Karnataka Bypoll Results: CM ਯੇਦੀਯੁਰੱਪਾ ਦਾ ਚੱਲਿਆ ਜਾਦੂ, ਭਾਜਪਾ ਨੇ 15 ਵਿਚੋਂ 12 ਸੀਟਾਂ ਜਿੱਤੀਆਂ

News18 Punjabi | News18 Punjab
Updated: December 9, 2019, 3:50 PM IST
share image
Karnataka Bypoll Results: CM ਯੇਦੀਯੁਰੱਪਾ ਦਾ ਚੱਲਿਆ ਜਾਦੂ, ਭਾਜਪਾ ਨੇ 15 ਵਿਚੋਂ 12 ਸੀਟਾਂ ਜਿੱਤੀਆਂ
Karnataka Bypoll Results: CM ਯੇਦੀਯੁਰੱਪਾ ਦਾ ਚੱਲਿਆ ਜਾਦੂ, ਭਾਜਪਾ ਨੇ 15 ਵਿਚੋਂ 12 ਸੀਟਾਂ ਜਿੱਤੀਆਂ

  • Share this:
  • Facebook share img
  • Twitter share img
  • Linkedin share img
ਕਰਨਾਟਕ ਵਿਧਾਨ ਸਭਾ ਉਪ ਚੋਣਾਂ ਦੇ ਨਤੀਜੇ ਆ ਗਏ ਹਨ। ਭਾਜਪਾ ਉਮੀਦਵਾਰਾਂ ਨੇ 15 ਵਿਚੋਂ 12 ਸੀਟਾਂ ਜਿੱਤੀਆਂ ਹਨ। ਦੋ ਸੀਟਾਂ ਕਾਂਗਰਸ ਦੇ ਖਾਤੇ ਵਿੱਚ ਗਈਆਂ, ਜਦੋਂਕਿ ਜੇਡੀਐਸ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਆਜ਼ਾਦ ਉਮੀਦਵਾਰ ਨੇ ਇਕ ਸੀਟ ਜਿੱਤੀ।

ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੇਦੀਯੁਰੱਪਾ ਸਰਕਾਰ ਨੇ ਬਹੁਮਤ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੁਣ ਭਾਜਪਾ ਕੋਲ ਵਿਧਾਨ ਸਭਾ ਦੀਆਂ 117 ਸੀਟਾਂ ਹਨ, ਜੋ ਬਹੁਮਤ ਦੇ ਅੰਕੜੇ ਨਾਲੋਂ 5 ਵੱਧ ਹਨ। ਇਸ ਜਿੱਤ 'ਤੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਮੈਂ ਜਿੱਤੇ 12 ਉਮੀਦਵਾਰਾਂ ਵਿਚੋਂ 11 ਨੂੰ ਕੈਬਨਿਟ ਮੰਤਰੀ ਬਣਾਵਾਂਗਾ।



ਕਰਨਾਟਕ ਉਪ ਚੋਣ ਵਿੱਚ ਭਾਜਪਾ ਦੀ ਸਫਲਤਾ ਤੋਂ ਬਾਅਦ ਭਾਜਪਾ ਦੇ ਖੇਮੇ ਵਿੱਚ ਜਸ਼ਨਾਂ ਵਾਲਾ ਮਾਹੌਲ ਹੈ। ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਆਪਣੇ ਬੇਟੇ ਬੀਵਾਈ ਵਿਜੇਂਦਰ ਨਾਲ ਜਸ਼ਨ ਮਨਾਇਆ। ਦੋਵਾਂ ਨੇ ਇਕ ਦੂਜੇ ਨੂੰ ਮਠਿਆਈ ਖੁਆਈ। ਪਾਰਟੀ ਕਾਰਕੁਨ ਵੀ ਭਾਜਪਾ ਦਫ਼ਤਰ ਦੇ ਬਾਹਰ ਜਸ਼ਨ ਮਨਾ ਰਹੇ ਹਨ।
First published: December 9, 2019, 3:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading