Home /News /national /

CAPF ਜਵਾਨਾਂ ਨੂੰ ਮਿਲੇਗੀ 100 ਦਿਨਾਂ ਦੀ ਛੁੱਟੀ, ਗ੍ਰਹਿ ਮੰਤਰਾਲਾ ਜਲਦ ਲੈ ਸਕਦਾ ਹੈ ਵੱਡਾ ਫੈਸਲਾ

CAPF ਜਵਾਨਾਂ ਨੂੰ ਮਿਲੇਗੀ 100 ਦਿਨਾਂ ਦੀ ਛੁੱਟੀ, ਗ੍ਰਹਿ ਮੰਤਰਾਲਾ ਜਲਦ ਲੈ ਸਕਦਾ ਹੈ ਵੱਡਾ ਫੈਸਲਾ

CAPF ਜਵਾਨਾਂ ਨੂੰ ਮਿਲੇਗੀ 100 ਦਿਨਾਂ ਦੀ ਛੁੱਟੀ, ਗ੍ਰਹਿ ਮੰਤਰਾਲਾ ਜਲਦ ਲੈ ਸਕਦਾ ਹੈ ਵੱਡਾ ਫੈਸਲਾ (ਸੰਕੇਤਕ ਫੋਟੋ)

CAPF ਜਵਾਨਾਂ ਨੂੰ ਮਿਲੇਗੀ 100 ਦਿਨਾਂ ਦੀ ਛੁੱਟੀ, ਗ੍ਰਹਿ ਮੰਤਰਾਲਾ ਜਲਦ ਲੈ ਸਕਦਾ ਹੈ ਵੱਡਾ ਫੈਸਲਾ (ਸੰਕੇਤਕ ਫੋਟੋ)

  • Share this:
    ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਸਾਲ 2019 ਦੇ ਅੰਤ ਵਿੱਚ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਸੀ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੇ ਜਵਾਨਾਂ ਨੂੰ ਸਾਲ ਵਿੱਚ 100 ਦਿਨ ਦੀ ਛੁੱਟੀ ਦਿੱਤੀ ਜਾਵੇਗੀ।

    ਹੁਣ ਇਸ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਛੇਤੀ ਹੀ CAPF ਜਵਾਨਾਂ ਨੂੰ ਆਪਣੇ ਪਰਿਵਾਰਾਂ ਨਾਲ ਘੱਟੋ-ਘੱਟ 100 ਦਿਨਾਂ ਦੀ ਛੁੱਟੀ ਬਿਤਾਉਣ ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ ਲਾਗੂ ਕਰ ਸਕਦੇ ਹਨ।

    ਦੱਸ ਦਈਏ ਕਿ ਦੇਸ਼ ਦੇ ਪੰਜ ਸੁਰੱਖਿਆ ਬਲਾਂ ਦੇ ਸਮੂਹ ਨੂੰ CAPF ਕਿਹਾ ਜਾਂਦਾ ਹੈ। ਇਸ ਸਮੂਹ ਵਿੱਚ ਆਉਣ ਵਾਲੀਆਂ ਸਾਰੀਆਂ ਫੋਰਸਜ਼ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਪੂਰੀ ਤਰ੍ਹਾਂ ਕੰਟਰੋਲ ਅਧੀਨ ਹਨ। CAPF ਵਿੱਚ ਸੀਮਾ ਸੁਰੱਖਿਆ ਬਲ (BSF), ਕੇਂਦਰੀ ਰਿਜ਼ਰਵ ਪੁਲਿਸ ਬਲ (CRPF), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF), ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਅਤੇ ਸਸ਼ਤ੍ਰ ਸੀਮਾ ਬਲ (SSB) ਸ਼ਾਮਲ ਹਨ।

    ਸੀਏਪੀਐਫ ਜਵਾਨਾਂ ਦੀ ਛੁੱਟੀ ਦਾ ਮੁੱਦਾ ਪਿਛਲੇ ਤਿੰਨ ਸਾਲਾਂ ਤੋਂ ਲਟਕਿਆ ਹੋਇਆ ਸੀ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਸਬੰਧੀ ਗ੍ਰਹਿ ਮੰਤਰੀ ਤੋਂ ਇਜਾਜ਼ਤ ਮਿਲ ਸਕਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2019 ਵਿੱਚ ਕਿਹਾ ਸੀ ਕਿ ਸਾਰੇ ਜਵਾਨ 100 ਦਿਨ ਤੱਕ ਆਪਣੇ ਪਰਿਵਾਰਾਂ ਨਾਲ ਰਹਿ ਸਕਦੇ ਹਨ।

    ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਸੀਆਰਪੀਐਫ ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਮੰਤਰਾਲੇ ਨੇ ਸੈਨਿਕਾਂ ਲਈ 100 ਦਿਨਾਂ ਦੀ ਛੁੱਟੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਡੀਜੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

    ਹਾਲਾਂਕਿ ਕੁਝ ਦਿਨ ਪਹਿਲਾਂ ਸੀਏਪੀਐਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਣਬੀਰ ਸਿੰਘ ਨੇ ਕਿਹਾ ਸੀ ਕਿ ਗ੍ਰਹਿ ਮੰਤਰੀ ਵੱਲੋਂ ਦਿੱਤਾ ਗਿਆ ਫਾਰਮੂਲਾ ਫੇਲ੍ਹ ਹੋ ਗਿਆ ਹੈ ਕਿਉਂਕਿ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਫੈਸਲਾ ਨਹੀਂ ਕੀਤਾ ਗਿਆ ਕਿ ਜਵਾਨਾਂ ਨੂੰ ਇਹ ਛੁੱਟੀਆਂ ਕਿਵੇਂ ਦਿੱਤੀਆਂ ਜਾਣ। ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ 'ਚ ਸੀ.ਆਰ.ਪੀ.ਐੱਫ. 'ਚ ਕੇਡਰ ਦੇ ਅਫਸਰਾਂ ਦੀ ਤਰੱਕੀ ਅਤੇ ਜਵਾਨਾਂ ਨੂੰ 100 ਦਿਨਾਂ ਦੀ ਛੁੱਟੀ ਇਨ੍ਹਾਂ ਦੋਹਾਂ ਮੁੱਦਿਆਂ 'ਚ ਫਸਿਆ ਹੋਇਆ ਸੀ।
    Published by:Gurwinder Singh
    First published:

    Tags: Amit Shah, Indian Army, Indian army chief

    ਅਗਲੀ ਖਬਰ