Home /News /national /

CBSE 12ਵੀਂ ਪ੍ਰੀਖਿਆ ਬਾਰੇ ਵੱਡੀ ਅਪਡੇਟ, ਇਸ ਤਰੀਕ ਨੂੰ ਹੋ ਸਕਦੀ ਹੈ ਪ੍ਰੀਖਿਆ

CBSE 12ਵੀਂ ਪ੍ਰੀਖਿਆ ਬਾਰੇ ਵੱਡੀ ਅਪਡੇਟ, ਇਸ ਤਰੀਕ ਨੂੰ ਹੋ ਸਕਦੀ ਹੈ ਪ੍ਰੀਖਿਆ

  • Share this:

CBSE 12th Board Exams date and time: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) 15 ਜੁਲਾਈ ਤੋਂ 26 ਅਗਸਤ ਤੱਕ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾ ਸਕਦਾ ਹੈ, ਹਾਲਾਂਕਿ ਇਹ ਸਿਰਫ ਕਿਆਸ ਹਨ। ਇਸ ਸਬੰਧ ਵਿਚ ਅੰਤਮ ਫੈਸਲਾ 1 ਜੂਨ ਲਿਆ ਜਾਣਾ ਹੈ।

ਬੋਰਡ ਦੀ ਪ੍ਰੀਖਿਆ ਆਫਲਾਈਨ ਮੋਡ ਵਿੱਚ ਆਯੋਜਿਤ ਕੀਤੀ ਜਾਏਗੀ। ਇਕ ਪਾਸੇ, ਮਾਹਰ ਪ੍ਰੀਖਿਆ ਰੱਦ ਕਰਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਨ, ਦੂਜੇ ਪਾਸੇ ਦੇਸ਼ ਭਰ ਦੇ ਵਿਦਿਆਰਥੀਆਂ ਦਾ ਇਕ ਵਰਗ ਸੋਸ਼ਲ ਮੀਡੀਆ ਪਲੇਟਫਾਰਮ 'ਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ।

ਸੂਤਰਾਂ ਅਨੁਸਾਰ ਸੀਬੀਐਸਈ ਨੇ 15 ਜੁਲਾਈ ਤੋਂ 26 ਅਗਸਤ ਤੱਕ ਪ੍ਰੀਖਿਆ ਕਰਵਾਉਣ ਅਤੇ ਸਤੰਬਰ ਵਿੱਚ ਨਤੀਜਾ ਘੋਸ਼ਿਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਬਾਰੇ ਅੰਤਮ ਫੈਸਲਾ 1 ਜੂਨ ਨੂੰ ਹੋਵੇਗਾ।

ਹਾਲਾਂਕਿ, ਨਿਯਮਤ ਪ੍ਰੋਟੋਕੋਲ ਦੇ ਅਨੁਸਾਰ ਪ੍ਰੀਖਿਆ ਨਹੀਂ ਲਈ ਜਾਏਗੀ। ਸੀਬੀਐਸਈ ਨੇ ਸੁਝਾਅ ਦਿੱਤਾ ਸੀ ਕਿ ਜਾਂ ਤਾਂ ਸਿਰਫ ਕੁਝ ਕੁ ਵਿਸ਼ਿਆਂ ਦੀ ਪ੍ਰੀਖਿਆ ਕਰਾਓ ਜਾਂ ਤਿੰਨ ਘੰਟਿਆਂ ਦੀ ਬਜਾਏ 1.5 ਘੰਟਿਆਂ ਲਈ ਪ੍ਰੀਖਿਆ ਹੋਵੇ।

ਹਾਈ ਪ੍ਰੋਫਾਈਲ ਮੰਤਰੀਆਂ ਅਤੇ ਰਾਜ ਸਿੱਖਿਆ ਸਕੱਤਰਾਂ ਦਰਮਿਆਨ ਹੋਈ ਬੈਠਕ ਵਿੱਚ ਬਹੁਤੇ ਰਾਜਾਂ ਨੇ ਬਾਅਦ ਵਾਲੇ ਵਿਕਲਪ ਵੱਲ ਰੁਖ ਦਿਖਾਇਆ। ਹਾਲਾਂਕਿ, ਕੁਝ ਮੰਤਰੀਆਂ ਨੇ ਦੋਵਾਂ ਸੰਭਾਵਨਾਵਾਂ ਦੇ ਮਿਸ਼ਰਣ ਦੀ ਮੰਗ ਕੀਤੀ।

ਸਮਾਚਾਰ ਏਜੰਸੀ ਪੀਟੀਆਈ ਨੂੰ ਸੂਤਰਾਂ ਤੋਂ ਮਿਲੀ ਰਿਪੋਰਟ ਦੇ ਅਨੁਸਾਰ, ਪ੍ਰੀਖਿਆ ਤਿੰਨ ਘੰਟਿਆਂ ਦੀ ਬਜਾਏ 90 ਮਿੰਟ ਦੀ ਹੋਵੇਗੀ ਅਤੇ ਇਹ ਉਸੇ ਸਕੂਲ ਵਿੱਚ ਕਰਵਾਏ ਜਾਣਗੇ ਜਿਥੇ ਵਿਦਿਆਰਥੀ ਦਾਖਲ ਹਨ।

Published by:Gurwinder Singh
First published:

Tags: Board exams, Examination, Exams