Home /News /national /

ਕੇਂਦਰ ਸਰਕਾਰ ਦਾ ਸਪੱਸ਼ਟੀਕਰਨ, ਕਿਸੇ ਵੀ ਰਾਜ 'ਚ ਨਹੀਂ ਹੈ ਪੈਟਰੋਲ-ਡੀਜ਼ਲ ਦੀ ਕਮੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਤਾਂ ਦੇਸ਼ਵਾਸੀ ਪਰੇਸ਼ਾਨ ਰਹੇ ਹਨ ਪਰ ਹੁਣ ਕੁਝ ਰਾਜਾਂ ਵਿੱਚ ਪੈਟਰੋਲ-ਡੀਜ਼ਲ ਦੀ ਕਮੀ ਕਾਰਨ ਸੰਕਟ ਪੈਦਾ ਹੋਣ ਦੀ ਸਥਿਤੀ ਬਣ ਰਹੀ ਹੈ। ਜਿਸ ਨੂੰ ਲੈ ਕੇ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹਾ ਕੁਝ ਨਹੀਂ ਹੈ।

  • Share this:

ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਰਨਾਟਕ ਵਰਗੇ ਕਈ ਰਾਜਾਂ 'ਚ ਕੁਝ ਸਰਕਾਰੀ ਪੈਟਰੋਲ ਪੰਪਾਂ 'ਤੇ ਅਚਾਨਕ ਮੰਗ ਵਧਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀ ਕਮੀ ਹੋ ਗਈ। ਇਸ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ। ਪੈਟਰੋਲ ਅਤੇ ਡੀਜ਼ਲ ਦਾ ਉਤਪਾਦਨ ਮੰਗ ਵਿੱਚ ਉਛਾਲ ਨੂੰ ਪੂਰਾ ਕਰਨ ਲਈ ਕਾਫੀ ਹੈ।

ਪੈਟਰੋਲੀਅਮ ਮੰਤਰਾਲੇ ਮੁਤਾਬਕ ਕਈ ਰਾਜਾਂ ਦੇ ਕੁਝ ਇਲਾਕਿਆਂ 'ਚ ਸਰਕਾਰੀ ਤੇਲ ਪੰਪਾਂ 'ਤੇ ਭੀੜ ਲੱਗ ਗਈ ਹੈ। ਇਸ ਕਾਰਨ ਤੇਲ ਲੈਣ ਵਿੱਚ ਦੇਰੀ ਅਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਸ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿੱਚ ਕਮੀ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਅਜਿਹੀ ਕੋਈ ਸਮੱਸਿਆ ਨਹੀਂ ਹੈ। ਮੰਗ ਨੂੰ ਪੂਰਾ ਕਰਨ ਲਈ ਕਾਫ਼ੀ ਸਪਲਾਈ ਹੈ।

"ਸਰਕਾਰੀ ਕੰਪਨੀਆਂ ਨੂੰ ਨੁਕਸਾਨ"

ਸਰਕਾਰ ਨੇ ਕਿਹਾ ਕਿ ਸਾਡੇ ਕੋਲ ਲੋੜੀਂਦੀ ਸਪਲਾਈ ਹੈ ਪਰ ਕਈ ਥਾਵਾਂ 'ਤੇ ਕਮੀ ਸੀ ਅਤੇ ਗਾਹਕਾਂ ਨੂੰ ਉਡੀਕ ਕਰਨੀ ਪਈ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ PSU ਈਂਧਨ ਰਿਟੇਲਰਾਂ ਇੰਡੀਅਨ ਆਇਲ, HPCL ਅਤੇ BPCL ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਉਹ ਪੈਟਰੋਲ 14-18 ਰੁਪਏ ਅਤੇ ਡੀਜ਼ਲ 20-25 ਰੁਪਏ ਘਾਟੇ ਵਿੱਚ ਵੇਚ ਰਹੇ ਹਨ। ਦੂਜੇ ਪਾਸੇ, ਪ੍ਰਾਈਵੇਟ ਰਿਟੇਲਰ ਨਾਇਰਾ ਐਨਰਜੀ, ਜੀਓ-ਬੀਪੀ ਅਤੇ ਸ਼ੈੱਲ ਇੰਨਾ ਨੁਕਸਾਨ ਝੱਲਣ ਦੇ ਯੋਗ ਨਹੀਂ ਹਨ।

ਸਰਕਾਰੀ ਪੰਪਾਂ 'ਤੇ ਵਿਕਰੀ ਵਧੀ

ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿੱਚ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (BPCL) ਦੇ ਕੁਝ ਪੈਟਰੋਲ ਪੰਪਾਂ ਵਿੱਚ ਤੇਲ ਖਤਮ ਹੋ ਗਿਆ ਹੈ। ਇਸ ਦਾ ਮੁੱਖ ਕਾਰਨ ਇਹ ਸੀ ਕਿ ਲੋਕ ਪ੍ਰਾਈਵੇਟ ਪੈਟਰੋਲ ਪੰਪਾਂ ਦੀ ਬਜਾਏ ਸਰਕਾਰੀ ਪੰਪਾਂ 'ਤੇ ਆਉਣ ਲੱਗ ਪਏ ਸਨ। ਖਾਸ ਕਰਕੇ ਡੀਜ਼ਲ ਦੀ ਕਮੀ ਦੇਖਣ ਨੂੰ ਮਿਲੀ ਹੈ।

ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਹਾਲਾਤ

ਐਚਪੀਸੀਐਲ (HPCL) ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਜਸਥਾਨ ਵਿੱਚ ਉਸ ਦੇ ਪੰਪਾਂ ਨੇ ਮਈ ਵਿੱਚ ਪੈਟਰੋਲ ਦੀ ਵਿਕਰੀ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 41 ਪ੍ਰਤੀਸ਼ਤ ਅਤੇ ਡੀਜ਼ਲ ਵਿੱਚ 32 ਪ੍ਰਤੀਸ਼ਤ ਦਾ ਵਾਧਾ ਦੇਖਿਆ ਹੈ। ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਦੀ ਵਿਕਰੀ ਕ੍ਰਮਵਾਰ 10.5 ਫੀਸਦੀ ਅਤੇ 30 ਫੀਸਦੀ ਘਟੀ ਹੈ। ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਵਿਕਰੀ 40.6 ਫੀਸਦੀ ਅਤੇ ਡੀਜ਼ਲ ਦੀ ਵਿਕਰੀ 46.1 ਫੀਸਦੀ ਵਧੀ ਹੈ, ਜਦੋਂ ਕਿ ਪ੍ਰਾਈਵੇਟ ਈਂਧਨ ਰਿਟੇਲਰਾਂ ਦੀ ਵਿਕਰੀ 4.3 ਫੀਸਦੀ ਅਤੇ 29.5 ਫੀਸਦੀ ਘਟੀ ਹੈ। ਬੀਪੀਸੀਐਲ (BPCL) ਨੇ ਵੀ ਇਨ੍ਹਾਂ ਰਾਜਾਂ ਵਿੱਚ ਇਸੇ ਤਰ੍ਹਾਂ ਦੀ ਉਛਾਲ ਦੇਖਿਆ ਗਿਆ ਹੈ।

Published by:rupinderkaursab
First published:

Tags: Business, Businessman, Central government, PM Modi