Home /News /national /

10th Result 2021: CBSE ਨੇ ਐਲਾਨਿਆ 10ਵੀਂ ਦਾ ਨਤੀਜਾ, ਇੱਕ ਕਲਿੱਕ 'ਚ ਚੈਕ ਕਰੋ ਨਤੀਜਾ

10th Result 2021: CBSE ਨੇ ਐਲਾਨਿਆ 10ਵੀਂ ਦਾ ਨਤੀਜਾ, ਇੱਕ ਕਲਿੱਕ 'ਚ ਚੈਕ ਕਰੋ ਨਤੀਜਾ

CBSE 10ਵੀਂ ਦੇ ਨਤੀਜਿਆਂ ਦਾ ਐਲਾਨ

CBSE 10ਵੀਂ ਦੇ ਨਤੀਜਿਆਂ ਦਾ ਐਲਾਨ

  • Share this:

CBSE Result 10th : ਕੇਂਦਰੀ ਮਾਧਿਮਕ ਸਿੱਖਿਆ ਬੋਰਡ (CBSE) ਨੇ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ ਸੀਬੀਐਸਈ 10ਵੀਂ ਜਮਾਤ ਦਾ ਪਾਸ 99.04 ਫ਼ੀਸਦੀ ਰਿਹਾ ਹੈ।

100 ਫ਼ੀਸਦੀ ਦੇ ਲਗਭਗ ਰਿਹਾ ਨਤੀਜਾ

ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਇਸ ਵਾਰ 100 ਫ਼ੀਸਦੀ ਦੇ ਲਗਭਗ ਰਿਹਾ ਹੈ। ਸੀਬੀਐਸਈ ਦਾ ਕੁੱਲ 99.04 ਫ਼ੀਸਦੀ ਪਾਸ ਪ੍ਰਤੀਸ਼ਤ ਰਿਹਾ, ਜਿਸ ਵਿੱਚ ਮੁੰਡਿਆਂ ਦਾ ਪਾਸ ਫ਼ੀਸਦੀ 98.89, ਜਦਕਿ ਕੁੜੀਆਂ ਨੇ ਬਾਜੀ ਮਾਰਦੇ ਹੋਏ 99.24 ਫੀਸਦੀ ਪਾਸ ਅੰਕ ਪ੍ਰਾਪਤ ਕੀਤਾ। ਉਥੇ ਹੀ ਟ੍ਰਾਂਸਜੈਂਡਰ ਵਿੱਚ ਪਾਸ ਫ਼ੀਸਦੀ 100 ਰਿਹਾ। ਬੋਰਡ ਨੇ 16,639 ਵਿਦਿਆਰਥੀਆਂ ਦਾ ਨਤੀਜਾ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 10ਵੀਂ ਜਮਾਤ ਵਿੱਚ 18,85,885 ਵਿਦਿਆਰਥੀਆਂ ਨੇ ਰਜਿਸ੍ਰਟੇਸ਼ਨ ਕਰਵਾਈ ਸੀ, ਜਿਸ ਵਿੱਚੋਂ 17,13,121 ਵਿਦਿਆਰਥੀ ਪਾਸ ਹੋਏ ਹਨ। ਨਤੀਜਿਆਂ ਦਾ ਕੁਲ ਪਾਸ ਪ੍ਰਤੀਸ਼ਤ 91.46ਫ਼ੀਸਦੀ ਰਿਹਾ ਹੈ।

ਬੋਰਡ ਅਨੁਸਾਰ 10ਵੀਂ ਜਮਾਤ ਦੇ ਹਰੇਕ ਵਿਸ਼ੇ ਲਈ ਵੱਧ ਤੋਂ ਵੱਧ 100 ਫ਼ੀਸਦੀ ਅੰਕਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਵਿੱਚ 20 ਅੰਕ ਅੰਦਰੂਨੀ ਮੁਲਾਂਕਣ ਲਈ 80 ਅੰਕ ਸਾਲ ਦੇ ਅਖੀਰ ਵਿੱਚ ਬੋਰਡ ਪ੍ਰੀਖਿਆ ਲਈ ਦਿੱਤੇ ਜਾਣਗੇ।

ਖੇਤਰੀ ਨਤੀਜਿਆਂ ਵਿੱਚ ਤਿਵੇਂਦਰਮ ਰਿਹਾ ਅੱਵਲ

ਖੇਤਰ ਦੇ ਲਿਹਾਜ ਨਾਲ ਸੀਬੀਐਸਈ ਦੇ ਨਤੀਜਿਆਂ ਵਿੱਚ ਸਭ ਤੋਂ ਉਪਰ ਤਿਵੇਂਦਰਮ ਰਿਹਾ ਹੈ। ਇਥੇ 99.99% ਵਿਦਿਆਰਥੀ ਪਾਸ ਹੋਏ। ਇਸ ਪਿੱਛੋਂ ਬੰਗਲੁਰੂ, ਚੇਨਈ, ਪੁਣੇ, ਅਜਮੇਰ, ਪਟਨਾ, ਭੁਵਨੇਸ਼ਵਰ, ਭੋਪਾਲ, ਛੱਤੀਸਗੜ੍ਹ, ਦੇਹਰਾਦੂਨ, ਪ੍ਰਯਾਗਰਾਜ, ਨੋਇਡਾ, ਪੱਛਮੀ ਦਿੱਲੀ, ਪੂਰਬੀ ਦਿੱਲੀ ਅਤੇ ਗੁਹਾਟੀ ਦਾ ਨੰਬਰ ਆਉਂਦਾ ਹੈ।

ਹੇਠ ਲਿਖੇ ਡਾਇਰੈਕਟ ਲਿੰਕ 'ਤੇ ਜਾ ਕੇ ਤੁਸੀ ਆਪਣਾ ਨਤੀਜਾ ਵੇਖ ਸਕਦੇ ਹੋ।

https://cbseresults.nic.in/

10th Result 2021: CBSE ਨੇ ਐਲਾਨਿਆ 10ਵੀਂ ਦਾ ਨਤੀਜਾ
10th Result 2021: CBSE ਨੇ ਐਲਾਨਿਆ 10ਵੀਂ ਦਾ ਨਤੀਜਾ

ਇਸਦੇ ਨਾਲ ਹੀ ਸੀਬੀਐਸਈ ਦੀ 10ਵੀਂ ਜਮਾਤ ਦਾ ਨਤੀਜਾ 2021 ਬੋਰਡ ਦੀ ਵੈਬਸਾਈਟ cbse.gov.in ਅਤੇ cbseresults.nic.in 'ਤੇ ਮੁਹੱਈਆ ਹੈ। 10ਵੀਂ ਜਮਾਤ ਦੇ ਵਿਦਿਆਰਥੀ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ – cbseresults.nic.in, ਉਮੰਗ ਐਪ, ਡਿਜੀਲਾਕਰ ਜਾਂ ਐਸਐਮਐਸ ਰਾਹੀਂ ਵੀ ਆਪਣਾ ਨਤੀਜਾ ਵੇਖ ਸਕਦੇ ਹਨ।

ਇਸ ਤਰ੍ਹਾਂ ਕਰੋ ਰੋਲ ਨੰਬਰ ਚੈਕ

ਇਸ ਵਾਰ 10ਵੀਂ ਜਮਾਤ ਲਈ ਐਡਮਿਟ ਜਾਰੀ ਨਹੀਂ ਕੀਤੇ ਗਏ ਸਨ, ਇਸ ਲਈ ਵਿਦਿਆਰਥੀ https://cbseit.in/cbse/2021/rfinder/RollDetails.aspx 'ਤੇ ਜਾ ਕੇ ਆਪਣਾ ਐਡਮਿਟ ਕਾਰਡ ਜਾਂ ਰੋਲ ਨੰਬਰ ਆਨਲਾਈਨ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਨੂੰ 10ਵੀਂ ਜਮਾਤ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਆਪਣੇ ਮਾਤਾ-ਪਿਤਾ ਦਾ ਬਿਓਰਾ ਭਰ ਕੇ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ।

CBSE Class 10 Board Exam 2021 result: ਇਸ ਤਰ੍ਹਾਂ ਕਰੋ ਚੈਕ

ਅਧਿਕਾਰਤ ਨਤੀਜਾ ਵੈਬਸਾਈਟ cbseresults.nic.in ਜਾਂ cbse.nic.in 'ਤੇ ਜਾਓ।

ਅਗਲੇ ਪੇਜ਼ 'ਤੇ ਕਲਿੱਕ ਕਰੋ ਅਤੇ ਫਿਰ ਆਪਣਾ ਪ੍ਰੀਖਿਆ ਬਿਊਰਾ ਜਿਵੇਂ ਰੋਲ ਨੰਬਰ ਅਤੇ ਜਨਮ ਮਿਤੀ ਦਰਜ ਕਰੋ।

ਉਪਰੰਤ 10ਵੀਂ ਜਮਾਤ ਲਈ ਆਪਣੇ ਸੀਬੀਐਸੲ. ਬੋਰਡ ਦਾ ਨਤੀਜਾ ਵੇਖੋ।

ਨਤੀਜਾ ਸਕਰੀਨ 'ਤੇ ਵਿਖਾਈ ਦੇਵੇਗਾ।

ਇਸ ਨੂੰ ਡਾਊਨਲੋਡ ਕਰੋ ਅਤੇ ਭਵਿੱਖ ਲਈ ਇੱਕ ਪ੍ਰਿਟ ਲਓ।

Published by:Krishan Sharma
First published:

Tags: CBSE, Class 10 results, Class X results