CBSE 12th Result 2020: ਸੀਬੀਐਸਈ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ , 88.78% ਵਿਦਿਆਰਥੀ ਪਾਸ

News18 Punjabi | News18 Punjab
Updated: July 13, 2020, 1:36 PM IST
share image
CBSE 12th Result 2020: ਸੀਬੀਐਸਈ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ , 88.78% ਵਿਦਿਆਰਥੀ ਪਾਸ
CBSE 12th Result 2020: ਸੀਬੀਐਸਈ ਨੇ ਜਾਰੀ ਕੀਤੇ 12ਵੀਂ ਦੇ ਨਤੀਜੇ , 88.78% ...

  • Share this:
  • Facebook share img
  • Twitter share img
  • Linkedin share img
ਸੀਬੀਐਸਈ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਜ ਇਸ ਬਾਰੇ ਬਹੁਤ ਸਾਰੀਆਂ ਅਟਕਲਾਂ ਚੱਲ ਰਹੀਆਂ ਸਨ। ਸੀਬੀਐਸਈ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਨਤੀਜਾ 15 ਜੁਲਾਈ ਤੋਂ ਪਹਿਲਾਂ ਜਾਰੀ ਕੀਤਾ ਜਾਵੇਗਾ।

ਇਸ ਸਾਲ ਦਾ ਸਮੁੱਚਾ ਨਤੀਜਾ 88.78 ਪ੍ਰਤੀਸ਼ਤ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸੀਬੀਐਸਈ ਨੇ 1 ਜੁਲਾਈ ਤੋਂ 15 ਜੁਲਾਈ ਤੱਕ ਪ੍ਰੀਖਿਆ ਲੈਣ ਦਾ ਐਲਾਨ ਕੀਤਾ ਸੀ, ਪਰ ਸਿਹਤ ਕਾਰਨਾਂ ਕਰਕੇ ਸੁਪਰੀਮ ਕੋਰਟ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਸੀਬੀਐਸਈ ਨੇ ਪ੍ਰੀਖਿਆ ਰੱਦ ਕਰ ਦਿੱਤੀ ਅਤੇ 15 ਜੁਲਾਈ ਤੱਕ ਨਤੀਜਾ ਘੋਸ਼ਿਤ ਕਰਨ ਦੀ ਗੱਲ ਕਹੀ।

ਪਿਛਲੇ ਪੰਜ ਸਾਲਾਂ ਤੋਂ, ਹਰ ਸਾਲ ਸੀਬੀਐਸਈ ਪਹਿਲਾਂ 12ਵੀਂ ਅਤੇ ਫਿਰ 10 ਵੀਂ ਦੇ ਨਤੀਜੇ ਜਾਰੀ ਕਰਦਾ ਆ ਰਿਹਾ ਹੈ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਾਰਨ ਅਜਿਹੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਨਤੀਜੇ ਇੱਕੋ ਸਮੇਂ ਜਾਰੀ ਕੀਤੇ ਜਾਣਗੇ। ਪਰ ਅਜਿਹਾ ਨਹੀਂ ਹੋਇਆ। ਸੀਬੀਐਸਈ ਨੇ 12 ਵੀਂ ਦਾ ਨਤੀਜਾ ਪਹਿਲਾਂ ਜਾਰੀ ਕੀਤਾ ਹੈ।
ਤੁਸੀਂ ਇਨ੍ਹਾਂ ਵੈਬਸਾਈਟਾਂ 'ਤੇ ਨਤੀਜਿਆਂ ਨੂੰ ਆਨਲਾਈਨ ਵੇਖ ਸਕਦੇ ਹੋ
cbse.nic.in,

www.results.nic.in or

www.cbseresults.nic.in

ਇਸ ਤਰ੍ਹਾਂ ਤੁਸੀਂ ਆਫਲਾਈਨ ਮੋਡ ਵਿੱਚ ਨਤੀਜੇ ਦੇਖ ਸਕਦੇ ਹੋ

IVRS ਸਹੂਲਤ

ਆਈਵੀਆਰਐਸ (interactive voice response system, IVRS) ਇਕ ਕਿਸਮ ਦੀ ਟੈਲੀਫੋਨਿਕ ਸਹੂਲਤ ਹੈ ਜਿਸ ਦੁਆਰਾ ਵਿਦਿਆਰਥੀ ਆਪਣੇ ਨਤੀਜੇ ਜਾਣ ਸਕਦੇ ਹਨ। ਇਸ ਲਈ ਨੈਸ਼ਨਲ ਇਨਫਰਮੇਟਿਕਸ ਸੈਂਟਰ ਐਨਆਈਸੀ  (National Informatics Centre, NIC) ਉਸ ਦਿਨ ਇੱਕ ਟੈਲੀਫੋਨ ਨੰਬਰ ਪ੍ਰਦਾਨ ਕਰਦਾ ਹੈ ਜਿਸ ਦੁਆਰਾ ਵਿਦਿਆਰਥੀ ਆਪਣੇ ਨੰਬਰ ਜਾਣ ਸਕਦੇ ਹਨ। ਪਿਛਲੇ ਸਾਲ, ਐਨਆਈਸੀ ਨੇ ਦਿੱਲੀ ਲਈ ਇੱਕ ਵੱਖਰਾ ਨੰਬਰ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਵੱਖਰਾ ਨੰਬਰ ਪ੍ਰਦਾਨ ਕੀਤਾ ਸੀ।

ਮਾਈਕਰੋਸਾਫਟ ਐਸਐਮਐਸ ਆਰਗੇਨਾਈਜ਼ਰ ਐਪ

ਇਸ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ 'ਤੇ 10 ਵੀਂ ਅਤੇ 12 ਵੀਂ ਦੇ ਨਤੀਜੇ ਭੇਜੇ ਜਾਣਗੇ। ਵਿਦਿਆਰਥੀ ਇਸ ਐਪ ਨੂੰ ਡਾਉਨਲੋਡ ਕਰਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਦੱਸ ਦਈਏ ਕਿ ਇਹ ਵਿਸ਼ੇਸ਼ਤਾ ਪੂਰੀ ਤਰ੍ਹਾਂ ਆਫਲਾਈਨ ਹੈ। ਇਸ ਤੋਂ ਨਤੀਜੇ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਇੰਟਰਨੈਟ ਕਨੈਕਸ਼ਨ ਦੀ ਜ਼ਰੂਰਤ ਨਹੀਂ ਪਵੇਗੀ।

 ਡਿਜੀ ਰੀਜ਼ਲਟ ਐਪ

ਸੀਬੀਐਸਈ ਦਾ ਨਤੀਜਾ ਡਿਜੀ ਰੀਜਲਟ ਐਪ ਉਤੇ ਵੀ ਉਪਲਬਧ ਹੈ। ਇਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
Published by: Gurwinder Singh
First published: July 13, 2020, 1:24 PM IST
ਹੋਰ ਪੜ੍ਹੋ
ਅਗਲੀ ਖ਼ਬਰ