• Home
 • »
 • News
 • »
 • national
 • »
 • CAPTAIN SAID HIGH COMMAND SHOULD ACCEPT SIDHU RESIGNATION AND BRING JAKHAR BACK AS PUNJAB PRESIDENT

ਸਿੱਧੂ ਦੇ ਅਸਤੀਫੇ ਨੂੰ ਜਾਖੜ ਨੇ ਦੱਸਿਆ ਧੋਖਾ, ਕੈਪਟਨ ਬੋਲੇ-ਹਾਈਕਮਾਨ ਜਾਖੜ ਨੂੰ ਮੁੜ ਲਾਵੇ ਕਾਂਗਰਸ ਪ੍ਰਧਾਨ

Assembly Elections 2022 : ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਕਬੂਲ ਕਰਕੇ ਜਾਖੜ ਨੂੰ ਹਾਈਕਮਾਨ ਮੁੜ ਪ੍ਰਧਾਨ ਲਾਵੇ। ਦੂਜੇ ਪਾਸੇ ਜਾਖੜ ਨੇ ਸਿੱਧੂ ਦੇ ਅਸਤੀਫੇ ਨੂੰ ਹਾਈਕਮਾਨ ਨਾਲ ਧੋਖਾ ਕਰਾਰ ਦਿੱਤਾ ਹੈ।

ਸਿੱਧੂ ਦੇ ਅਸਤੀਫੇ ਨੂੰ ਜਾਖੜ ਨੇ ਦੱਸਿਆ ਧੋਖਾ, ਕੈਪਟਨ ਨੇ ਕਿਹਾ ਹਾਈਕਮਾਨ ਜਾਖੜ ਨੂੰ ਮੁੜ ਲਾਵੇ ਕਾਂਗਰਸ ਪ੍ਰਧਾਨ

 • Share this:
  ਚੰਡੀਗੜ੍ਹ : ਨਵਜੋਤ ਸਿੱਧੂ ਨੂੰ ਅੱਜ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪਟਿਆਲਾ ਰਿਹਾਇਸ਼ ਤੇ ਸਵੇਰੇ-ਸਵੇਰੇ ਕਾਂਗਰਸ ਵਿਧਾਇਕ ਪਰਗਟ ਸਿੰਘ ਤੇ ਰਾਜਾ ਵੜਿੰਗ ਪਹੁੰਚੇ। ਦੇਰ ਰਾਤ ਵੀ ਸਿੱਧੂ ਦੇ ਘਰ ਕਾਂਗਰਸੀ ਲੀਡਰਾਂ ਦਾ ਜਮਾਵੜਾ ਲੱਗਿਆ ਸੀ। ਇਸ ਮਾਮਲੇ ਵਿੱਚ ਵੜਿੰਗ ਨੇ ਕਿਹਾ ਕਿ ਛੋਟੇ-ਛੋਟੇ ਮਸਲੇ ਹਨ ਤੇ ਨਿਬੇੜ ਲਏ ਜਾਣਗੇ। ਨਵਜੋਤ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਮਾਮਲੇ ਦੇ ਹੱਲ ਲਈ ਚੰਡੀਗੜ੍ਹ ਪਹੁੰਚਣਾ ਸੀ ਪਰ ਉਨ੍ਹਾਂ ਦਾ ਦੌਰਾ ਰੱਦ ਹੋ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਕਿਹਾ ਹੈ।

  ਸਿੱਧੂ ਦੇ ਅਸਤੀਫੇ ਨਾਲ ਆਏ ਭੂਚਾਲ ਵਿਚਾਲੇ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸਵੇਰੇ ਸਾਢੇ 10 ਵਜੇ ਹੋਵੇਗੀ। ਮੀਟਿੰਗ ਤੋਂ ਪਹਿਲਾਂ ਹੀ ਸਿੱਧੂ ਦੇ ਸਮਰਥਨ ਵਿੱਚ ਰਜ਼ੀਆ ਸੁਲਤਾਨਾ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਹਨ।

  ਸਿੱਧੂ ਦੇ ਅਸਤੀਫੇ ਤੇ ਜਾਖੜ ਨੇ ਵੀ ਕੱਸਿਆ ਤੰਜ.

  ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਸਵਾਲ ਚੁੱਕੇ ਹਨ।  ਉਨ੍ਹਾਂ ਕਿਹਾ ਕਿ ਇਹ ਵਰਤਾਓ ਨਹੀਂ ਠੀਕ... ਖੁਦ ਨੂੰ ਵੱਡਾ ਦਿਖਾ ਕੇ ਹਾਈਕਮਾਨ ਦਾ ਹੀ ਭਰੋਸਾ ਤੋੜਿਆ ਜਾ ਰਿਹਾ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇਹ ਕੋਈ ਕ੍ਰਿਕਟ ਨਹੀਂ ਹੈ। ਪੂਰੇ ਘਟਨਾਕ੍ਰਮ ਨਾਲ ਹਾਈਕਮਾਨ ਦਾ ਭਰੋਸਾ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਧੋਖੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਤੁਸੀਂ ਆਪਣੇ ਰਹਿਬਰ ਨੂੰ ਮੁਸ਼ਕਲ ਹਾਲਤ 'ਚ ਪਹੁੰਚਾ ਦਿੱਤਾ ਹੈ।

  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਪਣੀ ਪਾਰਟੀ ਦੇ ਸਹਿਯੋਗੀ ਨਵਜੋਤ ਸਿੰਘ ਸਿੱਧੂ ਦੀ "ਭਰੋਸੇ ਦੀ ਉਲੰਘਣਾ" ਨੂੰ ਲੈ ਕੇ ਆਲੋਚਨਾ ਕੀਤੀ ਹੈ। ਜਾਖੜ ਨੇ ਟਵੀਟ ਕੀਤਾ ਕਿ "ਇਹ ਸਿਰਫ ਕ੍ਰਿਕਟ ਹੀ ਨਹੀਂ ਹੈ! ਇਸ ਪੂਰੇ 'ਐਪੀਸੋਡ' ਵਿੱਚ ਕਾਂਗਰਸ ਲੀਡਰਸ਼ਿਪ ਦੁਆਰਾ (ਬਾਹਰ ਜਾਣ ਵਾਲੇ?) ਪੀਸੀਸੀ ਪ੍ਰਧਾਨ ਵਿੱਚ ਵਿਸ਼ਵਾਸ ਦਾ ਕੀ ਵਿਗਾੜ ਹੈ। ਕੋਈ ਵੀ ਮਹਾਨਤਾ ਆਪਣੇ ਲਾਭਪਾਤਰੀਆਂ ਨੂੰ ਇੱਕ ਅਜੀਬ ਸਥਿਤੀ ਵਿੱਚ ਰੱਖ ਕੇ ਵਿਸ਼ਵਾਸ ਦੀ ਇਸ ਉਲੰਘਣਾ ਨੂੰ ਜਾਇਜ਼ ਨਹੀਂ ਠਹਿਰਾ ਸਕਦੀ, "


  ਕਾਂਗਰਸ 'ਚ ਪ੍ਰਧਾਨਗੀ ਲਈ ਮੁੜ ਖਿੱਚੋਤਾਣ ?

  ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਕਬੂਲ ਕਰਕੇ ਜਾਖੜ ਨੂੰ ਹਾਈਕਮਾਨ ਮੁੜ ਪ੍ਰਧਾਨ ਲਾਵੇ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਅਤੇ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕੈਪਟਨ ਨੇ ਸੀਨੀਅਰ ਨੇਤਾ ਸੁਨੀਲ ਜਾਖੜ ਨੂੰ ਪਾਰਟੀ ਦੇ ਸੂਬਾ ਪ੍ਰਧਾਨ ਦੀ ਭੂਮਿਕਾ ਨਿਭਾਉਣ ਲਈ ਇੱਕ ਵਧੀਆ ਵਿਕਲਪ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸੁਨੀਲ ਜਾਖੜ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ। ਸਿੱਧੂ ਨੂੰ ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਕਰਨ ਦੇ ਅਯੋਗ ਕਰਾਰ ਦਿੰਦਿਆਂ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਪਟਨ ਨੇ ਟਵੀਟ ਕੀਤਾ ਕਿ 'ਮੈਂ ਤੁਹਾਨੂੰ ਇੰਨਾ ਹੀ ਕਿਹਾ ਸੀ ... ਉਹ ਇੱਕ ਸਥਿਰ ਆਦਮੀ ਨਹੀਂ ਹੈ ਅਤੇ ਸਰਹੱਦੀ ਰਾਜ ਪੰਜਾਬ ਦੇ ਅਨੁਕੂਲ ਨਹੀਂ ਹੈ।'


  ਦੂਜੇ ਪਾਸੇ ਕਾਂਗਰਸ ਦੀ ਉਥਲ ਪੁਥਲ ਵਿਚਾਲੇ ਦਿੱਲੀ ਪਹੁੰਚੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ, ਕੋਈ ਸਿਆਸੀ ਮੁਲਾਕਾਤ ਨਹੀਂ ਹੋਵੇਗੀ। ਮੈਂ ਸਿਰਫ਼ ਕਪੂਰਥਲਾ ਹਾਊਸ ਖਾਲੀ ਕਰਨ ਆਇਆ ਹਾਂ ਤੇ ਮੇਰੇ ਦੌਰੇ ਦਾ  ਹੋਰ ਮਤਬਲ ਨਾ ਕੱਢਿਆ ਜਾਵੇ।

  ਰਾਵਤ ਦੀ ਪੰਜਾਬ ਫੇਰੀ ਰੱਦ, ਸੰਕਟ ਦੇ ਹੱਲ ਲਈ ਚੰਨੀ: ਸੂਤਰ 

  ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਵਿੱਚ ਚੱਲ ਰਹੇ ਸੰਕਟ ਦੇ ਹੱਲ ਲਈ ਕਿਹਾ ਹੈ। ਚੰਨੀ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਨੇ ਕੱਲ੍ਹ ਕਾਂਗਰਸ ਦੇ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਕਾਂਗਰਸ ਲੀਡਰਸ਼ਿਪ ਪਾਰਟੀ ਦੇ ਸੂਬਾਈ ਨੇਤਾਵਾਂ ਦੀ ਸ਼ਮੂਲੀਅਤ ਨਾਲ ਸੰਕਟ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਦੇ ਸੰਪਰਕ ਵਿੱਚ ਹੈ। ਹਰੀਸ਼ ਰਾਵਤ, ਜਿਨ੍ਹਾਂ ਦਾ ਪਹਿਲਾਂ ਪੰਜਾਬ ਦੌਰਾ ਹੋਣਾ ਸੀ, ਨੇ ਆਪਣੀ ਚੰਡੀਗੜ੍ਹ ਫੇਰੀ ਰੱਦ ਕਰ ਦਿੱਤੀ ਹੈ।

  ਨਵਜੋਤ ਸਿੱਧੂ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਨੇ ਸਿੱਧੂ ਲਈ ਚੰਨੀ ਦੀ ਵਜ਼ਾਰਤ ਛੱਡ ਦਿੱਥੀ ਪਰ ਰਾਤ ਤੱਕ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਦੇਰ ਰਾਤ ਪਰਗਟ ਸਿੰਘ ਤੇ ਰਾਜਾ ਵੜਿੰਗ ਨੇ ਵੀ ਸਿੱਧੂ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਵੜਿੰਗ ਨੇ ਕਿਹਾ ਕਿ ਇਹ ਛੋਟੇ-ਮੋਟੇ ਮਸਲੇ ਹਨ ਤੇ ਜਲਦ ਨਿਬੇੜ ਲਵਾਂਗੇ।

  ਸਿੱਧੂ ਦੇ ਅਸਤੀਫ਼ੇ 'ਤੇ ਕੇਸੀ ਵੇਣੂਗੋਪਾਲ ਦਾ ਵੱਡਾ ਬਿਆਨ

  ਸਿੱਧੂ ਦੇ ਅਸਤੀਫ਼ੇ 'ਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਨੇ ਵੇਣੂਗੋਪਾਲ  ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ, ਸਭ ਠੀਕ ਹੋ ਜਾਵੇਗਾ।  ਸਿੱਧੂ ਦੇ ਅਸਤੀਫੇ ਤੋਂ ਬਾਅਦ ਪੰਜਾਬ ਤੋਂ ਲੈਕੇ ਦਿੱਲੀ ਤੱਕ ਹਲਚਲ ਹੈ। ਸੂਤਰਾਂ ਮੁਤਾਬਕ ਹਾਈਕਮਾਨ ਨੇ ਅਜੇ  ਅਸਤੀਫਾ ਮਨਜ਼ੂਰ ਨਹੀਂ ਕੀਤਾ।

  ਡਿਪਟੀ ਮੁੱਖ ਮੰਤਰ ਓਪੀ ਸੋਨੀ ਨੇ ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਖਾਰਿਜ ਕੀਤਾ ਹੈ। ਓਪੀ ਸੋਨੀ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਅਸਤੀਫ਼ੇ ਦੀਆਂ ਖ਼ਬਰਾਂ ਬਿਲਕੁਲ ਝੂਠੀਆਂ ਹਨ। ਅਫ਼ਵਾਹਾਂ ਫੈਲਾਉਣ ਵਾਲਿਆਂ ਨਾਲ ਕਾਨੂੰਨੀ ਤੌਰ 'ਤੇ ਨਿਪਟਿਆ ਜਾਵੇਗਾ।
  Published by:Sukhwinder Singh
  First published: