• Home
 • »
 • News
 • »
 • national
 • »
 • CHANDIGARH CITY GRANDSON LOST 25 LAKHS WITH PROPERTY FOR LEAVING GRANDMOTHER DESTITUTE

ਦਾਦੀ ਨੂੰ ਬੇਸਹਾਰਾ ਛੱਡਣਾ ਪਿਆ ਭਾਰੀ, ਹਾਈਕੋਰਟ 'ਚ ਜਾਇਦਾਦ ਸਣੇ 25 ਲੱਖ ਹਾਰਿਆ ਪੋਤਾ

ਦਾਦੀ ਨੇ ਰਜਿਸਟਰੀ ਸਮੇਂ ਇਹ ਸ਼ਰਤ ਰੱਖੀ ਸੀ ਕਿ ਜੇਕਰ ਪੋਤਾ ਸੰਭਾਲ ਨਹੀਂ ਕਰਦਾ ਤਾਂ ਜਾਇਦਾਦ ਦੀ ਰਜਿਸਟਰੀ ਰੱਦ ਹੋ ਸਕਦੀ ਹੈ।

ਦਾਦੀ ਨੂੰ ਬੇਸਹਾਰਾ ਛੱਡਣਾ ਪਿਆ ਭਾਰੀ, ਹਾਈਕੋਰਟ 'ਚ ਜਾਇਦਾਦ ਸਣੇ 25 ਲੱਖ ਹਾਰਿਆ ਪੋਤਾ (ਸੰਕੇਤਕ ਫੋਟੋ)

 • Share this:
  ਹਰਿਆਣਾ ਦੇ ਸੋਨੀਪਤ ਵਿਚ ਇੱਕ ਵਿਅਕਤੀ ਨੂੰ ਆਪਣੀ ਦਾਦੀ ਨੂੰ ਬੇਸਹਾਰਾ ਛੱਡਣਾ ਮਹਿੰਗਾ ਪੈ ਗਿਆ। ਪੰਜਾਬ-ਹਰਿਆਣਾ ਹਾਈ ਕੋਰਟ (Punjab and Haryana High Court) ਨੇ ਪੋਤੇ ਨੂੰ ਉਸ ਦੀ ਦਾਦੀ ਤੋਂ ਮਿਲੇ ਪਲਾਟ ਵਾਪਸ ਉਸ ਦੇ ਨਾਂ ਕਰਨ ਦੇ ਹੁਕਮ ਦਿੱਤੇ ਹਨ।

  ਹਾਈਕੋਰਟ ਨੇ ਪਲਾਟ 'ਤੇ ਕੀਤੀ ਉਸਾਰੀ ਲਈ 25 ਲੱਖ ਦੀ ਰਕਮ ਦੀ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਜੋਖਮ ਲੈ ਕੇ ਇਸ ਦਾ ਨਿਰਮਾਣ ਕੀਤਾ ਸੀ। ਹਾਈ ਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਪਟੀਸ਼ਨਕਰਤਾ ਵੱਲੋਂ ਪੇਸ਼ ਕੀਤੇ ਗਏ ਸਬੂਤ ਇਹ ਸਾਬਤ ਨਹੀਂ ਕਰਦੇ ਕਿ ਪਟੀਸ਼ਨਰ ਦਾਦੀ ਦਾ ਖਰਚਾ ਚੁੱਕ ਰਿਹਾ ਸੀ। ਦਾਦੀ ਨੇ ਰਜਿਸਟਰੀ ਸਮੇਂ ਇਹ ਸ਼ਰਤ ਰੱਖੀ ਸੀ ਕਿ ਜੇਕਰ ਪੋਤਾ ਸੰਭਾਲ ਨਹੀਂ ਕਰਦਾ ਤਾਂ ਜਾਇਦਾਦ ਦੀ ਰਜਿਸਟਰੀ ਰੱਦ ਹੋ ਸਕਦੀ ਹੈ।

  ਦੱਸ ਦਈਏ ਕਿ ਸੋਨੀਪਤ ਦੇ ਰਾਏ ਨਿਵਾਸੀ ਨਵੀਨ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਸੀ ਕਿ ਉਸ ਦੀ ਦਾਦੀ ਰਾਮ ਰਤੀ ਨੂੰ ਗ੍ਰਾਮ ਪੰਚਾਇਤ ਰਾਏ ਤੋਂ 100 ਗਜ਼ ਦਾ ਪਲਾਟ ਅਲਾਟ ਕੀਤਾ ਗਿਆ ਸੀ। 7 ਦਸੰਬਰ 2016 ਨੂੰ ਉਸ ਦੀ ਦਾਦੀ ਨੇ ਇਹ ਪਲਾਟ ਉਸ ਦੇ ਨਾਂ ’ਤੇ ਤਬਦੀਲ ਕਰ ਦਿੱਤਾ ਸੀ।

  ਇਸ ਤੋਂ ਬਾਅਦ ਅਚਾਨਕ ਆਪਣੇ ਇਕ ਪੁੱਤਰ ਦੇ ਬਹਿਕਾਵੇ ਵਿਚ ਦਾਦੀ ਨੇ ਮੇਨਟੇਨੈਂਸ ਟ੍ਰਿਬਿਊਨਲ ਦੇ ਚੇਅਰਮੈਨ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਪੋਤੇ ਨੇ ਉਸ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਅਜਿਹੀ ਸਥਿਤੀ ਵਿਚ ਇਹ ਜਾਇਦਾਦ ਉਸ ਦੇ ਪੋਤੇ ਦੇ ਨਾਂ ਤੋਂ ਮੁੜ ਉਸ ਦੇ ਨਾਮ ਕਰਵਾ ਦਿੱਤੀ ਜਾਵੇ।

  ਇਸ ਦੇ ਨਾਲ ਹੀ ਇਸ ਮਾਮਲੇ 'ਚ ਅਦਾਲਤ ਨੇ ਦਾਦੀ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਜਾਇਦਾਦ ਦੀ ਰਜਿਸਟਰੀ ਰੱਦ ਕਰਨ ਦਾ ਹੁਕਮ ਦਿੱਤਾ ਹੈ। ਪਟੀਸ਼ਨਰ ਨੇ ਕਿਹਾ ਕਿ ਉਹ ਆਪਣੀ ਦਾਦੀ ਦਾ ਪੂਰਾ ਧਿਆਨ ਰੱਖਦਾ ਸੀ ਅਤੇ ਉਸ ਦੇ ਸਾਰੇ ਖਰਚੇ ਵੀ ਚੁੱਕਦਾ ਸੀ। ਪਟੀਸ਼ਨਰ ਨੂੰ ਜੋ ਪਲਾਟ ਮਿਲਿਆ ਹੈ, ਉਸ ’ਤੇ ਉਸ ਨੇ 25 ਲੱਖ ਰੁਪਏ ਖਰਚ ਕੇ ਮਕਾਨ ਬਣਾ ਲਿਆ ਹੈ।
  Published by:Gurwinder Singh
  First published: