PGI ਦੇ ਡਾਕਟਰਾਂ ਨੇ 8 ਸਾਲਾ ਲੜਕੀ ਦਾ ਕੱਟਿਆ ਹੱਥ ਮੁੜ ਜੋੜਿਆ, 11 ਘੰਟੇ ਚੱਲੀ ਸਰਜਰੀ

News18 Punjabi | News18 Punjab
Updated: July 16, 2021, 1:43 PM IST
share image
PGI ਦੇ ਡਾਕਟਰਾਂ ਨੇ 8 ਸਾਲਾ ਲੜਕੀ ਦਾ ਕੱਟਿਆ ਹੱਥ ਮੁੜ ਜੋੜਿਆ, 11 ਘੰਟੇ ਚੱਲੀ ਸਰਜਰੀ
PGI ਦੇ ਡਾਕਟਰਾਂ ਨੇ 8 ਸਾਲਾ ਲੜਕੀ ਦਾ ਕੱਟਿਆ ਹੱਥ ਮੁੜ ਜੋੜਿਆ, 11 ਘੰਟੇ ਚੱਲੀ ਸਰਜਰੀ

Chandigarh PGI: ਪਸ਼ੂਆਂ ਲਈ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਲੜਕੀ ਦਾ ਹੱਥ ਆ ਗਿਆ ਸੀ । ਇਸ ਕਾਰਨ ਲੜਕੀ ਦਾ ਹੱਥ ਕੱਟਿਆ ਗਿਆ। ਡਾ: ਐਸ ਤ੍ਰਿਪਾਠੀ ਨੇ ਦੱਸਿਆ ਕਿ ਜੇ ਹਾਦਸੇ ਤੋਂ ਬਾਅਦ ਅੱਠ ਘੰਟਿਆਂ ਦੇ ਅੰਦਰ ਕੱਟੇ ਹੋਏ ਅੰਗ ਦਾ ਤੁਰੰਤ ਇਲਾਜ ਹੋ ਜਾਂਦਾ ਹੈ, ਤਾਂ ਇਹ ਸਰੀਰ ਨਾਲ ਮੁੜ ਜੁੜ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਹਮੀਰਪੁਰ : ਹਿਮਾਚਲ ਪ੍ਰਦੇਸ਼ (Himachal Pradesh) ਦੇ ਹਮੀਰਪੁਰ ਦੀ ਇਕ ਅੱਠ ਸਾਲ ਦੀ ਲੜਕੀ ਦੀ ਡਾਕਟਰਾਂ ਨੇ ਜ਼ਿੰਦਗੀ ਹੀ ਬਦਲ ਦਿੱਤੀ। ਇਸ ਬੱਚੀ ਦਾ ਹੱਥ ਟੁੱਟ ਗਿਆ ਸੀ ਤੇ ਪੀਜੀਆਈ ਦੇ ਡਾਕਟਰਾਂ (PGI Chandigarh) ਦੀ ਟੀਮ ਨੇ ਇਸ ਜੋੜ ਕੇ ਨਵੀਂ ਜ਼ਿੰਦਗੀ ਦਿੱਤੀ। ਬੱਚੀ ਦੇ ਹੱਥ ਦਾ ਅਗਲਾ ਹਿੱਸਾ ਘਾਹ ਘੱਟਣ ਦੀ ਮਸ਼ੀਨ ਵਿੱਚ ਆਉਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਵੱਖ ਹੋ ਗਿਆ ਸੀ।

ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਨੇ 11 ਘੰਟਿਆਂ ਦੀ ਸਰਜਰੀ ਵਿਚ ਕੱਟੇ ਹੱਥ ਨੂੰ ਮੁੜ ਤੋਂ ਜੋੜ ਦਿੱਤਾ। ਸਭ ਤੋਂ ਛੋਟੇ ਬੱਚੇ ਨਾਲ ਹੱਥ ਜੋੜ ਕੇ ਪੀਜੀਆਈ ਉੱਤਰ ਭਾਰਤ ਦਾ ਪਹਿਲਾ ਮੈਡੀਕਲ ਇੰਸਟੀਚਿਊਟ ਬਣ ਗਿਆ ਹੈ।

ਡਾਕਟਰ ਕੀ ਕਹਿੰਦੇ ਹਨ
ਪੀ ਜੀ ਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖ ਪ੍ਰੋਫੈਸਰ ਆਰ ਕੇ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਗੁੰਝਲਦਾਰ ਸਰਜਰੀਆਂ ਪੀਜੀਆਈ ਵਿੱਚ ਸਫਲ ਹੋ ਰਹੀਆਂ ਹਨ। ਕਿਉਂਕਿ ਪੀ ਜੀ ਆਈ ਪਲਾਸਟਿਕ ਸਰਜਰੀ ਦੇ ਖੇਤਰ ਵਿਚ ਸਮੇਂ ਸਮੇਂ ਤੇ ਨਵੀਂ ਟੈਕਨਾਲੋਜੀ ਨਾਲ ਕੰਮ ਕਰ ਰਹੀ ਹੈ। ਪੀਜੀਆਈ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾ ਐਸ ਐਸ ਤ੍ਰਿਪਾਠੀ, ਡਾ: ਜੈਰੀ ਆਰ ਜੋਨ ਅਤੇ ਪ੍ਰੋਫੈਸਰ ਅਤੁਲ ਪਰਾਸ਼ਰ ਨੇ ਸਰਜਰੀ ਕੀਤੀ।

ਹਮੀਰਪੁਰ ਤੋਂ ਹੈ ਬੱਚੀ

25 ਜੂਨ ਨੂੰ ਲੜਕੀ ਨੂੰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਤੋਂ ਪੀਜੀਆਈ ਦੇ ਐਡਵਾਂਸ ਟਰਾਮਾ ਸੈਂਟਰ ਲਿਆਂਦਾ ਗਿਆ ਸੀ। 10 ਦਿਨਾਂ ਤੱਕ ਚੱਲੀ ਲੜਕੀ ਦੇ ਇਲਾਜ ਤੋਂ ਬਾਅਦ, ਇਕ ਨਵੀਂ ਜ਼ਿੰਦਗੀ ਦਿੱਤੀ ਗਈ। ਜਦੋਂ ਬੱਚੇ ਦੀ ਸਰਜਰੀ ਹੋਈ, ਉਸ ਸਮੇਂ ਉਸ ਦੇ ਕੱਟੇ ਹੱਥ ਵਿੱਚ 20 ਥਾਵਾਂ ਤੇ ਸਰਜਰੀ ਕੀਤੀ ਗਈ ਸੀ। ਕੱਟੇ ਹੋਏ ਹੱਥ ਦੀ ਗੁੱਟ ਨੂੰ ਮੁੜ ਜੋੜ ਕੇ ਨਾੜੀਆਂ ਅਤੇ ਹੱਡੀਆਂ ਨੂੰ ਜੋੜਿਆ ਗਿਆ ਸੀ। ਬੱਚੇ ਦੀ ਚਮੜੀ ਨੂੰ ਵੀ ਪਲਾਸਟਿਕ ਸਰਜਰੀ ਰਾਹੀਂ ਦੁਬਾਰਾ ਲਾਇਆ ਗਿਆ ਸੀ।

ਇਸ ਤਰ੍ਹਾਂ ਵਾਪਰਿਆ ਲੜਕੀ ਨਾਲ ਇਹ ਹਾਦਸਾ

ਪਸ਼ੂਆਂ ਲਈ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਲੜਕੀ ਦਾ ਹੱਥ ਆ ਗਿਆ ਸੀ । ਇਸ ਕਾਰਨ ਲੜਕੀ ਦਾ ਹੱਥ ਕੱਟਿਆ ਗਿਆ। ਡਾ: ਐਸ ਤ੍ਰਿਪਾਠੀ ਨੇ ਦੱਸਿਆ ਕਿ ਜੇ ਹਾਦਸੇ ਤੋਂ ਬਾਅਦ ਅੱਠ ਘੰਟਿਆਂ ਦੇ ਅੰਦਰ ਕੱਟੇ ਹੋਏ ਅੰਗ ਦਾ ਤੁਰੰਤ ਇਲਾਜ ਹੋ ਜਾਂਦਾ ਹੈ, ਤਾਂ ਇਹ ਸਰੀਰ ਨਾਲ ਮੁੜ ਜੁੜ ਸਕਦਾ ਹੈ।
Published by: Sukhwinder Singh
First published: July 16, 2021, 1:43 PM IST
ਹੋਰ ਪੜ੍ਹੋ
ਅਗਲੀ ਖ਼ਬਰ