Home /News /national /

ਮਕਾਨ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਸੜੇ

ਮਕਾਨ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਸੜੇ

ਮਕਾਨ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਅ ਸੜੇ

ਮਕਾਨ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਣੇ ਪਰਿਵਾਰ ਦੇ ਚਾਰ ਜੀਅ ਸੜੇ

  • Share this:
    ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ ਮਕਾਨ ਵਿਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਅ ਜ਼ਿੰਦਾ ਸੜ ਗਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਆਫਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖ਼ਤਾ ਨੇ ਦੱਸਿਆ ਕਿ ਚੁਰਾਹ ਤਹਿਸੀਲ ਦੇ ਕਾਰਾਤੋਸ਼ ਪਿੰਡ ਵਿੱਚ ਅੱਜ ਤੜਕੇ ਇਕ ਮਕਾਨ ’ਚ ਅੱਗ ਲਗ ਗਈ ਤੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।

    ਮਿ੍ਤਕਾਂ ਦੀ ਪਛਾਣ ਰਫ਼ੀ ਮੁਹੰਮਦ (25) ਉਸ ਦੇ ਤਿੰਨ ਪੁੱਤਰਾਂ ਸਮੀਰ (4), ਜੁਲਖਾ (2) ਤੇ ਜੈਤੂਨ (2) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਹੰਮਦ ਦੀ ਪਤਨੀ ਵੀ ਇਸ ਹਾਦਸੇ ਵਿੱਚ ਝੁਲਸ ਗਈ।

    ਸਵੇਰੇ ਘਰ ਵਿੱਚ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਪਿਤਾ ਤੋਂ ਇਲਾਵਾ ਤਿੰਨ ਬੱਚੇ ਵੀ ਇਸ ਵਿੱਚ ਸ਼ਾਮਲ ਹਨ। ਡੇਢ ਸਾਲ, ਚਾਰ ਅਤੇ ਛੇ ਸਾਲ ਦੇ ਬੱਚਿਆਂ ਦੀ ਮੌਤ ਹੋ ਗਈ ਹੈ। ਇਕ ਔਰਤ ਜ਼ਖਮੀ ਹੈ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
    Published by:Gurwinder Singh
    First published:

    Tags: Chamba, Fire, Himachal

    ਅਗਲੀ ਖਬਰ