ਸ਼ੁੱਕਰਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) ਦਸੰਬਰ 2022 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ । ਇਸ ਵਾਰ 9,55,869 ਉਮੀਦਵਾਰਾਂ ਨੇ ਪੇਪਰ-1 ਅਤੇ ਪੇਪਰ-2 ਦੀ ਪ੍ਰੀਖਿਆ ਲਈ ਯੋਗਤਾ ਪੂਰੀ ਕੀਤੀ ਹੈ।
ਸੀਟੀਈਟੀ 2022 ਦੇ ਪੇਪਰ-1 ਵਿੱਚ 5,79,844 ਉਮੀਦਵਾਰ ਪਾਸ ਹੋਏ ਹਨ ਜਦਕਿ ਪੇਪਰ-2 ਵਿੱਚ 3,76,025 ਉਮੀਦਵਾਰ ਕੁਆਲੀਫਾਈ ਹੋਏ ਹਨ। ਜਿਹੜੇ ਉਮੀਦਵਾਰ 28 ਦਸੰਬਰ 2022 ਤੋਂ 07 ਜਨਵਰੀ 2023 ਤੱਕ ਆਯੋਜਿਤ CTET ਪ੍ਰੀਖਿਆ ਵਿੱਚ ਸ਼ਾਮਲ ਹੋਏ, ਉਹ ਅਧਿਕਾਰਤ ਵੈੱਬਸਾਈਟ ctet.nic.in 'ਤੇ ਜਾ ਕੇ ਆਪਣਾ ਨਤੀਜਾ (CTET ਨਤੀਜਾ) ਦੇਖ ਸਕਦੇ ਹਨ।
ਸੀਟੀਈਟੀ ਦਸੰਬਰ 2022 ਪੇਪਰ-1 ਵਿੱਚ 17,04,282 ਉਮੀਦਵਾਰਾਂ ਨੇ ਰਜਿਸਟਰ ਕੀਤਾ ਸੀ। ਪ੍ਰੀਖਿਆ ਵਿੱਚ 14,22,959 ਉਮੀਦਵਾਰਾਂ ਨੇ ਭਾਗ ਲਿਆ ਅਤੇ ਇਨ੍ਹਾਂ ਵਿੱਚੋਂ 5,79,844 ਉਮੀਦਵਾਰਾਂ ਨੇ ਕੁਆਲੀਫਾਈ ਕੀਤਾ ਹੈ। ਇਸੇ ਤਰ੍ਹਾਂ ਪੇਪਰ-2 ਲਈ 15,39,464 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 12,76,071 ਹਾਜ਼ਰ ਹੋਏ ਅਤੇ 3,76,025 ਕੁਆਲੀਫਾਈ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।