Home /News /national /

ਕੈਪਟਨ ਦੀ ਚਿਤਾਵਨੀ: ਜੇ ਇਲਾਕੇ ਤੋਂ ਹਾਰੇ ਕਾਂਗਰਸ ਉਮੀਦਵਾਰ ਤਾਂ ਕੈਬਿਨੇਟ ਤੋਂ ਹੱਥ ਧੋ ਸਕਦੇ ਹਨ ਮੰਤਰੀ

ਕੈਪਟਨ ਦੀ ਚਿਤਾਵਨੀ: ਜੇ ਇਲਾਕੇ ਤੋਂ ਹਾਰੇ ਕਾਂਗਰਸ ਉਮੀਦਵਾਰ ਤਾਂ ਕੈਬਿਨੇਟ ਤੋਂ ਹੱਥ ਧੋ ਸਕਦੇ ਹਨ ਮੰਤਰੀ

 • Share this:

  ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਮੰਤਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹਨਾ ਦੇ ਖੇਤਰ ਤੋਂ ਕਾਂਗਰਸ ਪਾਰਟੀ ਦਾ ਕੋਈ ਉਮੀਦਵਾਰ ਹਾਰਿਆ ਤਾਂ ਉਹਨਾਂ ਦਾ ਅਹੁਦਾ ਖੋਹ ਲਿਆ ਜਾਵੇਗਾ।

  ਅਮਰਿੰਦਰ ਨੇ ਕਿਹਾ ਕਿ ਇਹ ਆਦੇਸ਼ ਪਾਰਟੀ ਦੇ ਆਗੂਆਂ ਵੱਲੋਂ ਦਿੱਤਾ ਗਿਆ ਹੈ ਕਿ ਜੇ ਕੋਈ ਮੰਤਰੀ ਆਪਣੇ ਖੇਤਰ ਵਿੱਚ ਸੰਸਦ ਉਮੀਦਵਾਰ ਨੂੰ ਜਿਤਾਉਣ 'ਚ ਨਾਕਾਮਯਾਬ ਹੁੰਦਾ ਹੈ ਤਾਂ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।


  ਪਿਛਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ ਸੀ। 13 ਸੀਟਾਂ ਵਿੱਚੋਂ ਸਿਰਫ਼ 3 ਸੀਟਾਂ ਤੇ ਪਾਰਟੀ ਨੇ ਜਿੱਤ ਹਾਸਿਲ ਕੀਤੀ ਸੀ। ਕੈਪਟਨ ਆਪ ਭਾਜਪਾ ਆਗੂ ਅਰੁਣ ਜੇਤਲੀ ਖ਼ਿਲਾਫ਼ ਅੰਮ੍ਰਿਤਸਰ ਤੋਂ ਚੋਣ ਲੜੇ ਸਨ ਤੇ ਜੇਤਲੀ ਨੂੰ ਹਰਾਇਆ ਸੀ। ਉਸ ਤੋਂ ਪਹਿਲਾਂ ਦੋ ਵਾਰ ਉਸ ਵੇਲੇ ਭਾਜਪਾ ਵੱਲੋਂ ਨਵਜੋਤ ਸਿੰਘ ਸਿੱਧੂ ਚੋਣ ਜਿੱਤਦੇ ਰਹੇ।


  ਇਸ ਵਾਰ ਪਾਰਟੀ ਦਾ ਪੂਰਾ ਜ਼ੋਰ ਹੈ ਕਿ ਸੂਬੇ ਚ ਪ੍ਰਦਰਸ਼ਨ ਬਿਹਤਰ ਕੀਤਾ ਜਾਵੇ। ਸੂਬੇ ਚ ਪਾਰਟੀ ਕੋਲ ਸਭ ਤੋਂ ਵੱਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹਨ। ਕਾਂਗਰਸ ਦੀ ਸਾਖ ਦਾਅ ਤੇ ਲੱਗੀ ਹੋਈ ਹੈ ਇਸ ਲਈ ਪਾਰਟੀ ਹਾਈ ਕਮਾਂਡ ਜਿੱਤ ਪੱਕੀ ਕਰਨਾ ਚਾਹੁੰਦਾ ਹੈ।


  First published:

  Tags: Captain Amarinder Singh, Lok Sabha Election 2019, Lok Sabha Polls 2019