Home /News /national /

ਇੱਕ ਅਜਿਹਾ ਕੇਂਦਰ ਜਿੱਥੇ ਮਾਹਵਾਰੀ ਦੌਰਾਨ ਮਹਿਲਾਵਾਂ ਘਰ ਤੋਂ ਅਲੱਗ ਹੋ ਕੇ ਰਹਿੰਦੀਆਂ ਹਨ

ਇੱਕ ਅਜਿਹਾ ਕੇਂਦਰ ਜਿੱਥੇ ਮਾਹਵਾਰੀ ਦੌਰਾਨ ਮਹਿਲਾਵਾਂ ਘਰ ਤੋਂ ਅਲੱਗ ਹੋ ਕੇ ਰਹਿੰਦੀਆਂ ਹਨ

ਇੱਕ ਅਜਿਹਾ ਕੇਂਦਰ ਜਿੱਥੇ ਮਾਹਵਾਰੀ ਦੌਰਾਨ ਮਹਿਲਾਵਾਂ ਘਰ ਤੋਂ ਅਲੱਗ ਹੋ ਕੇ ਰਹਿੰਦੀਆਂ ਹਨ

ਇੱਕ ਅਜਿਹਾ ਕੇਂਦਰ ਜਿੱਥੇ ਮਾਹਵਾਰੀ ਦੌਰਾਨ ਮਹਿਲਾਵਾਂ ਘਰ ਤੋਂ ਅਲੱਗ ਹੋ ਕੇ ਰਹਿੰਦੀਆਂ ਹਨ

 • Share this:

  ਦੁਨੀਆ ਬਦਲੀ, ਪਰੰਪਰਾਵਾਂ, ਸੋਚ ਸਭ ਕੁੱਝ ਬਦਲਿਆ ਪਰ ਮਹਿਲਾਵਾਂ ਦੀ ਮਾਹਵਾਰੀ ਨੂੰ ਲੈ ਕੇ ਕੁੱਝ ਲੋਕਾਂ ਦੀ ਸੋਚ ਹਾਲੇ ਤੱਕ ਨਹੀਂ ਬਦਲੀ। ਕਈ ਥਾਵਾਂ ਉੱਤੇ ਪੀਰੀਅਡਸ ਨੂੰ ਅੱਜ ਵੀ ਅਪਵਿੱਤਰਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉੱਤਰਾਖੰਡ ਵੀ ਇਸ ਸਭ ਤੋਂ ਅਲੱਗ ਨਹੀਂ ਹੈ, ਇੱਥੋਂ ਦੇ ਚੰਪਾਵਤ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪੀਰੀਅਡਸ ਦੌਰਾਨ ਮਹਿਲਾਵਾਂ ਦੇ ਨਾਲ ਭੇਦਭਾਵ ਹੁੰਦਾ ਹੈ। ਪੀਰੀਅਡਸ ਦੌਰਾਨ ਇੱਥੇ ਲੜਕੀਆਂ ਤੇ ਮਹਿਲਾਵਾਂ ਨੂੰ ਘਰ ਤੋਂ ਬਾਹਰ ਅਲੱਗ ਰਹਿਣਾ ਪੈਂਦਾ ਹੈ। ਦਰਅਸਲ ਚੰਪਾਵਤ ਜ਼ਿਲ੍ਹੇ ਦੇ ਦੂਰ ਦੁਰੇਡੇ ਪਿੰਡ ਘੁਰਚੁਮ ਵਿੱਚ ਸਰਕਾਰੀ ਫੰਡ ਨਾਲ ਇੱਕ ਅਜਿਹੀ ਇਮਾਰਤ ਬਣਵਾਈ ਗਈ ਹੈ ਜਿੱਥੇ ਮਹਿਲਾਵਾਂ ਤੇ ਲੜਕੀਆਂ ਨੂੰ ਪੀਰੀਅਡਸ ਦੌਰਾਨ ਰਹਿਣਾ ਪੈਂਦਾ ਹੈ। 2016-17 ਵਿੱਚ 2 ਲੱਖ ਦੀ ਲਾਗਤ ਨਾਲ ਬਣੇ ਇਸ ਕੇਂਦਰ ਵਿੱਚ ਮਹਿਲਾਵਾਂ ਮਾਹਵਾਰੀ ਦੌਰਾਨ ਰਹਿੰਦੀਆਂ ਹਨ। ਬਕਾਇਦਾ ਘੁਰਚੁਮ ਪਿੰਡ ਦੀ ਗ੍ਰਾਮ ਸਭਾ ਵੀ ਸਰਬ-ਸੰਮਤੀ ਨਾਲ ਮਾਹਵਾਰੀ ਦੌਰਾਨ ਮਹਿਲਾਵਾਂ ਦੇ ਕੇਂਦਰ ਵਿੱਚ ਰਹਿਣ ਦਾ ਅਨੋਖਾ ਪ੍ਰਸਤਾਵ ਪਾਸ ਹੋ ਚੁੱਕਿਆ ਹੈ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਿੰਡ ਦੇ ਇੱਕ ਜੋੜੇ ਨੇ ਨਿਰਮਾਣ ਨੂੰ ਗੈਰ-ਕਾਨੂੰਨੀ ਠਹਿਰਾਉਂਦੇ ਹੋਏ ਜ਼ਿਲ੍ਹਾ ਅਧਿਕਾਰੀ ਨੂੰ ਸ਼ਿਕਾਇਤ ਕੀਤੀ।


  'ਅਪਵਿੱਤਰਤਾ' ਨਹੀਂ, ਮਹਿਲਾਵਾਂ ਦੇ ਸਰੀਰ ਦੀ ਅਹਿਮ ਪ੍ਰਕਿਰਿਆ ਹੈ ਮਾਹਵਾਰੀ


  ਜ਼ਿਲ੍ਹਾ ਅਧਿਕਾਰੀ ਰਣਵੀਰ ਚੌਹਾਨ ਨੇ News18 ਨਾਲ ਗੱਲ ਕਰਦੇ ਹੋਏ ਕਿਹਾ, 'ਘੁਰਚੁਮ ਵਰਗੇ ਪੱਛੜੇ ਪਿੰਡ ਵਿੱਚ ਇਸ ਕੇਂਦਰ ਬਾਰੇ ਸੁਣ ਕੇ ਹੈਰਾਨੀ ਹੁੰਦੀ ਹੈ, ਇਸ ਨੂੰ ਲੈ ਕੇ ਇੱਕ ਜੋੜੇ ਦੀ ਸ਼ਿਕਾਇਤ ਆਈ ਹੈ। ਇਸ ਕੇਂਦਰ ਵਿਚ ਮਾਹਵਾਰੀ ਦੌਰਾਨ ਮਹਿਲਾਵਾਂ ਨੂੰ ਵਾਕਈ ਰੱਖਿਆ ਜਾ ਰਿਹਾ ਹੈ ਜਾਂ ਨਹੀਂ, ਇਸਦੀ ਜਾਂਚ ਕੀਤੀ ਜਾਵੇਗੀ।'


  ਚੰਪਾਵਤ ਜ਼ਿਲ੍ਹਾ ਭਾਰਤ-ਨੇਪਾਲ ਬਾਰਡਰ ਨਾਲ ਲੱਗਦਾ ਹੈ, ਇੱਥੇ ਬਣੇ ਕੇਂਦਰ ਦਾ ਵਿਚਾਰ ਕਾਫੀ ਹੱਦ ਤੱਕ ਨੇਪਾਲ ਦੇ 'ਪੀਰੀਅਡਸ ਹੱਟ' ਵਰਗਾ ਹੈ। ਦਰਅਸਲ ਨੇਪਾਲ ਵਿੱਚ ਸਦੀਆਂ ਤੋਂ ਛੌਪਦੀ ਪ੍ਰਥਾ ਚੱਲੀ ਆ ਰਹੀ ਹੈ। ਛੌਪਦੀ ਦਾ ਮਤਲਬ ਹੈ ਅਣਛੂਹਿਆ। ਇਸ ਪ੍ਰਥਾ ਦੇ ਤਹਿਤ ਪੀਰੀਅਡ ਜਾਂ ਡਿਲੀਵਰੀ ਦੇ ਚੱਲਦੇ ਲੜਕੀਆਂ ਨੂੰ ਅਪਵਿੱਤਰ ਮੰਨ ਲਿਆ ਜਾਂਦਾ ਹੈ।


  ਇਸ ਤੋਂ ਬਾਅਦ ਉਨ੍ਹਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਉਹ ਘਰ ਵਿੱਚ ਨਹੀਂ ਦਾਖਲ ਹੋ ਸਕਦੀਆਂ। ਬਜ਼ੁਰਗਾਂ ਨੂੰ ਛੂਹ ਨਹੀਂ ਸਕਦੀਆਂ। ਖਾਣਾ ਨਹੀਂ ਬਣਾ ਸਕਦੀਆਂ ਤੇ ਨਾ ਹੀ ਮੰਦਿਰ ਤੇ ਸਕੂਲ ਜਾ ਸਕਦੀਆਂ ਹਨ। ਛੌਪਦੀ ਨੂੰ ਨੇਪਾਲ ਸੁਪਰੀਮ ਕੋਰਟ ਨੇ 2005 ਵਿੱਚ ਗੈਰ ਕਾਨੂੰਨੀ ਕਰਾਰ ਦਿੱਤਾ ਸੀ, ਪਰ ਫਿਰ ਵੀ ਇਹ ਜਾਰੀ ਹੈ।

  First published:

  Tags: Periods