CBSE 10th Result 2021: ਦਸਵੀਂ ਜਮਾਤ ਦੇ ਨਤੀਜੇ, 99.04 ਫੀਸਦੀ ਵਿਦਿਆਰਥੀ ਹੋਏ ਪਾਸ

News18 Punjabi | News18 Punjab
Updated: August 3, 2021, 12:59 PM IST
share image
CBSE 10th Result 2021: ਦਸਵੀਂ ਜਮਾਤ ਦੇ ਨਤੀਜੇ, 99.04 ਫੀਸਦੀ ਵਿਦਿਆਰਥੀ ਹੋਏ ਪਾਸ
CBSE 10th Result 2021: ਦਸਵੀਂ ਜਮਾਤ ਦੇ ਨਤੀਜੇ, 99.04 ਫੀਸਦੀ ਵਿਦਿਆਰਥੀ ਹੋਏ ਪਾਸ

  • Share this:
  • Facebook share img
  • Twitter share img
  • Linkedin share img
ਸੀਬੀਐੱਸਈ ਨੇ ਅੱਜ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣੀ ਮਾਰਕਸ਼ੀਟ cbse.nic.in, cbse results.nic.in ਤੋਂ ਡਾਊਨਲੋਡ ਕਰ ਸਕਦੇ ਹਨ। ਵਿਦਿਆਰਥੀ ਆਪਣੇ ਨਤੀਜੇ digilocker.gov.n 'ਤੇ ਵੀ ਦੇਖ ਸਕਦੇ ਹਨ। ਨਤੀਜੇ ਉਮੰਗ ਐਪ 'ਤੇ ਵੀ ਉਪਲਬਧ ਹਨ।

ਇਸ ਵਾਰ 10ਵੀਂ ਜਮਾਤ ਵਿਚ 99.04 ਫੀਸਦੀ ਵਿਦਿਆਰਥੀਆਂ ਨੂੰ ਸਫਲ ਐਲਾਨਿਆ ਗਿਆ ਹੈ। ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 98.89 ਫੀਸਦੀ ਰਹੀ। ਜਦੋਂ ਕਿ ਲੜਕੀਆਂ ਨੇ 99.24 ਪ੍ਰਤੀਸ਼ਤ ਪਾਸ ਪ੍ਰਤੀਸ਼ਤਤਾ ਨਾਲ ਬਾਜ਼ੀ ਮਾਰ ਲਈ।

ਦੱਸ ਦਈਏ ਕਿ ਸੀਬੀਐਸਈ 10ਵੀਂ ਵਿੱਚ 18 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਕੋਰੋਨਾ ਕੇਸਾਂ ਕਾਰਨ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਵਿਦਿਆਰਥੀ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਕਰ ਰਹੇ ਸਨ।
ਇਸ ਵਾਰ 10ਵੀਂ ਜਮਾਤ ਵਿੱਚ 99.04 ਫੀਸਦੀ ਵਿਦਿਆਰਥੀਆਂ ਨੂੰ ਸਫਲ ਐਲਾਨਿਆ ਗਿਆ ਹੈ।

CBSE Class 10 Board Exam 2021 result: ਇਸ ਤਰ੍ਹਾਂ ਕਰੋ ਚੈਕ

ਅਧਿਕਾਰਤ ਨਤੀਜਾ ਵੈਬਸਾਈਟ cbseresults.nic.in ਜਾਂ cbse.nic.in 'ਤੇ ਜਾਓ।
ਅਗਲੇ ਪੇਜ਼ 'ਤੇ ਕਲਿੱਕ ਕਰੋ ਅਤੇ ਫਿਰ ਆਪਣਾ ਪ੍ਰੀਖਿਆ ਬਿਊਰਾ ਜਿਵੇਂ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।
ਉਪਰੰਤ 10ਵੀਂ ਜਮਾਤ ਲਈ ਆਪਣੇ ਸੀਬੀਐਸੲ. ਬੋਰਡ ਦਾ ਨਤੀਜਾ ਵੇਖੋ।
ਨਤੀਜਾ ਸਕਰੀਨ 'ਤੇ ਵਿਖਾਈ ਦੇਵੇਗਾ।
ਇਸ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਲਈ ਇੱਕ ਪ੍ਰਿਟ ਲਓ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 10ਵੀਂ ਜਮਾਤ ਵਿੱਚ 18,85,885 ਵਿਦਿਆਰਥੀਆਂ ਨੇ ਰਜਿਸ੍ਰਟੇਸ਼ਨ ਕਰਵਾਈ ਸੀ, ਜਿਸ ਵਿੱਚੋਂ 17,13,121 ਵਿਦਿਆਰਥੀ ਪਾਸ ਹੋਏ ਹਨ। ਨਤੀਜਿਆਂ ਦਾ ਕੁਲ ਪਾਸ ਪ੍ਰਤੀਸ਼ਤ 91.46ਫ਼ੀਸਦੀ ਰਿਹਾ ਹੈ।
Published by: Gurwinder Singh
First published: August 3, 2021, 12:58 PM IST
ਹੋਰ ਪੜ੍ਹੋ
ਅਗਲੀ ਖ਼ਬਰ