CBSE Class 12 Board Exam: ਦਿੱਲੀ ਦੇ ਸਰਕਾਰੀ ਸਕੂਲਾਂ ਨੇ ਹਾਸਲ ਕੀਤੇ 98% ਨਤੀਜੇ

News18 Punjabi | News18 Punjab
Updated: July 16, 2020, 4:12 PM IST
share image
CBSE Class 12 Board Exam: ਦਿੱਲੀ ਦੇ ਸਰਕਾਰੀ ਸਕੂਲਾਂ ਨੇ ਹਾਸਲ ਕੀਤੇ 98% ਨਤੀਜੇ

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵੀ ਬਿਹਤਰ ਬਣਾਉਣਾ ਅਰਵਿੰਦ ਕੇਜਰੀਵਾਲ ਵੱਲੋਂ ਸਾਲ 2015 ਦੀ ਚੋਣਾਂ ਦਾ ਮੁੱਖ ਵਾਅਦਾ ਸੀ। ਲੋਕਾਂ ਨੂੰ ਇਸ ਤੇ ਯਕੀਨ ਘੱਟ ਹੀ ਹੋਇਆ ਸੀ। ਪਰ ਪੰਜ ਸਾਲ ਬਾਅਦ ਕਲ ਜਾਰੀ ਹੋਏ CBSE Class 12 ਦੇ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਦੇ ਸੁਧਾਰ ਲਈ ਕਦਮਾਂ ਦਾ ਅਸਰ ਹੋਇਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਨੇ 98 ਫ਼ੀਸਦੀ ਨਤੀਜੇ ਪ੍ਰਾਪਤ ਕੀਤੇ। ਦਿੱਲੀ ਦੇ ਸਰਤਕਾਰੀ ਸਕੂਲਾਂ ਨੇ ਪਾਸ ਪ੍ਰਤੀਸ਼ਤ ਦਾ ਰਿਕਾਰਡ ਬਣਾਇਆ ਹੈ।


ਦਿੱਲੀ ਦੇ ਡਿਪਟੀ ਤੇ ਸਿਖਿਆ ਐਂਟਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਹੀ ਦਿੱਲੀ ਦੇ ਸਰਕਾਰੀ ਸਕੂਲ ਆਪਣਾ ਹੀ ਰਿਕਾਰਡ ਤੋੜ ਰਹੇ ਹਨ ਤੇ ਇਸ ਸਾਲ ਵੀ ਹੀ ਹੋਇਆ।
2020: 98%
2019: 94.24%
2018: 90.6 %
2017: 88.2%
2016: 85.9%.”

ਦਿੱਲੀ ਸਰਕਾਰ ਵੱਲੋਂ ਚੁੱਕੇ ਗਏ ਕਦਮ:

1. ਸਿਖਿਆ 'ਤੇ ਦੇਸ਼ 'ਚ ਸਭ ਤੋਂ ਜ਼ਿਆਦਾ ਬਜਟ ਰਾਖਵਾਂ ਕਰਨਾ।

2. ਕਲਾਸ ਰੂਮ ਦੀ ਗਿਣਤੀ ਛੇ ਸਾਲਾਂ ਵਿੱਚ ਦੁਗਣੀ ਕਰ 17,000 ਤੋਂ 37,000 ਤੱਕ ਕੀਤੀ ਗਈ।

3. ਸਰਕਾਰੀ ਸਕੂਲਾਂ ਵਿੱਚ ਬਿਹਤਰੀਨ ਇਨਫਰਾਸਟਰਕਚਰ ਜਿਵੇਂ ਸਵਿਮਿੰਗ ਪੂਲ, ਓਡੋਟੋਰੀਅਮ, ਲੈਬ, ਲਾਇਬ੍ਰੇਰੀ, ਉਪਲੱਬਧ ਕਰਵਾਉਣਾ।

4.ਅਧਿਆਪਕਾਂ ਦੀ ਕੇਮਬ੍ਰਿਜ (Cambridge), ਸਿੰਗਾਪੁਰ (Singapore), ਫਿਨਲੈਂਡ (Finland) ਵਿੱਚ ਖ਼ਾਸ ਟਰੇਨਿੰਗ ਕਰਵਾਉਣਾ।

5.ਸਰਕਾਰੀ ਮੰਤਰੀਆਂ ਦਾ ਸਕੂਲਾਂ ਵਿੱਚ ਸਿੱਧਾ ਦਖ਼ਲ ਜਿਵੇਂ ਸਿਖਿਆ ਮੰਤ੍ਰਰੀ ਮਨੀਸ਼ ਸਿਸੋਦੀਆ ਦਾ ਸਕੂਲਾਂ ਵਿੱਚ ਜਾ ਕੇ ਵਿਕਾਸ ਤੇ ਨਜ਼ਰ ਰੱਖਣਾ।

6.ਮਾਹਿਰਾਂ ਨੂੰ ਸਲਾਹਕਾਰ ਵੱਜੋਂ ਰੱਖਣਾ: ਆਕਸਫੋਰਡ (Oxford) ਤੋਂ ਪੜ੍ਹੇ ਹੋਏ ਆਪ ਵਿਧਾਇਕ ਆਤਿਸ਼ੀ ਸਰਕਾਰ ਦੀ ਸਿਖਿਆ ਤੇ ਕੋਰ ਕਮੇਟੀ ਦੀ ਸਲਾਹਕਾਰ ਹਨ ਜਿਨ੍ਹਾਂ ਨੇ ਸਿਖਿਆ ਦੇ ਖੇਤਰ ਵਿੱਚ ਸਭ ਤੋਂ ਵਧੀਆ ਟੈਲੇੰਟ ਨੂੰ ਲਿਆਂਦਾ।

7.ਮੈਗਾ ਪੇਰੇੰਟ ਟੀਚਰ ਮੀਟਿੰਗ ਕਰਵਾ ਕੇ ਮਾਪਿਆਂ ਨਾਲ ਲਗਾਤਾਰ ਰਾਫ਼ਤਾ ਕਾਇਮ ਕੀਤਾ ਗਿਆ।

8.ਸਾਬਕਾ ਫੌਜੀਆਂ ਨੂੰ ਏਸ੍ਟੇਟ ਮੈਨੇਜਰ ਵੱਜੋਂ ਰੱਖਣਾ ਜਿਸ ਨਾਲ ਸਕੂਲ ਦੇ ਪ੍ਰਿੰਸੀਪਲ ਨੇ ਸਿਰਫ਼ ਪੜ੍ਹਾਈ ਵੱਲ ਧਿਆਨ ਦਿੱਤਾ ਜਦਕਿ ਇਸਟੇਟ ਮੇਨੇਜਰ੍ਸ ਨੇ ਸਕੂਲ ਦੇ ਬਾਕੀ ਕੰਮਾਂ ਦਾ।

9.ਮਿਸ਼ਨ ਚੁਣੌਤੀ ਤੇ ਮਿਸ਼ਨ ਬੁਨਿਆਦ ਤਹਿਤ ਸਕੂਲੀ ਬੱਚਿਆਂ ਨੂੰ ਖਾਸ ਸਕਿੱਲ ਟਰੇਨਿੰਗ ਦਿੱਤੀ ਗਈ।

10.ਪੜ੍ਹਾਈ ਵਿੱਚ ਤਕਨੀਕ ਦਾ ਇਸਤੇਮਾਲ ਕਰ ਦੇ ਹੋਏ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟਰ ਵਰਗੇ ਨਵੇਂ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਗਈ।
Published by: Anuradha Shukla
First published: July 16, 2020, 4:09 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading