Home /News /national /

ਕੈਸ਼ ਮਾਮਲਾ: ਝਾਰਖੰਡ ਦੇ 3 ਕਾਂਗਰਸੀ ਵਿਧਾਇਕਾਂ ਨੂੰ ਅਦਾਲਤ ਨੇ 10 ਦਿਨਾਂ ਦੇ ਰਿਮਾਂਡ 'ਤੇ ਭੇਜਿਆ

ਕੈਸ਼ ਮਾਮਲਾ: ਝਾਰਖੰਡ ਦੇ 3 ਕਾਂਗਰਸੀ ਵਿਧਾਇਕਾਂ ਨੂੰ ਅਦਾਲਤ ਨੇ 10 ਦਿਨਾਂ ਦੇ ਰਿਮਾਂਡ 'ਤੇ ਭੇਜਿਆ

West Bengal: ਹਾਵੜਾ ਜ਼ਿਲ੍ਹਾ ਅਦਾਲਤ ਨੇ ਵੱਡੀ ਰਕਮ ਸਮੇਤ ਗ੍ਰਿਫ਼ਤਾਰ ਝਾਰਖੰਡ ਦੇ ਤਿੰਨ ਵਿਧਾਇਕਾਂ (Jharkhand MLA News) ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

 • Share this:
  ਹਾਵੜਾ (ਪੱਛਮੀ ਬੰਗਾਲ): West Bengal: ਹਾਵੜਾ ਜ਼ਿਲ੍ਹਾ ਅਦਾਲਤ ਨੇ ਵੱਡੀ ਨਕਦ ਰਕਮ ਸਮੇਤ ਗ੍ਰਿਫ਼ਤਾਰ ਝਾਰਖੰਡ ਦੇ ਤਿੰਨ ਵਿਧਾਇਕਾਂ (Jharkhand MLA News) ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦਾ ਨਿਰਦੇਸ਼ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ, ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ (Congress MLA) ਨੂੰ ਉਨ੍ਹਾਂ ਦੇ ਵਾਹਨ ਤੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

  ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਪੰਚਲਾ ਥਾਣਾ ਖੇਤਰ ਦੇ ਰਾਣੀਹਾਟੀ 'ਚ ਨੈਸ਼ਨਲ ਹਾਈਵੇ-16 'ਤੇ ਰੋਕੇ ਗਏ ਵਿਧਾਇਕਾਂ ਦੀ ਗੱਡੀ 'ਚੋਂ 49 ਲੱਖ ਰੁਪਏ ਦੀ ਰਕਮ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਵਿਧਾਇਕ ਇਰਫਾਨ ਅੰਸਾਰੀ, ਰਾਜੇਸ਼ ਕਸ਼ਯਪ ਅਤੇ ਨਮਨ ਬਿਕਸਲ ਕੋਂਗਰੀ ਅਤੇ ਉਨ੍ਹਾਂ ਦਾ ਡਰਾਈਵਰ ਪੁਲਿਸ ਨੂੰ ਇਹ ਦੱਸਣ ਵਿੱਚ ਅਸਫਲ ਰਿਹਾ ਕਿ ਉਹ ਇੰਨੀ ਵੱਡੀ ਨਕਦੀ ਕਿਉਂ ਲੈ ਕੇ ਜਾ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

  ਉਨ੍ਹਾਂ ਦੱਸਿਆ ਕਿ ਸੀਆਈਡੀ ਨੇ ਹਾਵੜਾ ਦਿਹਾਤੀ ਪੁਲੀਸ ਤੋਂ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਵਿਧਾਇਕਾਂ ਤੋਂ ਰਾਤ ਭਰ ਪੁੱਛਗਿੱਛ ਕੀਤੀ ਗਈ।
  Published by:Krishan Sharma
  First published:

  Tags: Congress, Crime news, Jharkhnad news, National news, West bengal

  ਅਗਲੀ ਖਬਰ