Home /News /national /

Chandigarh MC Polls result 2021: ਪਹਿਲੀ ਵਾਰ AAP ਨੇ ਮਾਰੀ ਬਾਜ਼ੀ, ਸੱਤਾ 'ਚ ਰਹੀ BJP ਹਾਰੀ..

Chandigarh MC Polls result 2021: ਪਹਿਲੀ ਵਾਰ AAP ਨੇ ਮਾਰੀ ਬਾਜ਼ੀ, ਸੱਤਾ 'ਚ ਰਹੀ BJP ਹਾਰੀ..

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਪਛਾੜ ਆਮ ਆਦਮੀ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਪਛਾੜ ਆਮ ਆਦਮੀ ਪਾਰਟੀ ਬਣੀ ਸਭ ਤੋਂ ਵੱਡੀ ਪਾਰਟੀ

Chandigarh Municipal Corporation Election Results 2021: ਆਪ ਨੇ ਧਮਾਕੇਦਾਰ ਐਂਟਰੀ ਕਰਕੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ ਸਨ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਇਸ ਤਰਾਂ 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਨਗਰ ਨਿਗਮ ਚੋਣਾਂ 2021(Chandigarh MC Polls result 2021) ਪਹਿਲੀ ਚੋਣ ਲੜਣ ਵਾਲੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਕੇ ਸੱਤਾ ਵਿੱਚ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੱਤਾ ਹੈ।  ਆਪ ਨੇ ਧਮਾਕੇਦਾਰ ਐਂਟਰੀ ਕਰਕੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ ਸਨ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ ਹਨ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇੱਕ ਸੀਟ ਮਿਲੀ ਹੈ। ਇਸ ਤਰਾਂ 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਹੁਮਤ ਲਈ 19 ਸੀਟਾਂ ਦੀ ਲੋੜ ਸੀ।

  ਵਾਰਡ 1 ਤੋਂ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ ਨੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾਇਆ।

  ਵਾਰਡ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਹਰਮਹਿੰਦਰ ਸਿੰਘ ਲੱਕੀ ਨੂੰ ਹਰਾਇਆ।

  ਵਾਰਡ 3 ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ।

  ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ।

  ਵਾਰਡ 5 ਵਿੱਚ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨੀਤਿਕਾ ਗੁਪਤਾ ਨੂੰ 2737 ਵੋਟਾਂ ਦੇ ਫਰਕ ਨਾਲ ਹਰਾਇਆ।

  ਵਾਰਡ 6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ।

  ਵਾਰਡ 7 ਤੋਂ ਭਾਜਪਾ ਦੇ ਮਨੋਜ ਕੁਮਾਰ ਨੇ ਕਾਂਗਰਸ ਦੇ ਓਮ ਪ੍ਰਕਾਸ਼ ਨੂੰ 784 ਵੋਟਾਂ ਨਾਲ ਹਰਾਇਆ।

  ਵਾਰਡ 8 ਤੋਂ ਭਾਜਪਾ ਦੇ ਹਰਜੀਤ ਸਿੰਘ ਨੇ ਕਾਂਗਰਸ ਦੇ ਕੇਐਸ ਠਾਕੁਰ ਨੂੰ 682 ਵੋਟਾਂ ਨਾਲ ਹਰਾਇਆ।

  ਵਾਰਡ 9 ਤੋਂ ਭਾਜਪਾ ਦੀ ਬਿਮਲਾ ਦੂਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਦੇ ਫਰਕ ਨਾਲ ਹਰਾਇਆ।

  ਵਾਰਡ 10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ ਨੇ ਭਾਜਪਾ ਦੀ ਰਾਸ਼ੀ ਭਸੀਨ ਨੂੰ 3103 ਵੋਟਾਂ ਨਾਲ ਹਰਾਇਆ।

  ਵਾਰਡ 11 ਤੋਂ ਭਾਜਪਾ ਦੇ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਓਮਕਾਰ ਸਿੰਘ ਔਲਖ ਨੂੰ 167 ਵੋਟਾਂ ਨਾਲ ਹਰਾਇਆ।

  ਵਾਰਡ 12 ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੇ ਕਾਂਗਰਸ ਦੀ ਦੀਪਾ ਅਸ਼ਧੀਰ ਦੂਬੇ ਨੂੰ 1017 ਵੋਟਾਂ ਨਾਲ ਹਰਾਇਆ।

  ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ।

  ਵਾਰਡ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ।

  ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ।

  ਵਾਰਡ 16 ਤੋਂ ਆਮ ਆਦਮੀ ਪਾਰਟੀ ਦੀ ਪੂਨਮ ਨੇ ਭਾਜਪਾ ਦੀ ਊਸ਼ਾ ਨੂੰ 993 ਵੋਟਾਂ ਨਾਲ ਹਰਾਇਆ।

  ਵਾਰਡ 17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ।

  ਵਾਰਡ 18 ਤੋਂ ਆਮ ਆਦਮੀ ਪਾਰਟੀ ਦੀ ਤਰੁਣਾ ਮਹਿਤਾ ਨੇ ਭਾਜਪਾ ਦੀ ਸੁਨੀਤਾ ਧਵਨ ਨੂੰ 1516 ਵੋਟਾਂ ਨਾਲ ਹਰਾਇਆ।

  ਵਾਰਡ 19 ਤੋਂ ਆਮ ਆਦਮੀ ਪਾਰਟੀ ਦੀ ਨੇਹਾ ਨੇ ਕਾਂਗਰਸ ਦੇ ਕਮਲੇਸ਼ ਨੂੰ 804 ਵੋਟਾਂ ਨਾਲ ਹਰਾਇਆ।

  ਵਾਰਡ 20 ਤੋਂ ਕਾਂਗਰਸ ਦੇ ਗੁਰਚਰਨਜੀਤ ਸਿੰਘ ਨੇ ਆਜ਼ਾਦ ਕ੍ਰਿਪਾਨੰਦ ਠਾਕੁਰ ਨੂੰ 269 ਵੋਟਾਂ ਨਾਲ ਹਰਾਇਆ।

  ਵਾਰਡ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ।

  ਵਾਰਡ 22 ਤੋਂ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਹੀਰਾ ਨੇਗੀ ਨੂੰ 76 ਵੋਟਾਂ ਨਾਲ ਹਰਾਇਆ।

  ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ।

  ਵਾਰਡ 24 ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ।

  ਵਾਰਡ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ।

  ਵਾਰਡ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ।

  ਵਾਰਡ 27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ ਨੇ ਭਾਜਪਾ ਦੇ ਰਵਿੰਦਰ ਸਿੰਘ ਰਾਵਤ ਨੂੰ 2,862 ਵੋਟਾਂ ਨਾਲ ਹਰਾਇਆ।

  ਵਾਰਡ 28 ਤੋਂ ਕਾਂਗਰਸ ਦੀ ਨਿਰਮਲਾ ਦੇਵੀ ਨੇ ਭਾਜਪਾ ਦੀ ਜਸਵਿੰਦਰ ਕੌਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ।

  ਵਾਰਡ 29 ਤੋਂ ਆਮ ਆਦਮੀ ਪਾਰਟੀ ਦੇ ਮਨੁਹਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ।

  ਵਾਰਡ 30 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2,145 ਵੋਟਾਂ ਨਾਲ ਹਰਾਇਆ।

  ਵਾਰਡ 31 ਤੋਂ ‘ਆਪ’ ਦੇ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1,062 ਵੋਟਾਂ ਨਾਲ ਹਰਾਇਆ।

  ਵਾਰਡ 32 ਤੋਂ ਭਾਜਪਾ ਦੇ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾਇਆ।

  ਵਾਰਡ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ।

  ਵਾਰਡ 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ 9 ਵੋਟਾਂ ਨਾਲ ਹਰਾਇਆ।

  ਵਾਰਡ 35 ਤੋਂ ਭਾਜਪਾ ਦੇ ਰਜਿੰਦਰ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ।

  ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਇਹ ਜਿੱਤ ਪੰਜਾਬ ਵਿੱਚ ਆਉਣ ਵਾਲੀ ਤਬਦੀਲੀ ਦਾ ਸੰਕੇਤ ਹੈ।ਚੰਡੀਗੜ੍ਹ ਦੇ ਲੋਕਾਂ ਨੇ ਅੱਜ ਭ੍ਰਿਸ਼ਟ ਰਾਜਨੀਤੀ ਨੂੰ ਨਕਾਰ ਕੇ ‘ਆਪ’ ਦੀ ਇਮਾਨਦਾਰ ਰਾਜਨੀਤੀ ਨੂੰ ਚੁਣਿਆ ਹੈ। ਆਪ ਦੇ ਸਾਰੇ ਜੇਤੂ ਉਮੀਦਵਾਰਾਂ ਅਤੇ ਵਰਕਰਾਂ ਨੂੰ ਬਹੁਤ ਬਹੁਤ ਮੁਬਾਰਕਾਂ।ਇਸ ਵਾਰ ਪੰਜਾਬ ਬਦਲਾਅ ਲਈ ਤਿਆਰ ਹੈ।

  AAP ਆਗੂ ਰਾਘਵ ਚੱਢਾ ਚੰਡੀਗੜ੍ਹ ਪਹੁੰਚੇ ਹੋਏ ਹਨ। ਨਗਰ ਨਿਗਮ ਚੋਣਾਂ ਦੇ ਨਤੀਜਿਆਂ ਤੇ ਖੁਸ਼ੀ ਜ਼ਾਹਰ ਕੀਤੀ। ਉਹਨਾਂ ਨੇ ਕਿਹਾ ਕਿ Chandigarh ਝਾਕੀ ਹੈ, Punjab ਅਜੇ ਬਾਕੀ ਹੈ।

  ਸ਼ੁੱਕਰਵਾਰ ਨੂੰ 35 ਵਾਰਡਾਂ ਵਾਲੀ ਨਗਰ ਨਿਗਮ ਚੰਡੀਗੜ੍ਹ ਲਈ ਕੁੱਲ 6,33,475 ਯੋਗ ਵਿਅਕਤੀਆਂ ਵਿੱਚੋਂ 60% ਨੇ ਆਪਣੀ ਵੋਟ ਪਾਈ ਸੀ। ਚੋਣ ਅਧਿਕਾਰੀ ਅਨੁਸਾਰ 2016 ਦੀਆਂ ਚੋਣਾਂ ਨਾਲੋਂ 0.5 ਫੀਸਦੀ ਵੱਧ ਵੋਟਿੰਗ ਹੋਈ। ਇਸ ਵਾਰ ਸ਼ਹਿਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਸਾਰੇ 35 ਵਾਰਡਾਂ ਤੋਂ ਚੋਣ ਮੈਦਾਨ ਵਿਚ ਉਤਰਨ ਨਾਲ ਤਿੰਨ-ਕੋਣੀ ਲੜਾਈ ਦੇਖਣ ਨੂੰ ਮਿਲੀ।

  ਅਤੀਤ ਵਿੱਚ, ਲੜਾਈ ਦੋ ਵਿਰੋਧੀਆਂ - ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਸੀ। ਸੱਤਾਧਾਰੀ ਭਾਜਪਾ ਨੇ ਪਿਛਲੇ ਛੇ ਸਾਲਾਂ ਵਿੱਚ ਵਿਕਾਸ ਅਤੇ ਇਸ ਦੀਆਂ ਪ੍ਰਾਪਤੀਆਂ ਨੂੰ ਆਪਣਾ ਮੁੱਖ ਪ੍ਰਚਾਰ ਏਜੰਡਾ ਬਣਾਇਆ ਹੈ। ਕਾਂਗਰਸ, ਭਾਜਪਾ ਤੋਂ ਲਗਾਤਾਰ ਤਿੰਨ ਚੋਣਾਂ ਹਾਰ ਕੇ, ਸੱਤਾ ਵਿਰੋਧੀ ਮੁਹਿੰਮ 'ਤੇ ਆਧਾਰਿਤ, ਇਹ ਕਹਿੰਦੇ ਹੋਏ ਕਿ ਭਗਵਾ ਪਾਰਟੀ 'ਸਿਟੀ ਬਿਊਟੀਫੁੱਲ' ਦਾ ਟੈਗ ਬਰਕਰਾਰ ਰੱਖਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ। 'ਆਪ' ਦੀ ਮੁਹਿੰਮ ਮੁੱਖ ਤੌਰ 'ਤੇ ਸ਼ਹਿਰ ਵਿੱਚ ਆਪਣੇ ਸਫਲ "ਦਿੱਲੀ ਮਾਡਲ" ਨੂੰ ਦੁਹਰਾਉਣ 'ਤੇ ਕੇਂਦਰਿਤ ਸੀ।

  ਖ਼ਬਰ ਅੱਪਡੇਟ ਹੋ ਰਹੀ ਹੈ...
  Published by:Sukhwinder Singh
  First published:

  Tags: AAP, BJP, Chandigarh MC Polls 2021, Congress, Mc poll

  ਅਗਲੀ ਖਬਰ