CBSE 12th Practical Exam 2021 : ਸੀਬੀਐਸ ਨੇ ਜਾਰੀ ਕੀਤੀ 12ਵੀਂ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ, ਜਾਣੋ ਨਵੇਂ ਨਿਯਮਾਂ ਬਾਰੇ

ਸੀਬੀਐਸ ਨੇ ਜਾਰੀ ਕੀਤੀ 12ਵੀਂ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ, ਜਾਣੋ ਨਵੇਂ ਨਿਯਮਾਂ ਬਾਰੇ (file photo)
ਪ੍ਰੈਕਟੀਕਲ ਪ੍ਰੀਖਿਆਵਾਂ ਲਈ ਵੱਖ ਵੱਖ ਤਰੀਕਾਂ ਸਕੂਲਾਂ ਨੂੰ ਭੇਜੀਆਂ ਜਾਣਗੀਆਂ। ਬੋਰਡ ਦੀ ਤਰਫੋਂ ਇਕ ਅਬਜ਼ਰਵਰ ਨਿਯੁਕਤ ਕੀਤਾ ਜਾਵੇਗਾ ਜੋ ਵਿਹਾਰਕ ਪ੍ਰੀਖਿਆਵਾਂ ਅਤੇ ਪ੍ਰਾਜੈਕਟ ਮੁਲਾਂਕਣ ਦੀ ਨਿਗਰਾਨੀ ਕਰੇਗਾ।
- news18-Punjabi
- Last Updated: November 21, 2020, 10:35 PM IST
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSC) ਨੇ 12ਵੀਂ ਜਮਾਤ ਦੀ ਪ੍ਰੈਕਟੀਕਲ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ। ਸੀਬੀਐਸਈ 12 ਦੇ ਪ੍ਰੈਕਟੀਕਲ ਪ੍ਰੀਖਿਆਵਾਂ 1 ਜਨਵਰੀ ਤੋਂ 8 ਫਰਵਰੀ ਤੱਕ ਹੋਵੇਗੀ। ਸੀਬੀਐਸਈ ਵੱਲੋਂ ਇਹ ਤਾਰੀਖ ਸੰਭਾਵਤ ਦੱਸਿਆ ਹੈ ਅਤੇ ਕਿਹਾ ਹੈ ਕਿ ਸਹੀ ਤਾਰੀਖ ਬਾਰੇ ਵਖਰੇ ਤੌਰ ਤੇ ਸੂਚਿਤ ਕੀਤਾ ਜਾਵੇਗਾ। ਬੋਰਡ ਨੇ ਇਮਤਿਹਾਨ ਕਰਵਾਉਣ ਲਈ ਇਕ ਐਸਓਪੀ (ਸਟੈਂਡਰਡ ਆਪਰੇਟਿੰਗ ਪ੍ਰਕਿਰਿਆ) ਵੀ ਜਾਰੀ ਕੀਤੀ ਹੈ। ਬੋਰਡ ਨੇ ਕਿਹਾ ਹੈ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਵੱਖ ਵੱਖ ਤਰੀਕਾਂ ਸਕੂਲਾਂ ਨੂੰ ਭੇਜੀਆਂ ਜਾਣਗੀਆਂ। ਬੋਰਡ ਦੀ ਤਰਫੋਂ ਇਕ ਅਬਜ਼ਰਵਰ ਨਿਯੁਕਤ ਕੀਤਾ ਜਾਵੇਗਾ ਜੋ ਵਿਹਾਰਕ ਪ੍ਰੀਖਿਆਵਾਂ ਅਤੇ ਪ੍ਰਾਜੈਕਟ ਮੁਲਾਂਕਣ ਦੀ ਨਿਗਰਾਨੀ ਕਰੇਗਾ।
ਇਸਦੇ ਨਾਲ ਹੀ ਪ੍ਰੈਕਟੀਕਲ ਪ੍ਰੀਖਿਆਵਾਂ ਵਿਚ ਪਿਛਲੇ ਸਾਲਾਂ ਵਾਂਗ ਹੀ ਅੰਦਰੂਨੀ ਅਤੇ ਬਾਹਰੀ ਦੋਨੋ ਪ੍ਰੀਖਿਆਰਥੀ ਹੋਣਗੇ। ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪ੍ਰੈਕਟੀਕਲ ਪ੍ਰੀਖਿਆਵਾਂ ਸਿਰਫ ਸੀਬੀਐਸਈ ਬੋਰਡ ਦੁਆਰਾ ਨਿਯੁਕਤ ਬਾਹਰੀ ਐਗਨਾਮੀਜ਼ਰ ਤੋਂ ਹੀ ਕਰਵਾਏ ਜਾਣ। ਇਸ ਤੋਂ ਬਾਅਦ ਮੁਲਾਂਕਣ ਖ਼ਤਮ ਹੋਣ ਮਗਰੋਂ ਸਕੂਲਾਂ ਨੂੰ ਬੋਰਡ ਵੱਲੋਂ ਜਾਰੀ ਲਿੰਕ 'ਤੇ ਅੰਕ ਅਪਲੋਡ ਕਰਨੇ ਪੈਣਗੇ। ਪ੍ਰੈਕਟੀਕਲ ਪ੍ਰੀਖਿਆ ਅਤੇ ਪ੍ਰੋਜੈਕਟ ਮੁਲਾਂਕਣ ਦਾ ਕੰਮ ਸਬੰਧਤ ਸਕੂਲਾਂ ਵਿਚ ਕੀਤਾ ਜਾਵੇਗਾ।
ਹੋਰ ਹਦਾਇਤਾਂ ਵਿਚ ਸਾਰੇ ਸਕੂਲਾਂ ਨੂੰ ਇੱਕ ਐਪ ਲਿੰਕ ਮੁਹੱਈਆ ਕਰਵਾਇਆ ਜਾਵੇਗਾ, ਜਿਸ 'ਤੇ ਉਨ੍ਹਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਹਰੇਕ ਸਮੂਹ ਦੇ ਸਮੂਹ ਦੀ ਇੱਕ ਫੋਟੋ ਅਪਲੋਡ ਕਰਨੀ ਹੋਵੇਗੀ। ਸਮੂਹ ਫੋਟੋ ਵਿੱਚ ਪ੍ਰੈਕਟੀਕਲ ਦੇਣ ਵਾਲੇ ਬੈਚ ਦੇ ਸਾਰੇ ਵਿਦਿਆਰਥੀ, ਬਾਹਰੀ ਐਗਜਾਮੀਨਰ, ਅੰਦਰੂਨੀ ਐਗਜਾਮੀਨਰ ਅਤੇ ਨਿਰੀਖਕ ਹੋਣਗੇ। ਇਸ ਫੋਟੋ ਵਿਚ ਹਰ ਕਿਸੇ ਦਾ ਚਿਹਰਾ ਸਾਫ ਦਿਖਾਈ ਦੇਣਾ ਚਾਹੀਦਾ ਹੈ। ਸੀਬੀਐਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ 10 ਵੀਂ ਅਤੇ 12 ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਹੋਣਗੀਆਂ ਅਤੇ ਇਨ੍ਹਾਂ ਦੇ ਸ਼ਡਿਊਲ ਜਲਦੀ ਹੀ ਐਲਾਨ ਕੀਤੇ ਜਾਣ ਦੀ ਉਮੀਦ ਹੈ। ਸੀਬੀਐਸਈ ਇਸ ਲਈ ਯੋਜਨਾ ਬਣਾ ਰਿਹਾ ਹੈ ਅਤੇ ਜਲਦੀ ਹੀ ਇਹ ਪਤਾ ਲੱਗ ਜਾਵੇਗਾ ਕਿ ਪ੍ਰੀਖਿਆ ਦਾ ਮੁਲਾਂਕਣ ਕਿਵੇਂ ਕੀਤਾ ਜਾਵੇਗਾ।
ਇਸਦੇ ਨਾਲ ਹੀ ਪ੍ਰੈਕਟੀਕਲ ਪ੍ਰੀਖਿਆਵਾਂ ਵਿਚ ਪਿਛਲੇ ਸਾਲਾਂ ਵਾਂਗ ਹੀ ਅੰਦਰੂਨੀ ਅਤੇ ਬਾਹਰੀ ਦੋਨੋ ਪ੍ਰੀਖਿਆਰਥੀ ਹੋਣਗੇ। ਸਕੂਲਾਂ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਪ੍ਰੈਕਟੀਕਲ ਪ੍ਰੀਖਿਆਵਾਂ ਸਿਰਫ ਸੀਬੀਐਸਈ ਬੋਰਡ ਦੁਆਰਾ ਨਿਯੁਕਤ ਬਾਹਰੀ ਐਗਨਾਮੀਜ਼ਰ ਤੋਂ ਹੀ ਕਰਵਾਏ ਜਾਣ। ਇਸ ਤੋਂ ਬਾਅਦ ਮੁਲਾਂਕਣ ਖ਼ਤਮ ਹੋਣ ਮਗਰੋਂ ਸਕੂਲਾਂ ਨੂੰ ਬੋਰਡ ਵੱਲੋਂ ਜਾਰੀ ਲਿੰਕ 'ਤੇ ਅੰਕ ਅਪਲੋਡ ਕਰਨੇ ਪੈਣਗੇ। ਪ੍ਰੈਕਟੀਕਲ ਪ੍ਰੀਖਿਆ ਅਤੇ ਪ੍ਰੋਜੈਕਟ ਮੁਲਾਂਕਣ ਦਾ ਕੰਮ ਸਬੰਧਤ ਸਕੂਲਾਂ ਵਿਚ ਕੀਤਾ ਜਾਵੇਗਾ।
ਹੋਰ ਹਦਾਇਤਾਂ ਵਿਚ ਸਾਰੇ ਸਕੂਲਾਂ ਨੂੰ ਇੱਕ ਐਪ ਲਿੰਕ ਮੁਹੱਈਆ ਕਰਵਾਇਆ ਜਾਵੇਗਾ, ਜਿਸ 'ਤੇ ਉਨ੍ਹਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦੇ ਹਰੇਕ ਸਮੂਹ ਦੇ ਸਮੂਹ ਦੀ ਇੱਕ ਫੋਟੋ ਅਪਲੋਡ ਕਰਨੀ ਹੋਵੇਗੀ। ਸਮੂਹ ਫੋਟੋ ਵਿੱਚ ਪ੍ਰੈਕਟੀਕਲ ਦੇਣ ਵਾਲੇ ਬੈਚ ਦੇ ਸਾਰੇ ਵਿਦਿਆਰਥੀ, ਬਾਹਰੀ ਐਗਜਾਮੀਨਰ, ਅੰਦਰੂਨੀ ਐਗਜਾਮੀਨਰ ਅਤੇ ਨਿਰੀਖਕ ਹੋਣਗੇ। ਇਸ ਫੋਟੋ ਵਿਚ ਹਰ ਕਿਸੇ ਦਾ ਚਿਹਰਾ ਸਾਫ ਦਿਖਾਈ ਦੇਣਾ ਚਾਹੀਦਾ ਹੈ।