Home /News /national /

ਅੰਬਾਲਾ 'ਚ ਤੇਜ਼ ਰਫ਼ਤਾਰ ਨੇ ਲਈ ਨੌਜਵਾਨ ਦੀ ਜਾਨ, ਵੀਡੀਓ 'ਚ ਕੈਦ ਹੋਈ ਘਟਨਾ

ਅੰਬਾਲਾ 'ਚ ਤੇਜ਼ ਰਫ਼ਤਾਰ ਨੇ ਲਈ ਨੌਜਵਾਨ ਦੀ ਜਾਨ, ਵੀਡੀਓ 'ਚ ਕੈਦ ਹੋਈ ਘਟਨਾ

ਅੰਬਾਲਾ 'ਚ ਤੇਜ਼ ਰਫ਼ਤਾਰ ਨੇ ਲਈ ਨੌਜਵਾਨ ਦੀ ਜਾਨ, ਵੀਡੀਓ 'ਚ ਕੈਦ ਹੋਈ ਘਟਨਾ

Car Accident in Ambala: ਅੰਬਾਲਾ ਵਿੱਚ ਨਵੇਂ ਸਾਲ 'ਤੇ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿਥੇ 5 ਨੌਜਵਾਨਾਂ ਦੀ ਕਾਰ ਹਾਦਸੇ ਦਾ ਸਿ਼ਕਾਰ ਹੋ ਗਈ। ਹਾਦਸੇ ਵਿੱਚ ਇੱਕ ਘਰ ਦਾ ਚਿਰਾਗ ਬੁਝ ਗਿਆ। ਨਵਾਂ ਸਾਲ ਮਨਾਉਣ ਲਈ ਗੁਰੂਗ੍ਰਾਮ ਤੋਂ ਸ਼ਿਮਲਾ ਜਾ ਰਹੇ ਪੰਜ ਨੌਜਵਾਨ ਜਦੋਂ ਅਚਾਨਕ ਅੰਬਾਲਾ ਛਾਉਣੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ ਅਤੇ ਦਰਦਨਾਕ ਹਾਦਸਾ ਵਾਪਰ ਗਿਆ।

ਹੋਰ ਪੜ੍ਹੋ ...
  • Share this:

ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ, ਜਿਸ 'ਚ ਦੀਪਕ ਨਾਮੀ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੌਜਵਾਨ ਜ਼ਖਮੀ ਹੋ ਗਿਆ ਅਤੇ ਤਿੰਨ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜ਼ਖਮੀਆਂ ਨੂੰ ਇਲਾਜ ਲਈ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ। ਹਾਦਸੇ ਬਾਰੇ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਅੰਬਾਲਾ ਕੈਂਟ ਸਿਵਲ ਹਸਪਤਾਲ ਪੁੱਜੇ।

ਮ੍ਰਿਤਕ ਦੀਪਕ ਦੇ ਹਨ 2 ਬੱਚੇ

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਅਤੇ ਚਾਰ ਨੌਜਵਾਨ ਨਵਾਂ ਸਾਲ ਮਨਾਉਣ ਲਈ ਸ਼ਿਮਲਾ ਜਾ ਰਹੇ ਸਨ ਤਾਂ ਅੰਬਾਲਾ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਨੇ ਦੱਸਿਆ ਕਿ ਗੱਡੀ ਦੀ ਰਫਤਾਰ ਤੇਜ਼ ਸੀ ਅਤੇ ਇਹ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਮ੍ਰਿਤਕ ਦੇ ਦੋ ਬੱਚੇ ਹਨ, ਇਕ ਲੜਕਾ ਅਤੇ ਇਕ ਲੜਕੀ ਅਤੇ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਮੌਤ ਤੋਂ ਬਾਅਦ ਘਰ 'ਚ ਸੋਗ ਦਾ ਮਾਹੌਲ ਹੈ।

ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਕੁਮਾਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਅਣਪਛਾਤੇ ਕੈਂਟਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਦਾ ਕੋਈ ਸੁਰਾਗ ਨਹੀਂ ਲੱਗਾ ਹੈ ਅਤੇ ਜਾਂਚ ਜਾਰੀ ਹੈ।

Published by:Krishan Sharma
First published:

Tags: Accident, Ambala, Car accident, Haryana Police, Road accident