖ ਸਕੱਤਰ ਦੀ ਰਿਪੋਰਟ ਵਿੱਚ 1 ਮਾਰਚ ਤੋਂ 13 ਮਈ ਤੱਕ ਬਰਸਰ ਵਿੱਚ ਸਿਰਫ 6 ਲੋਕਾਂ ਦੀ ਕੋਰੋਨਾ ਕਾਰਨ ਮੌਤ ਦੱਸੀ ਗਈ ਗਈ। ਉਸੇ ਸਮੇਂ, ਮੰਡਲ ਕਮਿਸ਼ਨਰ ਦੀ ਰਿਪੋਰਟ ਦੇ ਅਨੁਸਾਰ, 5 ਮਈ ਤੋਂ 14 ਮਈ ਤੱਕ ਬਕਸਰ ਦੇ ਸ਼ਮਸ਼ਾਨਘਾਟ ਵਿਖੇ 789 ਲਾਸ਼ਾਂ ਸਾੜੀਆਂ ਗਈਆਂ। ਦੋਵੇਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਕੁਮਾਰ ਦੇ ਬੈਂਚ ਨੇ ਇਸ ਨੂੰ ਤਰਕਹੀਣ ਕਰਾਰ ਦਿੱਤਾ।

    ਮੁੱਖ ਸਕੱਤਰ ਅਤੇ ਕਮਿਸ਼ਨਰ ਦੀ ਰਿਪੋਰਟ ਦਾ ਖੰਡਨ ਕਰਨ ਤੋਂ ਬਾਅਦ ਹਾਈ ਕੋਰਟ ਨੇ ਐਡਵੋਕੇਟ ਜਨਰਲ ਨੂੰ ਪੁੱਛਿਆ, ਸੱਚਾ ਕੌਣ ਹੈ? ਹਾਈ ਕੋਰਟ ਨੇ ਐਡਵੋਕੇਟ ਜਨਰਲ ਨੂੰ ਪੁੱਛਿਆ ਹੈ ਕਿ 1 ਮਾਰਚ ਤੋਂ 13 ਮਈ ਤੱਕ ਬਕਸਰ ਵਿੱਚ ਕਿੰਨੇ ਸਰਗਰਮ ਕੋਰੋਨਾ ਮਰੀਜ਼ ਸਨ। ਉਨ੍ਹਾਂ ਸਾਰੇ ਲੋਕਾਂ ਦਾ ਵੇਰਵਾ ਦੱਸੋ ਜੋ ਮਰ ਗਏ ਸਨ ਅਤੇ 19 ਮਈ ਤੱਕ ਅਦਾਲਤ ਵਿਚ ਆਪਣਾ ਜਵਾਬ ਜਮ੍ਹਾਂ ਕਰੋ।

    ਹਾਲ ਹੀ ਵਿਚ, ਬਕਸਰ ਵਿਚ ਗੰਗਾ ਨਦੀ ਵਿਚ ਇਕ-ਇਕ ਕਰਕੇ ਲਾਸ਼ਾਂ ਮਿਲਣ ਦੇ ਬਾਅਦ ਹੰਗਾਮਾ ਹੋਇਆ ਸੀ। ਸਥਾਨਕ ਪ੍ਰਸ਼ਾਸਨ ਨੇ ਦੱਸਿਆ ਕਿ ਲਾਸ਼ਾਂ ਯੂਪੀ ਤੋਂ ਆਈਆਂ ਸਨ। ਗੰਗਾ ਵਿਚੋਂ ਲਾਸ਼ਾਂ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਗਾ ਦੇ ਕਿਨਾਰੇ ਚੌਕਸੀ ਵਧਾ ਦਿੱਤੀ।
    Published by:Gurwinder Singh
    First published:

    Tags: Bihar, China coronavirus, Corona Warriors, Coronavirus

    ਅਗਲੀ ਖਬਰ