ਕੇਜਰੀਵਾਲ ਤੋਂ ਨਹੀਂ ਸੰਭਾਲੀ ਜਾਂਦੀ ਦਿੱਲੀ ਤਾਂ ਸਾਡੇ ਹਵਾਲੇ ਕਰੋ: ਖੱਟਰ

News18 Punjabi | News18 Punjab
Updated: July 14, 2021, 11:00 AM IST
share image
ਕੇਜਰੀਵਾਲ ਤੋਂ ਨਹੀਂ ਸੰਭਾਲੀ ਜਾਂਦੀ ਦਿੱਲੀ ਤਾਂ ਸਾਡੇ ਹਵਾਲੇ ਕਰੋ: ਖੱਟਰ
ਕੇਜਰੀਵਾਲ ਤੋਂ ਦਿੱਲੀ ਨਹੀਂ ਸਭਾਂਲੀ ਜਾਂਦੀ ਤਾਂ ਸਾਡੇ ਹਵਾਲੇ ਕਰੋ: ਖੱਟਰ (ਫਾਇਲ ਫੋਟੋ ਏਐਨਆਈ)

  • Share this:
  • Facebook share img
  • Twitter share img
  • Linkedin share img
ਦਿੱਲੀ ਅਤੇ ਹਰਿਆਣੇ ਦਰਮਿਆਨ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇ ਕੇਜਰੀਵਾਲ ਤੋਂ ਦਿੱਲੀ ਨਾ ਸੰਭਲ ਰਹੀ ਹੋਵੇ ਤਾਂ ਸਾਨੂੰ ਮੌਕਾ ਦਿਓ। ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਜੋ ਮੰਗਿਆ ਉਹ ਦਿੱਤਾ। ਚਾਹੇ ਇਹ ਪਾਣੀ ਹੋਵੇ ਜਾਂ ਆਕਸੀਜਨ, ਪਰ ਦਿੱਲੀ ਦਾ ਮੁੱਖ ਮੰਤਰੀ ਸਿਰਫ ਭਰਮਾਉਣ ਵਾਲੇ ਇਸ਼ਤਿਹਾਰਾਂ ਤੱਕ ਸੀਮਤ ਹਨ।

ਇਸ ਤੋਂ ਬਾਅਦ ਉਨ੍ਹਾਂ ਤਲਖ ਅੰਦਾਜ ਵਿਚ ਕਿਹਾ ਕਿ ਜੇ ਪਾਣੀ ਤੋਂ ਲੈ ਕੇ ਕੋਰੋਨਾ ਵੈਕਸੀਨ ਤੱਕ ਸਭ ਕੁਝ ਅਸੀਂ ਹੀ  ਕਰਨਾ ਹੈ ਤਾਂ ਦਿੱਲੀ ਵੀ ਹਰਿਆਣਾ ਦੇ ਹਵਾਲੇ ਕਰ ਦਿਓ, ਅਸੀਂ ਦਿੱਲੀ ਵੀ ਸੰਭਾਲ ਲਵਾਂਗੇ।

ਧਿਆਨਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਸਰਕਾਰ, ਹਰਿਆਣਾ 'ਤੇ ਪਾਣੀ ਦਾ ਆਪਣਾ ਹਿੱਸਾ ਨਾ ਦੇਣ ਦਾ ਦੋਸ਼ ਲਗਾ ਰਹੀ ਹੈ ਪਰ ਹੁਣ ਪਾਣੀ ਦੀ ਸਪਲਾਈ ਦੇ ਵਿਵਾਦ ਵਿਚ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿਜ ਨੇ ਕੇਜਰੀਵਾਲ ਸਰਕਾਰ ਦੇ ਦੋਸ਼ਾਂ ਦੀ ਨਿੰਦਾ ਕੀਤੀ ਸੀ, ਜਦਕਿ ਹੁਣ ਸੀਐੱਮ ਖੱਟਰ ਨੇ ਕੇਜਰੀਵਾਲ ਸਰਕਾਰ ਨੂੰ ਸਖਤ ਲਹਿਜ਼ੇ ਵਿਚ ਘੇਰਿਆ ਹੈ।
ਸੀਐੱਮ ਖੱਟਰ ਨੇ ਮਾਰੂਤੀ ਡੀਜ਼ਾਇਰ ਮਾੱਡਲ ਦਾ ਉਤਪਾਦਨ ਰੋਕਣ ਅਤੇ ਪਲਾਂਟ ਸ਼ਿਫਟ ਕਰਨ ਬਾਰੇ ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਝੂਠਾ ਪ੍ਰਚਾਰ ਚਲਾਇਆ ਜਾ ਰਿਹਾ ਹੈ, ਪਰ ਅਸਲੀਅਤ ਇਹ ਹੈ ਕਿ ਮਾਰੂਤੀ ਖਰਖੌਦਾ ਵਿੱਚ ਆਪਣਾ ਪਲਾਂਟ ਲਗਾਉਣ ਜਾ ਰਹੀ ਹੈ।
Published by: Gurwinder Singh
First published: July 14, 2021, 11:00 AM IST
ਹੋਰ ਪੜ੍ਹੋ
ਅਗਲੀ ਖ਼ਬਰ