Home /News /national /

Video-ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਤਾਂ ਰਿਸ਼ਤੇਦਾਰਾਂ ਨੇ ਡਾਕਟਰ ਨੂੰ ਕੁੱਟਿਆ

Video-ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਤਾਂ ਰਿਸ਼ਤੇਦਾਰਾਂ ਨੇ ਡਾਕਟਰ ਨੂੰ ਕੁੱਟਿਆ

  • Share this:

ਚੰਬਾ-ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਚ ਸਿਵਲ ਹਸਪਤਾਲ ਡਲਹੌਜ਼ੀ ਵਿਚ ਤਾਇਨਾਤ ਇਕ ਡਾਕਟਰ ਨੂੰ ਮਰੀਜ਼ ਦੇ ਰਿਸ਼ਤੇਦਾਰਾਂ ਨੇ ਬੁਰੀ ਤਰ੍ਹਾਂ ਕੁੱਟਿਆ। ਡਾਕਟਰ ਨੇ ਹਸਪਤਾਲ ਵਿਚ ਆਏ ਇੱਕ ਵਿਅਕਤੀ ਦੀ ਜਾਂਚ ਕਰਨ ਤੋਂ ਬਾਅਦ ਉਸਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। ਇਸ 'ਤੇ ਉਕਤ ਵਿਅਕਤੀ ਅਤੇ ਉਸਦੇ ਨਾਲ ਆਏ ਹੋਰ ਰਿਸ਼ਤੇਦਾਰਾਂ ਨੇ ਡਾਕਟਰ 'ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਮਾਮਲਾ ਸ਼ੁੱਕਰਵਾਰ ਸਵੇਰੇ 5 ਵਜੇ ਦਾ ਹੈ। ਇਸ ਦੌਰਾਨ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਕੁੱਟਮਾਰ ਦਾ ਸ਼ਿਕਾਰ ਹੋਏ ਡਾਕਟਰ ਸ਼ਿਤੀਜ਼ ਨੇ ਦੱਸਿਆ ਕਿ ਉਹ ਕਿਹਾਰ ਹਸਪਤਾਲ ਵਿੱਚ ਤਾਇਨਾਤ ਹੈ। ਪਰ ਕੋਵਿਡ ਕਾਰਨ ਇਨ੍ਹਾਂ ਦਿਨਾਂ ਵਿਚ ਉਸ ਦੀ ਡਿਊਟੀ ਸਿਵਲ ਹਸਪਤਾਲ ਵਿਚ ਲੱਗੀ ਹੋਈ ਸੀ। ਵੀਰਵਾਰ ਨੂੰ ਉਹ ਰਾਤ ਦੀ ਡਿਊਟੀ 'ਤੇ ਸੀ। ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਇਕ ਮਰੀਜ਼ ਨੂੰ ਲੈਕੇ ਉਸਦੇ ਰਿਸ਼ਤੇਦਾਰ ਹਸਪਤਾਲ ਆਏ। ਉਕਤ ਮਰੀਜ਼ ਵਿੱਚ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ। ਜਦੋਂ ਉਸਨੂੰ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਗਿਆ ਤਾਂ ਰਿਸ਼ਤੇਦਾਰਾਂ ਨੇ ਉਸ ਨਾਲ ਬਹਿਸ ਕੀਤੀ ਅਤੇ ਉਸ ਉੱਤੇ ਹਮਲਾ ਕਰ ਦਿੱਤਾ।


ਇਸ ਪੂਰੇ ਮਾਮਲੇ ਬਾਰੇ ਡਾ: ਸ਼ਿਤੀਜ ਨੇ ਜ਼ਿਲ੍ਹਾ ਮੈਡੀਕਲ ਐਸੋਸੀਏਸ਼ਨ ਚੰਬਾ ਨੂੰ ਸੂਚਿਤ ਕੀਤਾ ਹੈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਦਿਲਬਾਗ ਨੇ ਕਿਹਾ ਕਿ ਇਹ ਮਾਮਲਾ ਐਸੋਸੀਏਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਹ ਘਟਨਾ ਬਹੁਤ ਨਿੰਦਣਯੋਗ ਹੈ। ਡਾਕਟਰ ਆਪਣੀ ਜ਼ਿੰਦਗੀ ਨੂੰ ਜੋਖਮ ਵਿਚ ਪਾ ਕੇ ਲੋਕਾਂ ਨੂੰ ਦਿਨ ਰਾਤ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਕੰਮ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਡਾਕਟਰਾਂ ਦੇ ਮਨੋਬਲ ਨੂੰ ਤੋੜਨ ਦਾ ਕੰਮ ਕਰਦੀਆਂ ਹਨ। ਸ਼ਨੀਵਾਰ ਨੂੰ ਇਸ ਮਾਮਲੇ 'ਤੇ ਯੂਨੀਅਨ ਦੀ ਇਕ ਬੈਠਕ ਬੁਲਾਈ ਗਈ ਹੈ ਅਤੇ ਇਸ ਮਾਮਲੇ 'ਤੇ ਫੈਸਲਾ ਲਿਆ ਜਾਵੇਗਾ।

Published by:Ashish Sharma
First published:

Tags: Doctor, Himachal