1 ਜੁਲਾਈ ਤੋਂ ਬਦਲ ਜਾਵੇਗਾ ਇਸ ਬੈਂਕ ਦਾ IFSC ਕੋਡ, ਕਿਸੇ ਕੰਮ ਦੀ ਨਹੀਂ ਰਹੇਗੀ ਪੁਰਾਣੀ ਚੈੱਕਬੁੱਕ

News18 Punjabi | News18 Punjab
Updated: June 28, 2021, 1:01 PM IST
share image
1 ਜੁਲਾਈ ਤੋਂ ਬਦਲ ਜਾਵੇਗਾ ਇਸ ਬੈਂਕ ਦਾ IFSC ਕੋਡ, ਕਿਸੇ ਕੰਮ ਦੀ ਨਹੀਂ ਰਹੇਗੀ ਪੁਰਾਣੀ ਚੈੱਕਬੁੱਕ
1 ਜੁਲਾਈ ਤੋਂ ਬਦਲ ਜਾਵੇਗਾ ਇਸ ਬੈਂਕ ਦਾ IFSC ਕੋਡ, ਕਿਸੇ ਕੰਮ ਦੀ ਨਹੀਂ ਰਹੇਗੀ ਪੁਰਾਣੀ ਚੈੱਕਬੁੱਕ

ਪੁਰਾਣਾ ਆਈਐਫਐਸਸੀ ਕੋਡ ਸਿਰਫ 30 ਜੂਨ, 2021 ਤੱਕ ਕੰਮ ਕਰੇਗਾ। ਗਾਹਕਾਂ ਨੂੰ ਉਨ੍ਹਾਂ ਦੀ ਬੈਂਕ ਸ਼ਾਖਾ ਲਈ ਆਈਐਫਐਸਸੀ ਕੋਡ ਪ੍ਰਾਪਤ ਕਰਨ ਦੀ ਜ਼ਰੂਰਤ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਜੇ ਤੁਸੀਂ ਸਿੰਡੀਕੇਟ ਬੈਂਕ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਕ ਮਹੱਤਵਪੂਰਣ ਖ਼ਬਰ ਹੈ। ਕੇਨਰਾ ਬੈਂਕ 1 ਜੁਲਾਈ 2021 ਤੋਂ ਸਿੰਡੀਕੇਟ ਬੈਂਕ(Syndicate Bank) ਦਾ ਆਈਐਫਐਸਸੀ ਕੋਡ(IFSC code)  ਬਦਲਣ ਜਾ ਰਿਹਾ ਹੈ। ਦਰਅਸਲ, ਸਿੰਡੀਕੇਟ ਬੈਂਕ ਨੂੰ 1 ਅਪ੍ਰੈਲ 2020 ਨੂੰ ਕੇਨਰਾ ਬੈਂਕ(Canara Bank)  ਨਾਲ ਰਲੇਵਾਂ ਕਰ ਦਿੱਤਾ ਗਿਆ ਹੈ। ਹੁਣ ਕੇਨਰਾ ਬੈਂਕ 1 ਜੁਲਾਈ ਤੋਂ ਸਿੰਡੀਕੇਟ ਬੈਂਕ ਸ਼ਾਖਾ ਦੇ ਆਈਐਫਐਸਸੀ ਕੋਡ(IFSC code) ਨੂੰ ਬਦਲਣ ਜਾ ਰਿਹਾ ਹੈ। ਪੁਰਾਣਾ ਆਈਐਫਐਸਸੀ ਕੋਡ ਸਿਰਫ 30 ਜੂਨ, 2021 ਤੱਕ ਕੰਮ ਕਰੇਗਾ। ਗਾਹਕਾਂ ਨੂੰ ਉਨ੍ਹਾਂ ਦੀ ਬੈਂਕ ਸ਼ਾਖਾ ਲਈ ਆਈਐਫਐਸਸੀ ਕੋਡ ਪ੍ਰਾਪਤ ਕਰਨ ਦੀ ਜ਼ਰੂਰਤ ਹੈ।

ਸਾਰੇ ਸਿੰਡੀਕੇਟ ਬੈਂਕ ਗਾਹਕਾਂ ਨੂੰ ਆਪਣੀ ਸ਼ਾਖਾ ਤੋਂ ਅਪਡੇਟ ਕੀਤੇ ਆਈਐਫਐਸਸੀ ਕੋਡ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਕੇਨਰਾ ਬੈਂਕ ਦੀ ਤਰਫੋਂ ਕਿਹਾ ਗਿਆ ਹੈ ਕਿ ਸਿੰਡੀਕੇਟ ਬੈਂਕ ਦੇ ਰਲੇਵੇਂ ਤੋਂ ਬਾਅਦ ਸਿੰਡੀਕੇਟ ਬੈਂਕ ਸ਼ਾਖਾ ਦਾ ਆਈਐਫਐਸਸੀ ਕੋਡ ਬਦਲਿਆ ਗਿਆ ਹੈ। ਬੈਂਕ ਨੇ ਗਾਹਕਾਂ ਨੂੰ ਆਈਐਫਐਸਸੀ ਕੋਡ ਨੂੰ ਅਪਡੇਟ ਕਰਨ ਲਈ ਕਿਹਾ ਹੈ, ਨਹੀਂ ਤਾਂ ਐਨਈਐਫਟੀ, ਆਰਟੀਜੀਐਸ ਅਤੇ ਆਈਐਮਪੀਐਸ ਵਰਗੀਆਂ ਸਹੂਲਤਾਂ ਦਾ ਲਾਭ 1 ਜੁਲਾਈ ਤੋਂ ਉਪਲਬਧ ਨਹੀਂ ਹੋਣਗੇ। ਇਸਦੇ ਨਾਲ ਹੀ ਇੱਕ ਨਵੀਂ ਚੈੱਕ ਬੁੱਕ ਵੀ ਜਾਰੀ ਕਰਨੀ ਪਵੇਗੀ।

ਬੈਂਕ ਨੇ ਕਿਹਾ ਹੈ ਕਿ ਗਾਹਕਾਂ ਨੂੰ ਸਾਰੇ ਪੈਸੇ ਭੇਜਣ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਹੁਣ ਐਨਈਐਫਟੀ / ਆਰਟੀਜੀਐਸ / ਆਈਐਮਪੀਐਸ ਦੀ ਵਰਤੋਂ ਕਰਦੇ ਸਮੇਂ, ਸੀਐਨਆਰਬੀ ਨਾਲ ਸ਼ੁਰੂ ਹੋਣ ਵਾਲੇ ਸਿਰਫ ਨਵੇਂ ਆਈਐਫਐਸਸੀ ਦੀ ਵਰਤੋਂ ਕਰੋ। ਕੇਨਰਾ ਬੈਂਕ ਦੇ ਅਨੁਸਾਰ ਸਿੰਡੀਕੇਟ ਬੈਂਕ ਦੇ ਪੁਰਾਣੇ ਆਈਐਫਐਸਸੀ ਕੋਡ ਵਿੱਚ 10000 ਸ਼ਾਮਲ ਕਰੋ। ਉਦਾਹਰਣ ਦੇ ਲਈ, ਜੇ ਪੁਰਾਣਾ ਆਈਐਫਐਸਸੀ ਕੋਡ SYNB0003687 ਸੀ ਤਾਂ ਹੁਣ ਨਵਾਂ ਆਈਐਫਐਸਸੀ ਕੋਡ ਇਸਦੀ ਜਗ੍ਹਾ CNRB0013687 ਹੋਵੇਗਾ।
Published by: Sukhwinder Singh
First published: June 28, 2021, 1:01 PM IST
ਹੋਰ ਪੜ੍ਹੋ
ਅਗਲੀ ਖ਼ਬਰ