Home /News /national /

BSNL ਕਰਮਚਾਰੀਆਂ ਨੂੰ ਕੇਂਦਰ ਦਾ ਅਲਟੀਮੇਟਮ, ਕਿਹਾ- ਕੰਮ ਕਰੋ ਨਹੀਂ ਤਾਂ ਘਰ ਜਾਓ

BSNL ਕਰਮਚਾਰੀਆਂ ਨੂੰ ਕੇਂਦਰ ਦਾ ਅਲਟੀਮੇਟਮ, ਕਿਹਾ- ਕੰਮ ਕਰੋ ਨਹੀਂ ਤਾਂ ਘਰ ਜਾਓ

BSNL ਕਰਮਚਾਰੀਆਂ ਨੂੰ ਕੇਂਦਰ ਦਾ ਅਲਟੀਮੇਟਮ, ਕਿਹਾ- ਕੰਮ ਕਰੋ ਨਹੀਂ ਤਾਂ ਘਰ ਜਾਓ (file photo)

BSNL ਕਰਮਚਾਰੀਆਂ ਨੂੰ ਕੇਂਦਰ ਦਾ ਅਲਟੀਮੇਟਮ, ਕਿਹਾ- ਕੰਮ ਕਰੋ ਨਹੀਂ ਤਾਂ ਘਰ ਜਾਓ (file photo)

ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਦੇ ਕਰਮਚਾਰੀਆਂ ਨੂੰ 'ਸਰਕਾਰੀ' ਰਵੱਈਆ ਛੱਡ ਕੇ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਰਮਚਾਰੀ ਜੋ ਉਮੀਦਾਂ ਮੁਤਾਬਕ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਮਜਬੂਰੀ 'ਚ ਸੇਵਾਮੁਕਤ ਹੋ ਕੇ ਘਰ ਜਾਣ ਲਈ ਤਿਆਰ ਰਹਿਣਾ ਪਵੇਗਾ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ- ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਰਕਾਰੀ ਟੈਲੀਕਾਮ ਕੰਪਨੀ ਬੀਐੱਸਐੱਨਐੱਲ ਦੇ ਕਰਮਚਾਰੀਆਂ ਨੂੰ 'ਸਰਕਾਰੀ' ਰਵੱਈਆ ਛੱਡ ਕੇ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਰਮਚਾਰੀ ਜੋ ਉਮੀਦਾਂ ਮੁਤਾਬਕ ਕੰਮ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਮਜਬੂਰੀ 'ਚ ਸੇਵਾਮੁਕਤ ਹੋ ਕੇ ਘਰ ਜਾਣ ਲਈ ਤਿਆਰ ਰਹਿਣਾ ਪਵੇਗਾ।

TOI ਦੀ ਰਿਪੋਰਟ ਦੇ ਅਨੁਸਾਰ, ਵੈਸ਼ਨਵ ਨੇ ਕਥਿਤ ਤੌਰ 'ਤੇ BSNL ਦੇ 62,000 ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਕੇਂਦਰੀ ਮੰਤਰੀ ਨੇ ਹਾਲ ਹੀ ਵਿੱਚ ਬੀਐਸਐਨਐਲ ਦੀ ਪੁਨਰ ਸੁਰਜੀਤੀ ਲਈ 1.64 ਲੱਖ ਕਰੋੜ ਰੁਪਏ ਦਾ ਪੈਕੇਜ ਲਿਆਂਦਾ ਹੈ, ਜਿਸ ਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਮੈਨੇਜਮੈਂਟ ਨਾਲ ਹੋਈ ਬੈਠਕ 'ਚ ਵੈਸ਼ਨਵ ਨੇ ਕਿਹਾ ਕਿ ਤੁਹਾਨੂੰ ਉਹੀ ਕਰਨਾ ਹੋਵੇਗਾ ਜੋ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ, ਨਹੀਂ ਤਾਂ ਪੈਕਅੱਪ ਕਰੋ। ਤੁਹਾਨੂੰ ਇਸ 'ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਮੁਲਾਜ਼ਮਾਂ ਨੂੰ ਜਾਂ ਤਾਂ ਕੰਮ ਕਰਨ ਜਾਂ ਸੇਵਾਮੁਕਤ ਹੋਣ ਲਈ ਕਿਹਾ।

ਰਿਪੋਰਟ ਮੁਤਾਬਕ ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਐਮਟੀਐਨਐਲ ਦਾ ‘ਕੋਈ ਭਵਿੱਖ ਨਹੀਂ’ ਹੈ। ਉਨ੍ਹਾਂ ਕਿਹਾ ਕਿ ਸਰਕਾਰ ਐਮਟੀਐਨਐਲ ਬਾਰੇ ਬਹੁਤਾ ਕੁਝ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਐਮਟੀਐਨਐਲ ਦੀਆਂ ਰੁਕਾਵਟਾਂ ਕੀ ਹਨ ਅਤੇ ਇਸ ਵਿੱਚ ਕੀ ਸਮੱਸਿਆਵਾਂ ਹਨ। ਵੈਸ਼ਨਵ ਅਨੁਸਾਰ ਇਸ ਲਈ ਵੱਖਰੀ ਯੋਜਨਾ ਬਣਾਈ ਜਾਵੇਗੀ ਅਤੇ ਉਸ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਬੀਐਸਐਨਐਲ ਦਫ਼ਤਰਾਂ ਵਿੱਚ ਪਈ ਗੰਦਗੀ

ਕੇਂਦਰੀ ਮੰਤਰੀ ਨੇ ਬੀ.ਐੱਸ.ਐੱਨ.ਐੱਲ ਦਫਤਰਾਂ ਵਿੱਚ ਗੰਦਗੀ ਅਤੇ ਉਨ੍ਹਾਂ ਦੀ ਮਾੜੀ ਹਾਲਤ ਲਈ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ। ਝਾਰਸੁਗੁੜਾ ਵਿੱਚ ਬੀਐਸਐਨਐਲ ਦਫ਼ਤਰ ਵਿੱਚ ਪਈ ਗੰਦਗੀ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਦੇਖ ਕੇ ਇਨਸਾਨ ਨੂੰ ਚੁਲੂ ਭਰ ਪਾਣੀ ਵਿੱਚ ਡੁੱਬਣ ਦਾ ਮਨ ਕਰ ਜਾਵੇ। ਉਨ੍ਹਾਂ ਕਿਹਾ ਕਿ ਦਫ਼ਤਰ ਬਹੁਤ ਗੰਦਾ ਹੈ। ਕੇਂਦਰੀ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਸਭ ਠੀਕ ਨਾ ਹੋਇਆ ਤਾਂ ਬੀਐਸਐਨਐਲ ਦੀ ਉੱਚ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇਗਾ।


ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਜੋ ਕੰਮ ਨਹੀਂ ਕਰਨਾ ਚਾਹੁੰਦੇ ਉਹ ਵੀਆਰਐਸ ਨਾਲ ਘਰ ਜਾਣ ਲਈ ਆਜਾਦ ਹੈ।  ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਦਾ ਵਿਰੋਧ ਕਰਦੇ ਹਨ ਤਾਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੇਣ ਵਾਲਾ ਨਿਯਮ ਲਾਗੂ ਕੀਤਾ ਜਾਵੇਗਾ। ਉਨ੍ਹਾਂ ਬੀ.ਐੱਸ.ਐੱਨ.ਐੱਲ. ਦੇ ਕਰਮਚਾਰੀਆਂ ਨੂੰ ਬੇਹੱਦ ਪ੍ਰਤੀਯੋਗੀ ਬਣਨ ਲਈ ਆਖਿਆ ਹੈ।

Published by:Ashish Sharma
First published:

Tags: BSNL, Business, Centre govt