Video: ਚਲਦੀ ਟਰੇਨ ਤੋਂ ਪਿਓ-ਪੁੱਤ ਨੇ ਮਾਰੀ ਛਾਲ, ਸੁਰੱਖਿਆ ਕਰਮਚਾਰੀ ਨੇ ਇੰਜ ਬਚਾਈ ਜਾਨ

News18 Punjabi | News18 Punjab
Updated: July 30, 2020, 2:32 PM IST
share image
Video: ਚਲਦੀ ਟਰੇਨ ਤੋਂ ਪਿਓ-ਪੁੱਤ ਨੇ ਮਾਰੀ ਛਾਲ, ਸੁਰੱਖਿਆ ਕਰਮਚਾਰੀ ਨੇ ਇੰਜ ਬਚਾਈ ਜਾਨ
Video: ਚਲਦੀ ਰੇਲ ਗੱਡੀ ਤੋਂ ਉਤਰਦੇ ਸਮੇਂ ਯਾਤਰੀ ਦਾ ਫਿਸਲਿਆ ਪੈਰ, ਸੁਰੱਖਿਆ ਕਰਮਚਾਰੀ ਨੇ ਇੰਜ ਬਚਾਈ ਜਾਨ

ਦੋਵੇਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜਾ ਰਹੇ ਸਨ, ਪਰ ਦੋਵੇਂ ਅਚਾਨਕ ਬਿਹਾਰ ਜਾ ਰਹੀ ਪਵਨ ਐਕਸਪ੍ਰੈਸ ਵਿੱਚ ਸਵਾਰ ਹੋ ਗਏ। ਜਦੋਂ ਤੱਕ ਪਿਤਾ-ਪੁੱਤਰ ਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ, ਉਦੋਂ ਤੱਕ ਰੇਲ ਗੱਡੀ ਰਫਤਾਰ ਫੜ੍ਹ ਚੁੱਕੀ ਸੀ

  • Share this:
  • Facebook share img
  • Twitter share img
  • Linkedin share img
ਮੁੰਬਈ: ਮਹਾਰਾਸ਼ਟਰ ਦੇ ਕਲਿਆਣ ਸਟੇਸ਼ਨ ਉੱਤੇ ਅਜਿਹੀ ਘਟਨਾ ਵਾਪਰੀ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਗਈ। ਦਰਅਸਲ  52 ਸਾਲਾ ਦਿਲੀਪ ਭਿਕਨ ਮੰਡਗੇ ਮੰਗਲਵਾਰ ਦੁਪਹਿਰ ਨੂੰ ਕਲਿਆਣ ਰੇਲਵੇ ਸਟੇਸ਼ਨ ਤੋਂ ਚਲਦੀ ਰੇਲ ਗੱਡੀ ਤੋਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਉਸਦੀ ਲੱਤ ਫਿਸਲ ਗਈ। ਜਿਸ ਕਾਰਨ ਉਹ ਪਲੇਟਫਾਰਮ ਅਤੇ ਟਰੈਕ ਦੇ ਵਿਚਕਾਰ ਆ ਗਏ, ਪਰ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕਰਮਚਾਰੀ ਡਿਊਟ 'ਤੇ ਮੌਜੂਦ ਸਨ। ਸਾਹੂ ਅਤੇ ਮਹਾਰਾਸ਼ਟਰ ਸੁਰੱਖਿਆ ਬਲ ਦੇ ਜਵਾਨ ਸੋਮਨਾਥ ਮਹਾਜਨ ਨੇ ਫੂਰਤੀ ਨਾਲ ਉਸਨੂੰ ਰੇਲ ਦੇ ਪਹੀਏ ਹੇਠ ਆਉਣ ਤੋਂ ਬਚਾ ਲਿਆ।ਮੀਡੀਆ ਰਿਪੋਰਟ ਮੁਤਾਬਿਕ ਦਿਲੀਪ ਅੱਜ ਆਪਣੇ ਬੇਟੇ ਨਾਲ ਮੁੰਬਈ ਦੇ ਕਲਿਆਣ ਤੋਂ ਯੂਪੀ ਜਾ ਰਹੀ ਕਮਿਆਨੀ ਐਕਸਪ੍ਰੈਸ ਵਿੱਚ ਸਵਾਰ ਸੀ। ਦੋਵੇਂ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜਾ ਰਹੇ ਸਨ, ਪਰ ਦੋਵੇਂ ਅਚਾਨਕ ਬਿਹਾਰ ਜਾ ਰਹੀ ਪਵਨ ਐਕਸਪ੍ਰੈਸ ਵਿੱਚ ਸਵਾਰ ਹੋ ਗਏ। ਜਦੋਂ ਤੱਕ ਪਿਤਾ-ਪੁੱਤਰ ਨੂੰ ਗਲਤੀ ਦਾ ਅਹਿਸਾਸ ਨਹੀਂ ਹੋਇਆ, ਉਦੋਂ ਤੱਕ ਰੇਲ ਗੱਡੀ ਰਫਤਾਰ ਫੜ੍ਹ ਚੁੱਕੀ ਸੀ। ਦਿਲੀਪ ਅਤੇ ਉਸ ਦੇ ਬੇਟੇ ਨੇ ਚਲਦੀ ਰੇਲ ਗੱਡੀ ਤੋਂ ਉਤਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਿਸਲ ਗਏ। ਇਹ ਘਟਨਾ ਸਟੇਸ਼ਨ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਸੀਸੀਟੀਵੀ ਫੁਟੇਜ ਵਿਚ ਦਿਲੀਪ ਅਤੇ ਉਸ ਦਾ ਬੇਟਾ ਸਮਾਨ ਲੈ ਕੇ ਟ੍ਰੇਨ ਤੋਂ ਛਾਲ ਮਾਰਦੇ ਦਿਖਾਈ ਦਿੱਤੇ। ਮਹਾਰਾਸ਼ਟਰ ਸੁਰੱਖਿਆ ਫੋਰਸ ਦੇ ਕਰਮਚਾਰੀ ਸੋਮਨਾਥ ਮਹਾਜਨ ਅਤੇ ਸਬ ਇੰਸਪੈਕਟਰ ਪ੍ਰੋਟੈਕਸ਼ਨ ਫੋਰਸ ਅਧਿਕਾਰੀ ਕੇ. ਸਾਹੂ ਤੁਰੰਤ ਦਿਲੀਪ ਦੀ ਮਦਦ ਲਈ ਪਹੁੰਚੇ ਅਤੇ ਉਸ ਨੂੰ ਬਚਾਇਆ। ਜਾਣਕਾਰੀ ਅਨੁਸਾਰ ਯਾਤਰੀ ਦਿਲੀਪ ਨੂੰ ਮਾਮੂਲੀ ਸੱਟ ਲੱਗੀ ਹੈ। ਉਸਨੇ ਕੋਈ ਡਾਕਟਰੀ ਸਹੂਲਤ ਲੈਣ ਤੋਂ ਇਨਕਾਰ ਕਰ ਦਿੱਤਾ।
Published by: Sukhwinder Singh
First published: July 30, 2020, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading