• Home
  • »
  • News
  • »
  • national
  • »
  • CHANDIGARH CITY HARYANA ASSEMBLY ELECTION RESULT 2019 DUSHYANT CHAUTALA BECOME DEPUTY CHIEF MINISTER OF JJP AND BJP ALLIANCE

ਦੁਸ਼ਿਅੰਤ ਚੌਟਾਲਾ ਹੀ ਹੋਣਗੇ ਹਰਿਆਣਾ ਦੇ ਉਪ ਮੁੱਖ ਮੰਤਰੀ

ਇਸ ਤੋਂ ਪਹਿਲਾਂ ਚਰਚਾ ਸੀ ਕਿ ਇਸ ਅਹੁਦੇ ਲਈ ਨੈਨਾ ਚੌਟਾਲਾ ਦੇ ਨਾਂ ‘ਤੇ ਵਿਚਾਰ ਕੀਤੀ ਜਾ ਰਹੀ ਹੈ।

ਦੁਸ਼ਿਅੰਤ ਚੌਟਾਲਾ ਹੀ ਹੋਣਗੇ ਹਰਿਆਣਾ ਦੇ ਉਪ ਮੁੱਖ ਮੰਤਰੀ

  • Share this:
    ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਦੁਸ਼ਿਅੰਤ ਚੌਟਾਲਾ ਹੀ ਹਰਿਆਣਾ ਦੇ ਉਪ-ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਚਰਚਾ ਸੀ ਕਿ ਇਸ ਅਹੁਦੇ ਲਈ ਨੈਨਾ ਚੌਟਾਲਾ ਦੇ ਨਾਂ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਪਾਰਟੀ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਨੈਨਾ ਚੌਟਾਲਾ ਜੇਜੇਪੀ ਨੇਤਾ ਦੁਸ਼ਿਅੰਤ ਚੌਟਾਲਾ ਦੀ ਮਾਂ ਅਤੇ ਅਜੇ ਚੌਟਾਲਾ ਦੀ ਪਤਨੀ ਹੈ।

    ਦੱਸ ਦਈਏ ਕਿ ਹਰਿਆਣਾ ਵਿਚ ਭਾਜਪਾ ਨੇ ਬਹੁਮਤ ਦੀ ਕਸਰ ਸਿਰਫ਼ 11 ਮਹੀਨੇ ਪਹਿਲਾਂ ਬਣੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਹਾਰੇ ਪੂਰੀ ਕਰ ਲਈ ਹੈ। ਚੋਣ ਨਤੀਜਿਆਂ ਵਿਚ 40 'ਤੇ ਰੁਕ ਜਾਣ ਵਾਲੀ ਭਾਜਪਾ ਨੂੰ ਦਸ ਵਿਧਾਇਕਾਂ ਵਾਲੀ ਜੇਜੇਪੀ ਦਾ ਸਮਰਥਨ ਮਿਲ ਗਿਆ ਅਤੇ ਇਸ ਦੇ ਨਾਲ ਹੀ ਬਹੁਮਤ ਦਾ ਅੰਕੜਾ (46) ਵੀ ਪਾਰ ਹੋ ਗਿਆ। ਵੈਸੇ ਭਾਜਪਾ ਨੂੰ ਕੱਲ੍ਹ ਹੀ 6 ਆਜ਼ਾਦ ਵਿਧਾਇਕਾਂ ਦੀ ਹਮਾਇਤ ਦਾ ਭਰੋਸਾ ਮਿਲ ਗਿਆ ਸੀ ਪਰ ਜੇਜੇਪੀ ਦੇ ਨਾਲ ਆ ਜਾਣ ਨਾਲ ਉਸ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ।

    ਸਮਝੌਤੇ ਤਹਿਤ ਸਾਂਝੀ ਸਰਕਾਰ ਵਿਚ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹੋਣਗੇ, ਜਦੋਂਕਿ ਜੇਜੇਪੀ ਪ੍ਰਮੁੱਖ ਦੁਸ਼ਿਅੰਤ ਚੌਟਾਲਾ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਭਾਜਪਾ ਅਤੇ ਜੇਜੇਪੀ ਵਿਚਾਲੇ ਸਮਝੌਤੇ ਦਾ ਐਲਾਨ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ।
    Published by:Gurwinder Singh
    First published:
    Advertisement
    Advertisement