Home /News /national /

VIDEO: ਹਨੀਪ੍ਰੀਤ ਸਾਡੀ ਰੂਹਾਨੀ ਧੀ, ਸਾਨੂੰ ਰੱਬ ਨੇ ਬਖਸ਼ੀ ਹੈ: ਰਾਮ ਰਹੀਮ

VIDEO: ਹਨੀਪ੍ਰੀਤ ਸਾਡੀ ਰੂਹਾਨੀ ਧੀ, ਸਾਨੂੰ ਰੱਬ ਨੇ ਬਖਸ਼ੀ ਹੈ: ਰਾਮ ਰਹੀਮ

(ਫਾਇਲ ਫੋਟੋ)

(ਫਾਇਲ ਫੋਟੋ)

ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇਹ ਇੰਸਟਾਗ੍ਰਾਮ ਲਾਈਵ ਇੱਕ ਘੰਟਾ 40 ਮਿੰਟ ਤੱਕ ਚੱਲਿਆ। ਲਾਈਵ ਪ੍ਰੋਗਰਾਮ 'ਚ ਰਾਮ ਰਹੀਮ ਨੇ ਕਿਹਾ ਕਿ ਉਹ ਲੋਕਾਂ ਦੀ ਖੁਸ਼ੀ ਲਈ ਹਨੀਪ੍ਰੀਤ ਦੇ ਨਾਲ ਆਇਆ ਹੈ। ਹਨੀਪ੍ਰੀਤ ਸਾਡੀ ਧੀ ਹੈ, ਰੂਹਾਨੀ ਧੀ ਹੈ, ਰੱਬ ਨੇ ਸਾਨੂੰ ਇਹ ਬਖਸ਼ੀ ਹੈ। ਰਾਮ ਜੀ ਸਾਡੀ ਧੀ ਨੂੰ ਸਲਾਮਤ ਰੱਖਣਗੇ।

ਹੋਰ ਪੜ੍ਹੋ ...
  • Share this:
    ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ੍ਹ ਵਾਪਸ ਪਰਤ ਆਇਆ ਹੈ। ਇਸ ਵਾਰ ਪੈਰੋਲ ਦੀ ਮਿਆਦ ਦੌਰਾਨ ਰਾਮ ਰਹੀਮ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਏ। ਇਸ ਵਾਰ ਉਨ੍ਹਾਂ ਨੇ ਆਪਣੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

    ਇਸ ਦੇ ਨਾਲ ਹੀ ਉਹ ਆਪਣੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨਾਲ ਇੰਸਟਾਗ੍ਰਾਮ 'ਤੇ ਲਾਈਵ ਵੀ ਹੋਏ। ਰਾਮ ਰਹੀਮ ਨੂੰ 5 ਸਾਲ ਬਾਅਦ ਆਪਣੀ ਧੀ ਹਨੀਪ੍ਰੀਤ ਨਾਲ ਜਨਤਕ ਤੌਰ 'ਤੇ ਇਕੱਠੇ ਦੇਖਿਆ ਗਿਆ। ਹਾਲਾਂਕਿ, ਉਹ ਆਪਣੀਆਂ ਦੋ ਅਸਲੀ ਧੀਆਂ ਅਤੇ ਬੇਟੇ ਨਾਲ ਨਜ਼ਰ ਨਹੀਂ ਆਏ।

    ਦੱਸ ਦਈਏ ਕਿ ਜਦੋਂ ਤੋਂ ਰਾਮ ਰਹੀਮ 30 ਦਿਨਾਂ ਲਈ ਪੈਰੋਲ 'ਤੇ ਆਇਆ, ਉਦੋਂ ਤੋਂ ਉਸ ਦਾ ਪਰਿਵਾਰ ਬਾਗਪਤ ਆਸ਼ਰਮ 'ਚ ਹੈ। ਰਾਮ ਰਹੀਮ ਦੀਆਂ ਚਿੱਠੀਆਂ ਤੋਂ ਸਾਹਮਣੇ ਆਇਆ ਹੈ ਕਿ ਪਰਿਵਾਰ ਅਤੇ ਹਨੀਪ੍ਰੀਤ ਵਿਚਾਲੇ ਰਿਸ਼ਤੇ ਆਮ ਨਹੀਂ ਹਨ। ਰਾਮ ਰਹੀਮ ਨੇ ਚਿੱਠੀਆਂ 'ਚ ਏਕਤਾ ਦਾ ਦਾਅਵਾ ਜ਼ਰੂਰ ਕੀਤਾ ਹੈ।

    ਰਾਮ ਰਹੀਮ ਅਤੇ ਹਨੀਪ੍ਰੀਤ ਦਾ ਇਹ ਇੰਸਟਾਗ੍ਰਾਮ ਲਾਈਵ ਇੱਕ ਘੰਟਾ 40 ਮਿੰਟ ਤੱਕ ਚੱਲਿਆ। ਲਾਈਵ ਪ੍ਰੋਗਰਾਮ 'ਚ ਰਾਮ ਰਹੀਮ ਨੇ ਕਿਹਾ ਕਿ ਉਹ ਲੋਕਾਂ ਦੀ ਖੁਸ਼ੀ ਲਈ ਹਨੀਪ੍ਰੀਤ ਦੇ ਨਾਲ ਆਇਆ ਹੈ। ਹਨੀਪ੍ਰੀਤ ਸਾਡੀ ਧੀ ਹੈ, ਰੂਹਾਨੀ ਧੀ ਹੈ, ਰੱਬ ਨੇ ਸਾਨੂੰ ਇਹ ਬਖਸ਼ੀ ਹੈ। ਰਾਮ ਜੀ ਸਾਡੀ ਧੀ ਨੂੰ ਸਲਾਮਤ ਰੱਖਣਗੇ। ਇਸ ਲਾਈਵ ਪ੍ਰੋਗਰਾਮ ਦੌਰਾਨ ਹਨੀਪ੍ਰੀਤ ਅਤੇ ਰਾਮ ਰਹੀਮ ਖੂਬ ਹੱਸਦੇ ਹੋਏ ਨਜ਼ਰ ਆ ਰਹੇ ਹਨ।
    Published by:Gurwinder Singh
    First published:

    Tags: Gurmeet Ram Rahim, Gurmeet Ram Rahim Singh

    ਅਗਲੀ ਖਬਰ