Home /News /national /

Crime: ਚਾਚੇ ਨੇ 17 ਸਾਲਾ ਭਤੀਜੀ ਦਾ ਕੀਤਾ ਵਾਰ ਵਾਰ ਬਲਾਤਕਾਰ, ਗਰਭਵਤੀ ਹੋਣ ਪਿੱਛੋਂ ਖੁਲ੍ਹਿਆ ਭੇਤ

Crime: ਚਾਚੇ ਨੇ 17 ਸਾਲਾ ਭਤੀਜੀ ਦਾ ਕੀਤਾ ਵਾਰ ਵਾਰ ਬਲਾਤਕਾਰ, ਗਰਭਵਤੀ ਹੋਣ ਪਿੱਛੋਂ ਖੁਲ੍ਹਿਆ ਭੇਤ

ਪਰਿਵਾਰ ਅੰਦਰ ਜਿਨਸੀ ਸ਼ੋਸ਼ਣ ਦੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਆਸ਼ਾ ਵਰਕਰ ਨੇ ਪਿੰਡ ਦੇ ਦੌਰੇ ਦੌਰਾਨ ਪੀੜਤਾ ਦਾ ਬੇਬੀ ਬੰਪ ਦੇਖਿਆ।

ਪਰਿਵਾਰ ਅੰਦਰ ਜਿਨਸੀ ਸ਼ੋਸ਼ਣ ਦੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਆਸ਼ਾ ਵਰਕਰ ਨੇ ਪਿੰਡ ਦੇ ਦੌਰੇ ਦੌਰਾਨ ਪੀੜਤਾ ਦਾ ਬੇਬੀ ਬੰਪ ਦੇਖਿਆ।

Chacha Rape with 17 year old Bhateeji: ਪੁੱਛਗਿੱਛ 'ਤੇ ਪੀੜਤਾ ਨੇ ਦੱਸਿਆ ਕਿ ਫਰਵਰੀ ਮਹੀਨੇ ਦੀ ਇਕ ਰਾਤ ਜਦੋਂ ਸਾਰੇ ਘਰ 'ਚ ਸੌਂ ਰਹੇ ਸਨ ਤਾਂ ਦੋਸ਼ੀ ਨੇ ਡਰਾਇੰਗ ਰੂਮ 'ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮੁਲਜ਼ਮ ਨੇ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ। ਜੇਕਰ ਉਸਨੇ ਅਜਿਹਾ ਕੀਤਾ ਤਾਂ ਉਸਨੂੰ ਘਰੋਂ ਕੱਢ ਦਿੱਤਾ ਜਾਵੇਗਾ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਦਾ ਘੱਟੋ-ਘੱਟ ਪੰਜ ਵਾਰ ਜਿਨਸੀ ਸ਼ੋਸ਼ਣ ਕੀਤਾ।

ਹੋਰ ਪੜ੍ਹੋ ...
 • Share this:

  Chacha Rape with 17 year old Bhateeji: ਦੱਖਣੀ ਕੰਨੜ ਜ਼ਿਲ੍ਹਾ ਪੁਲਿਸ ਨੇ ਇੱਕ 31 ਸਾਲਾ ਵਿਅਕਤੀ ਨੂੰ ਆਪਣੀ 17 ਸਾਲਾ ਭਤੀਜੀ ਦਾ ਜਿਨਸੀ ਸ਼ੋਸ਼ਣ ਕਰਨ ਅਤੇ ਗਰਭਪਾਤ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। TOI ਦੀ ਰਿਪੋਰਟ  ਅਨੁਸਾਰ, ਸਥਾਨਕ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਪੀੜਤਾ ਨੇ 9ਵੀਂ ਜਮਾਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ ਅਤੇ ਉਹ ਤਿੰਨ ਸਾਲਾਂ ਤੋਂ ਆਪਣੇ ਚਾਚਾ ਅਤੇ ਮਾਸੀ ਨਾਲ ਰਹਿ ਰਹੀ ਹੈ। ਪਰਿਵਾਰ ਅੰਦਰ ਜਿਨਸੀ ਸ਼ੋਸ਼ਣ ਦੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਆਸ਼ਾ ਵਰਕਰ ਨੇ ਪਿੰਡ ਦੇ ਦੌਰੇ ਦੌਰਾਨ ਪੀੜਤਾ ਦਾ ਬੇਬੀ ਬੰਪ ਦੇਖਿਆ।

  ਪੁੱਛਗਿੱਛ 'ਤੇ ਪੀੜਤਾ ਨੇ ਦੱਸਿਆ ਕਿ ਫਰਵਰੀ ਮਹੀਨੇ ਦੀ ਇਕ ਰਾਤ ਜਦੋਂ ਸਾਰੇ ਘਰ 'ਚ ਸੌਂ ਰਹੇ ਸਨ ਤਾਂ ਦੋਸ਼ੀ ਨੇ ਡਰਾਇੰਗ ਰੂਮ 'ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਮੁਲਜ਼ਮ ਨੇ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ। ਜੇਕਰ ਉਸਨੇ ਅਜਿਹਾ ਕੀਤਾ ਤਾਂ ਉਸਨੂੰ ਘਰੋਂ ਕੱਢ ਦਿੱਤਾ ਜਾਵੇਗਾ। ਆਪਣੇ ਚਾਚੇ ਦੇ ਡਰੋਂ ਪੀੜਤਾ ਨੇ ਕਦੇ ਕਿਸੇ ਨੂੰ ਕੁਝ ਨਹੀਂ ਦੱਸਿਆ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਦਾ ਘੱਟੋ-ਘੱਟ ਪੰਜ ਵਾਰ ਜਿਨਸੀ ਸ਼ੋਸ਼ਣ ਕੀਤਾ।

  ਪੀੜਤਾ ਦੇ ਬਿਆਨ ਤੋਂ ਬਾਅਦ ਆਸ਼ਾ ਵਰਕਰ ਨੇ ਲੜਕੀ ਦਾ ਗਰਭ ਅਵਸਥਾ ਦਾ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਆਸ਼ਾ ਵਰਕਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਸੂਚਨਾ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਪੀਸੀ ਦੀਆਂ ਧਾਰਾਵਾਂ 376 (2) (ਐਫ), 376 (2) (ਐਨ), 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

  Published by:Krishan Sharma
  First published:

  Tags: Bengaluru, Crime against women, Crime news, Karnataka, National news