Home /News /national /

ਰਾਹੁਲ ਨੇ ਫੌਜ ਦੇ ਜਵਾਨਾਂ ਦੀ ਵੀਡੀਓ ਸ਼ੇਅਰ ਕਰਕੇ ਪੁੱਛਿਆ- ਮੋਦੀ ਲਈ ਜਹਾਜ਼, ਜਵਾਨਾਂ ਲਈ ਬੁਲਟ ਪਰੂਫ ਟਰੱਕ ਤੱਕ ਨਹੀਂ?

  • Share this:
    ਕਾਂਗਰਸੀ ਨੇਤਾ ਰਾਹੁਲ ਗਾਂਧੀ (Rahul Gandhi) ਨੇ ਇਕ ਵਾਰ ਫਿਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਮਾਈਕ੍ਰੋਬਲੌਗਿੰਗ ਸਾਈਟ ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕਰਕੇ ਰਾਹੁਲ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਇਹ ਕਿਥੋਂ ਦਾ ਨਿਆਂ ਹੈ ਕਿ ਪ੍ਰਧਾਨ ਮੰਤਰੀ ਲਈ 8400 ਕਰੋੜ ਦਾ ਹਵਾਈ ਜਹਾਜ਼ ਅਤੇ ਸਾਡੇ ਜਵਾਨ ਨੂੰ ਬਿਨਾਂ ਬੁਲੇਟ ਪਰੂਫ ਵਾਹਨਾਂ ਰਾਹੀਂ ਭੇਜਿਆ ਜਾ ਰਿਹਾ ਹੈ।

    ਰਾਹੁਲ ਨੇ ਜੋ ਟਵੀਟ ਕੀਤਾ ਹੈ, ਉਸ ਵੀਡੀਓ ਵਿਚ ਕਥਿਤ ਤੌਰ 'ਤੇ ਜਵਾਨ ਆਪਸ ਵਿਚ ਗੱਲਾਂ ਕਰ ਰਹੇ ਹਨ- 'ਬੁਲੇਟ ਪਰੂਫ ਵਾਹਨ ਕਈ ਮੌਕਿਆਂ ਉਤੇ ਸੁਰੱਖਿਅਤ ਨਹੀਂ ਹੁੰਦੇ ਹਨ ਅਤੇ ਇਥੇ ਸਾਨੂੰ ਬਿਨਾਂ ਬੁਲੇਟ ਪਰੂਫ ਵਾਹਨਾਂ ਰਾਹੀਂ ਭੇਜਿਆ ਜਾ ਰਿਹਾ ਹੈ।' ਉਸੇ ਵੀਡੀਓ ਨੂੰ ਟਵੀਟ ਕਰਕੇ ਰਾਹੁਲ ਨੇ ਲਿਖਿਆ- ‘ਸਾਡੇ ਸੈਨਿਕ ਨੂੰ ਨਾਨ-ਬੁਲੇਟ ਪਰੂਫ ਟਰੱਕਾਂ ਉਤੇ ਸ਼ਹੀਦ ਹੋਣ ਲਈ ਭੇਜਿਆ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਲਈ 8400 ਕਰੋੜ ਦਾ ਜਹਾਜ਼! ਕੀ ਇਹ ਇਨਸਾਫ ਹੈ? '

    ਇਸ ਤੋਂ ਪਹਿਲਾਂ ਵੀ ਰਾਹੁਲ ਨੇ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਨਿਸ਼ਾਨਾ ਲਾਉਂਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਆਪਣੇ ਲਈ 8400 ਕਰੋੜ ਰੁਪਏ ਦਾ ਜਹਾਜ਼ ਖਰੀਦਿਆ। ਇਸ ਤਰ੍ਹਾਂ ਸਿਆਚਿਨ-ਲੱਦਾਖ ਸਰਹੱਦ 'ਤੇ ਤਾਇਨਾਤ ਸਾਡੇ ਜਵਾਨਾਂ ਲਈ ਕਿੰਨਾ ਕੁਝ ਖਰੀਦਿਆ ਜਾ ਸਕਦਾ ਹੈ।

    ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਇਸ ਰਕਮ ਨਾਲ 30 ਲੱਖ ਗਰਮ ਕੱਪੜੇ, 60 ਲੱਖ ਜੈਕਟ ਅਤੇ ਦਸਤਾਨੇ, 67.20 ਲੱਖ ਜੁੱਤੇ ਅਤੇ 16.80 ਲੱਖ ਆਕਸੀਜਨ ਸਿਲੰਡਰ ਇਸ ਰਕਮ ਲਈ ਖਰੀਦੇ ਜਾ ਸਕਦੇ ਹਨ। ਉਨ੍ਹਾਂ ਨੇ ਦੋਸ਼ ਲਾਇਆ, "ਪ੍ਰਧਾਨ ਮੰਤਰੀ ਨੂੰ ਸਿਰਫ ਆਪਣੇ ਅਕਸ ਦੀ ਚਿੰਤਾ ਹੈ ਨਾ ਕਿ ਸੈਨਿਕਾਂ ਦੀ।"
    Published by:Gurwinder Singh
    First published:

    Tags: Indian Army, Indian army chief, Narendra modi, Rahul Gandhi

    ਅਗਲੀ ਖਬਰ