ਈ-ਕਾਮਰਸ ਕੰਪਨੀਆਂ ਖ਼ਿਲਾਫ਼ CAIT ਦੀ ਸ਼ਿਕਾਇਤ, ਨਿਰਮਲਾ ਸਿਥਾਰਮਨ ਨੂੰ ਅਪੀਲ

News18 Punjabi | News18 Punjab
Updated: November 30, 2020, 3:39 PM IST
share image
ਈ-ਕਾਮਰਸ ਕੰਪਨੀਆਂ ਖ਼ਿਲਾਫ਼ CAIT ਦੀ ਸ਼ਿਕਾਇਤ, ਨਿਰਮਲਾ ਸਿਥਾਰਮਨ ਨੂੰ ਅਪੀਲ

  • Share this:
  • Facebook share img
  • Twitter share img
  • Linkedin share img
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਸ ਨੇ ਵਿੱਤ ਮੰਤਰੀ ਨਿਰਮਲਾ ਸਿਥਾਰਮਨ ਨੂੰ ਪੱਤਰ ਲਿਖ ਕੇ ਦੇਸ਼ ਦੇ ਵੱਡੇ ਬੈਂਕਾਂ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਕਿ ਕੁਝ ਬੈਂਕਾਂ ਨੇ ਈ ਕਾਮਰਸ ਕੰਪਨੀਆਂ ਐਮਾਜ਼ਾਨ, ਫਲਿੱਪਕਾਰਟ ਨਾਲ ਰੱਲ ਕੇ ਛੋਟੀਆਂ ਕੰਪਨੀਆਂ ਖ਼ਿਲਾਫ਼ ਪੱਖਪਾਤੀ ਵਤੀਰਾ ਆਪਣਾ ਲਿਆ ਹੈ।
CAIT ਦੇ ਜਨਰਲ ਸਕੱਤਰ ਖੰਡੇਲਵਾਲ ਨੇ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ। CAIT, ਜੋ 7 ਕਰੋੜ ਛੋਟੇ ਵਪਾਰੀਆਂ ਦੀ ਸੰਸਥਾ ਹੈ, ਉਸ ਨੇ ਸਰਕਾਰ ਦਾ ਧਿਆਨ ਬੈਂਕਾਂ ਵੱਲੋਂ ਚੁੱਕੇ ਗਏ ਕੁਝ ਅਜਿਹੇ ਕਦਮਾਂ ਵੱਲ ਦਿਵਾਇਆ ਹੈ। ਵਿੱਤ ਮੰਤਰੀ ਨੂੰ ਅੱਜ ਭੇਜੇ ਇੱਕ ਮੈਮੋਰੇਂਡਮ ਵਿੱਚ CAIT ਨੇ ਕਿਹਾ ਹੈ ਕਿ ਵੱਡੀ ਈ ਕਾਮਰਸ ਕੰਪਨੀਆਂ ਜਿਵੇਂ ਐਮਾਜ਼ਾਨ ਤੇ ਫਲਿੱਪਕਾਰਟ ਨਿਯਮਾਂ ਦੀ ਅਣਦੇਖੀ ਕਰ ਰਹੀਆਂ ਹਨ। CAIT ਨੇ ਇਹ ਵੀ ਦੋਸ਼ ਲਾਇਆ ਕਿ ਵੱਡੇ ਬੈਂਕ ਜਿਵੇਂ ਐੱਸ ਬੀ ਆਈ (SBI), ਐਕਸਿਸ ਬੈਂਕ, ਕੋਟੈਕ ਮਹਿੰਦਰਾ ਬੈਂਕ, ਛੋਟੇ ਵਪਾਰੀਆਂ ਨਾਲ ਵਿਤਕਰਾ ਕਰ ਰਹੀਆਂ ਹਨ ਤੇ ਅਜਿਹੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ।

CAIT ਦਾ ਇਲਜ਼ਾਮ ਹੈ ਕਿ ਕੁਝ ਵੱਡੇ ਬੈਂਕ ਐਮਾਜ਼ਾਨ ਤੇ ਫਲਿੱਪਕਾਰਟ ਵੈਬਸਾਈਟਾਂ ਤੋਂ ਸਮਾਨ ਖਰੀਦਣ ਉੱਤੇ 10 ਫ਼ੀਸਦੀ ਤੱਕ ਕੈਸ਼ ਬੈਕ ਜਾਂ ਤੁਰਤ ਡਿਸਕਾਊਂਟ ਦੇ ਰਹੇ ਹਨ। ਇਸ ਨਾਲ ਛੋਟੇ ਵਪਾਰੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਨਾਲ ਰਿਜ਼ਰਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੋ ਰਹੀ ਹੈ ਤੇ ਕੰਪੀਟੀਸ਼ਨ ਐਕਟ (2002) ਦੀ ਧਾਰਾ ਦੀ ਸਿਧੇ ਤੌਰ ਤੇ ਉਲੰਘਣਾ ਹੈ।
Published by: Anuradha Shukla
First published: November 30, 2020, 3:39 PM IST
ਹੋਰ ਪੜ੍ਹੋ
ਅਗਲੀ ਖ਼ਬਰ