
ਸ਼ੱਕੀ ਨੌਜਵਾਨਾਂ ਦੀ ਸੀਸੀਟੀਵੀ ਵਿਚ ਕੈਦ ਹੋਈ ਤਸਵੀਰ ਤੇ ਜਾੰਚ ਕਰਦੀ ਹੋਈ ਪੁਲਿਸ।
ਸਾਈਬਰ ਸਿਟੀ ਗੁਰੂਗ੍ਰਾਮ 'ਚ ਨਿਡਰ ਬਦਮਾਸ਼ਾਂ ਵੱਲੋਂ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਪਾਸ਼ ਗਲੇਰੀਆ ਮਾਰਕੀਟ ਨੇੜੇ ਵਾਪਰੀ। ਜਿੱਥੇ ਚੇਨ ਸਨੈਚਰਾਂ ਨੂੰ ਕਾਬੂ ਕਰਨ ਲਈ ਪੁਲਿਸ ਨਾਕਾਬੰਦੀ ਕੀਤੀ ਹੋਈ ਸੀ।
ਜਿਵੇਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਬਾਈਕ 'ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੌਰਾਨ ਬਾਈਕ ਸਵਾਰ ਹਥਿਆਰਬੰਦ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਗੁਰੂਗ੍ਰਾਮ ਪੁਲਿਸ ਕਾਂਸਟੇਬਲ ਗੌਰੀ ਸ਼ੰਕਰ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਦੋਵੇਂ ਬਦਮਾਸ਼ ਮੌਕੇ 'ਤੇ ਬਾਈਕ ਛੱਡ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ।
ਘਟਨਾ ਤੋਂ ਬਾਅਦ ਸ਼ਹਿਰ ਭਰ ਦੇ ਨਾਕਿਆਂ' ਉਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਾਰਤੀ ਅਨਸਰ ਫਰਾਰ ਨਾ ਹੋ ਸਕਣ। ਦਰਅਸਲ ਪਿਛਲੇ ਹਫ਼ਤੇ ਤੋਂ ਇਸ ਇਲਾਕੇ ਵਿੱਚ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਬਾਈਕ ਸਵਾਰ ਸ਼ੱਕੀ ਨੌਜਵਾਨ ਵੀ ਸੀਸੀਟੀਵੀ 'ਚ ਕੈਦ ਹੋ ਗਏ ਅਤੇ ਇਸ ਦੇ ਆਧਾਰ 'ਤੇ ਪੁਲਿਸ ਗਲੇਰੀਆ ਮਾਰਕੀਟ ਨੇੜੇ ਨਾਕਾਬੰਦੀ ਕਰਕੇ ਚੈਕਿੰਗ ਕਰਨ 'ਚ ਲੱਗੀ ਹੋਈ ਸੀ।
ਜਿਵੇਂ ਹੀ ਬਾਈਕ 'ਤੇ ਸਵਾਰ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਰ੍ਹਾਂ ਪਿੱਛੇ ਬੈਠੇ ਨੌਜਵਾਨ ਨੇ ਪੁਲਿਸ ਮੁਲਾਜ਼ਮਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਸਿੱਧੀ ਪੁਲਿਸ ਮੁਲਾਜ਼ਮ ਦੀ ਲੱਤ ਵਿੱਚ ਜਾ ਲੱਗੀ। ਜਿਸ ਤੋਂ ਬਾਅਦ ਜ਼ਖਮੀ ਕਾਂਸਟੇਬਲ ਗੌਰੀ ਸ਼ੰਕਰ ਨੂੰ ਨੇੜਲੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਸ ਘਟਨਾ ਵਿੱਚ ਇਹ ਵੀ ਹੈਰਾਨੀਜਨਕ ਹੈ ਕਿ ਇਥੇ ਨਾਲ ਹੀ ਡੀਸੀਪੀ ਈਸਟ ਦਾ ਦਫ਼ਤਰ ਮੌਜੂਦ ਹੈ। ਇੱਥੇ ਹਰ ਸਮੇਂ ਪੁਲਿਸ ਨਾਕਾ ਵੀ ਲੱਗਾ ਰਹਿੰਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।