CAA Protest: ਦਿੱਲੀ ਦੇ ਕੁਝ ਇਲਾਕਿਆਂ ‘ਚ ਮੋਬਾਇਲ ਸੇਵਾ ਬੰਦ, ਇੰਟਰਨੈਟ ‘ਤੇ ਰੋਕ

News18 Punjabi | News18 Punjab
Updated: December 19, 2019, 2:11 PM IST
share image
CAA Protest: ਦਿੱਲੀ ਦੇ ਕੁਝ ਇਲਾਕਿਆਂ ‘ਚ ਮੋਬਾਇਲ ਸੇਵਾ ਬੰਦ, ਇੰਟਰਨੈਟ ‘ਤੇ ਰੋਕ
CAA Protest: ਦਿੱਲੀ ਦੇ ਕੁਝ ਇਲਾਕਿਆਂ ‘ਚ ਮੋਬਾਇਲ ਸੇਵਾ ਬੰਦ, ਇੰਟਰਨੈਟ ‘ਤੇ ਰੋਕ

ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਵਿਰੁੱਧ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਦੀ ਖ਼ਬਰ ਤੋਂ ਬਾਅਦ ਇਹ ਫੈਸਲਾ ਸਾਵਧਾਨੀ ਵਜੋਂ ਲਿਆ ਗਿਆ ਸੀ।

  • Share this:
  • Facebook share img
  • Twitter share img
  • Linkedin share img
ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਹੋ ਰਹੇ ਪ੍ਰਦਰਸ਼ਨ ਉਤੇ ਹੁਣ ਪ੍ਰਸ਼ਾਸਨ ਸਖਤ ਹੋਣ ਲੱਗਾ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੇ ਮੱਦੇਨਜ਼ਰ ਹੁਣ ਕੁਝ ਇਲਾਕਿਆਂ ਵਿਚ ਮੋਬਾਇਲ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੰਟਰਨੈਟ ਸਰਵਿਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਇਲਾਕਿਆਂ ਵਿਚ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਇਕੱਠੇ ਹੋ ਰਹੇ ਹਨ ਅਤੇ ਵਿਰੋਧ ਪ੍ਰਦਰਸ਼ਨ ਜਬਰਦਸਤ ਹੋ ਸਕਦੇ ਹਨ, ਜਿਸ ਤੋਂ ਬਾਅਦ ਚੌਕਸੀ ਵਜੋਂ ਇਹ ਕਦਮ ਚੁਕਿਆ ਗਿਆ ਹੈ।

ਪੁਲਿਸ ਦੇ ਹੁਕਮ ਉਤੇ ਦਿੱਲੀ-ਐਨਸੀਆਰ ਦੇ ਕੁਝ ਹਿਸਿਆਂ ਵਿਚ ਏਅਰਟੈਲ, ਵੋਡਾਫੋਨ-ਆਈਡੀਆ ਅਤੇ ਰਿਲਾਇੰਸ ਜੀਓ ਸਮੇਤ ਟੈਲੀਕਾਮ ਕੰਪਨੀਆਂ ਦੀ ਇੰਟਰਨੈਟ, ਵੁਆਇਸ ਅਤੇ ਐਸਐਮਐਸ ਸਰਿਵਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਹੁਕਮ ਅਨੁਸਾਰ ਉੱਤਰੀ ਅਤੇ ਮੱਧ ਦਿੱਲੀ ਦੇ ਪੁਰਾਣੇ ਇਲਾਕਿਆਂ ਸਮੇਤ ਮੰਡੀ ਹਾਊਸ, ਸੀਲਮਪੁਰ, ਜਾਫਰਾਬਾਦ, ਮੁਸਤਫਾਬਾਦ, ਜਾਮੀਆ ਨਗਰ, ਸ਼ਾਹੀਨ ਬਾਗ ਅਤੇ ਬਵਾਨਾ ਵਿਚ ਮੋਬਾਇਲ ਸਰਵਿਸ ਨੂੰ ਸਸਪੈਂਡ ਕੀਤਾ ਗਿਆ ਹੈ।ਨਵੀਂ ਦਿੱਲੀ, ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ, “ਮੌਜੂਦਾ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ, ਸਾਰੀਆਂ ਕਿਸਮਾਂ ਦੀਆਂ ਸੰਚਾਰ ਸੇਵਾਵਾਂ .. ਆਵਾਜ਼, ਐਸ ਐਮ ਐਸ ਅਤੇ ਇੰਟਰਨੈਟ ਸੇਵਾਵਾਂ ਨੂੰ 09-12-2019 ਨੂੰ ਇਨ੍ਹਾਂ ਖੇਤਰਾਂ ਵਿੱਚ 0900 ਤੋਂ 1300 ਵਜੇ ਤੱਕ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਮੋਬਾਈਲ ਸੇਵਾਵਾਂ ਨੂੰ ਬਹਾਲ ਨਹੀਂ ਕੀਤਾ ਗਿਆ ਸੀ।

ਧਾਰਾ 144 ਮੰਡੀ ਹਾਊਸ ਅਤੇ ਲਾਲ ਕਿਲ੍ਹੇ ਦੇ ਖੇਤਰ ਵਿਚ ਲਾਗੂ ਕੀਤੀ ਗਈ ਹੈ

ਦਿੱਲੀ ਪੁਲਿਸ ਨੇ ਮੰਡੀ ਹਾਊਸ ਅਤੇ ਲਾਲ ਕਿਲਾ ਖੇਤਰ ਵਿੱਚ ਧਾਰਾ 144 ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਕਮਿਸ਼ਨਰ ਨੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੂੰ ਪ੍ਰਦਰਸ਼ਨ ਦੀ ਨਿਗਰਾਨੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸਦੇ ਨਾਲ ਹੀ ਸਵਰਾਜ ਇੰਡੀਆ ਨੂੰ ਵੀ ਰੈਲੀ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਨਹੀਂ ਸੀ। ਇਸ ਦੇ ਬਾਵਜੂਦ, ਸਾਰੀਆਂ ਸੰਸਥਾਵਾਂ ਅਤੇ ਖੱਬੀਆਂ ਪਾਰਟੀਆਂ ਨੇ ਇੱਕ ਰੈਲੀ ਅਤੇ ਪ੍ਰਦਰਸ਼ਨ ਦੀ ਮੰਗ ਕੀਤੀ ਹੈ।

ਕਈ ਪ੍ਰਦਰਸ਼ਨਕਾਰੀ ਹਿਰਾਸਤ ਵਿਚ ਲਏ

ਇਸ ਦੇ ਨਾਲ ਹੀ ਲਾਲ ਕਿਲ੍ਹੇ ਨੇੜੇ ਰੋਕ ਦੇ ਬਾਵਜੂਦ ਵਿਰੋਧ ਕਰਨ ਆਏ ਲੋਕਾਂ ਨੂੰ ਹੁਣ ਪੁਲਿਸ ਦੀ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਨਾਲ ਹੀ, ਬਹੁਤ ਸਾਰੇ ਰਸਤੇ ਵੀ ਬੈਰੀਕੇਡਿੰਗ ਦੁਆਰਾ ਰੋਕ ਦਿੱਤੇ ਗਏ ਹਨ।
First published: December 19, 2019, 2:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading