Home /News /national /

ਹਰਿਆਣਾ 'ਚ ਬਿਜਲੀ ਸੰਕਟ ਹੋਇਆ ਹੋਰ ਡੂੰਘਾ, ਖੱਟਰ ਸਰਕਾਰ ਹੋਰ ਸੂਬਿਆਂ ਤੋਂ ਮੰਗੇਗੀ ਮਦਦ

ਹਰਿਆਣਾ 'ਚ ਬਿਜਲੀ ਸੰਕਟ ਹੋਇਆ ਹੋਰ ਡੂੰਘਾ, ਖੱਟਰ ਸਰਕਾਰ ਹੋਰ ਸੂਬਿਆਂ ਤੋਂ ਮੰਗੇਗੀ ਮਦਦ

 • Share this:

  ਹਰਿਆਣਾ ਸਣੇ ਮੁਲਕ ਦੇ ਜ਼ਿਆਦਾਤਰ ਹਿੱਸਿਆਂ 'ਚ ਅਤਿ ਦੀ ਗਰਮੀ ਪੈ ਰਹੀ। ਇਸ ਦੇ ਨਾਲ ਹੀ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਵੀਰਵਾਰ ਨੂੰ ਹਰਿਆਣਾ 'ਚ ਬਿਜਲੀ ਦੀ ਮੰਗ 9000 ਮੈਗਾਵਾਟ ਨੂੰ ਪਾਰ ਕਰ ਗਈ। ਜਿਸ ਤਰ੍ਹਾਂ ਗਰਮੀ ਲਗਾਤਾਰ ਵਧ ਰਹੀ ਹੈ, ਉਸੇ ਤਰ੍ਹਾਂ ਬਿਜਲੀ ਦੀ ਖਪਤ ਵੀ ਲਗਾਤਾਰ ਵਧ ਰਹੀ ਹੈ।

  ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਦੀਆਂ ਚਿੰਤਾਵਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਬਦਲਵੇਂ ਪ੍ਰਬੰਧਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਬਿਜਲੀ ਮੰਤਰੀ ਰਣਜੀਤ ਸਿੰਘ ਅਨੁਸਾਰ ਆਉਣ ਵਾਲੇ ਇੱਕ-ਦੋ ਹਫ਼ਤਿਆਂ ਵਿੱਚ ਬਿਜਲੀ ਦੀ ਵਧਦੀ ਮੰਗ ਪੂਰੀ ਹੋ ਜਾਵੇਗੀ। ਇਸ ਦੇ ਲਈ ਦੂਜੇ ਰਾਜਾਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

  ਇਸ ਸਾਲ ਮੰਗ ਵਧੀ ਹੈ

  ਸਿੰਘ ਅਨੁਸਾਰ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਚੱਲ ਰਹੀ ਹੈ। ਇਸ ਮੁਤਾਬਕ 1200 ਤੋਂ 1400 ਮੈਗਾਵਾਟ ਬਿਜਲੀ ਅਡਾਨੀ ਤੋਂ ਲਈ ਜਾਵੇਗੀ। ਇਸ ਦੇ ਨਾਲ ਹੀ ਦੂਜੇ ਰਾਜਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਜਿਸ ਮੁਤਾਬਕ ਛੱਤੀਸਗੜ੍ਹ ਤੋਂ 350 ਮੈਗਾਵਾਟ ਅਤੇ ਮੱਧ ਪ੍ਰਦੇਸ਼ ਤੋਂ 150 ਮੈਗਾਵਾਟ ਬਿਜਲੀ ਲਈ ਜਾਵੇਗੀ।

  ਦੱਸ ਦਈਏ ਕਿ ਇਸ ਸਮੇਂ ਹਰ ਸਾਲ ਔਸਤਨ 7000 ਮੈਗਾਵਾਟ ਦੀ ਮੰਗ ਹੁੰਦੀ ਹੈ ਪਰ ਇਸ ਵਾਰ ਭਿਆਨਕ ਗਰਮੀ ਕਾਰਨ ਇਹ ਮੰਗ 9000 ਨੂੰ ਪਾਰ ਕਰ ਗਈ ਹੈ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਸਮੇਂ 1500 ਮੈਗਾਵਾਟ ਬਿਜਲੀ ਦੀ ਕਮੀ ਆਈ ਹੈ।

  ਜਿਵੇਂ-ਜਿਵੇਂ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ, ਸੂਬੇ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਅਤਿ ਦੀ ਗਰਮੀ ਦੇ ਦਰਮਿਆਨ ਘੰਟਿਆਂਬੱਧੀ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਰੋਜ਼ਾਨਾ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।

  ਜਾਣਕਾਰੀ ਮੁਤਾਬਕ ਸਭ ਤੋਂ ਵੱਧ ਬਿਜਲੀ ਕੱਟ ਗੁਰੂਗ੍ਰਾਮ 'ਚ 6 ਘੰਟੇ ਲੱਗੇ ਹਨ। ਬਿਜਲੀ ਦੀ ਮੰਗ ਦੀ ਗੱਲ ਕਰੀਏ ਤਾਂ ਹਰਿਆਣਾ ਬਿਜਲੀ ਵੰਡ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਜ਼ਿਲ੍ਹਿਆਂ ਵਿੱਚ 4300 ਤੋਂ 4500 ਮੈਗਾਵਾਟ ਲੋਡ ਸ਼ੇਅਰ ਦੀ ਮੰਗ ਹੈ। ਇਸ ਤੋਂ ਇਲਾਵਾ ਉੱਤਰੀ ਬਿਜਲੀ ਵੰਡ ਨਿਗਮ ਲਿਮਟਿਡ ਦੇ ਖੇਤਰ ਵਿੱਚ ਪੈਂਦੇ ਜ਼ਿਲ੍ਹਿਆਂ ਲਈ 2500 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਹੈ।

  Published by:Gurwinder Singh
  First published:

  Tags: Powercom, Powercut