Home /News /national /

ਅਨਿਲ ਵਿਜ ਬੋੇਲੇ - ਮੈਂ ਨਹੀਂ ਲਗਵਾ ਸਕਾਂਗਾ ਕਰੋਨਾ ਵੈਕਸੀਨ, ਮੈਨੂੰ ਅਜੇ ਇਸ ਦੀ ਜ਼ਰੂਰਤ ਨਹੀਂ...

ਅਨਿਲ ਵਿਜ ਬੋੇਲੇ - ਮੈਂ ਨਹੀਂ ਲਗਵਾ ਸਕਾਂਗਾ ਕਰੋਨਾ ਵੈਕਸੀਨ, ਮੈਨੂੰ ਅਜੇ ਇਸ ਦੀ ਜ਼ਰੂਰਤ ਨਹੀਂ...

  • Share this:

ਕੋਵਿਡ -19 ਟੀਕਾਕਰਨ ਦਾ ਤੀਜਾ ਪੜਾਅ ਅੱਜ ਤੋਂ ਹਰਿਆਣਾ ਵਿਚ ਵੀ ਸ਼ੁਰੂ ਹੋਣ ਜਾ ਰਿਹਾ ਹੈ। ਰਾਜ ਦੇ ਸਿਹਤ ਮੰਤਰੀ ਅਨਿਲ ਵਿਜ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਹਰਿਆਣਾ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਉਹ ਟੀਕਾ ਨਹੀਂ ਲਗਾ ਸਕਣਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਅਨਿਲ ਵਿਜ ਨੇ ਟਵੀਟ ਕੀਤਾ ਕਿ ਕੋਰੋਨਾ ਟੀਕਾ ਅੱਜ ਆਮ ਜਨਤਾ ਲਈ ਸ਼ੁਰੂ ਹੋਣ ਜਾ ਰਿਹਾ ਹੈ। ਹਰੇਕ ਨੂੰ ਬਿਨਾ ਕਿਸੇ ਡਰ ਦੇ ਵੈਕਸੀਨ ਲਗਵਾਉਣੀ ਚਾਹੀਦੀ ਹੈ। ਮੈਂ ਇਹ ਨਹੀਂ ਲੈ ਸਕਾਂਗਾ ਕਿਉਂਕਿ ਕੋਵਿਡ ਹੋਣ ਤੋਂ ਬਾਅਦ ਮੇਰੀ ਐਂਟੀਬਾਡੀ 300 ਬਣ ਗਈ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਸ਼ਾਇਦ ਮੈਂ ਜੋ ਟ੍ਰਾਇਲ ਵੈਕਸੀਨ ਲਈ ਸੀ, ਉਸ ਵਿਚ ਇਸ ਦਾ ਯੋਗਦਾਨ ਹੋਵੇ। ਮੈਨੂੰ ਅਜੇ ਵੈਕਸੀਨ ਦੀ ਜਰੂਰਤ ਨਹੀਂ ਹੈ।

ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਪ੍ਰਸ਼ੰਸਾ...

ਇਸ ਦੇ ਨਾਲ ਹੀ ਵਿਜ ਨੇ ਟਵੀਟ ਕਰਕੇ ਪੀਐਮ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸੱਚੇ ਨਾਇਕ ਹਨ, ਹਰ ਪਲ ‘ਤੇ ਉਨ੍ਹਾਂ ਨੇ ਹਮੇਸ਼ਾਂ ਅੱਗੇ ਵਧ ਕੇ ਦੇਸ਼ ਨੂੰ ਰਾਹ ਦਿਖਾਇਆ ਹੈ। ਅੱਜ ਵੀ, ਉਨ੍ਹਾਂ ਨੇ ਪਹਿਲਾਂ  ਕੋਰੋਨਾ ਟੀਕਾ ਲਗਾਇਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਗਲਤਫਹਿਮੀ ਨਾ ਰਹੇ ਅਤੇ ਲੋਕ ਵਿਰੋਧੀ ਧਿਰ ਦੇ ਪ੍ਰਚਾਰ ਵਿੱਚ ਨਾ ਪੈਣ ਅਤੇ ਟੀਕਾਕਰਨ ਦੇ ਨਾਲ ਅੱਗੇ ਵਧਣ।

Published by:Gurwinder Singh
First published:

Tags: Anil vij, Corona vaccine