Home /News /national /

ਕੇਂਦਰ 'ਚ ਨਵੀਂ ਸਰਕਾਰ ਲਈ ਨਾਇਡੂ ਨੇ ਲਾਇਆ ਜ਼ੋਰ, ਰਾਹੁਲ-ਪਵਾਰ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਨਾਲ ਕਰਨਗੇ ਗੱਲ

ਕੇਂਦਰ 'ਚ ਨਵੀਂ ਸਰਕਾਰ ਲਈ ਨਾਇਡੂ ਨੇ ਲਾਇਆ ਜ਼ੋਰ, ਰਾਹੁਲ-ਪਵਾਰ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਨਾਲ ਕਰਨਗੇ ਗੱਲ

 • Share this:
  ਲੋਕ ਸਭਾ ਚੋਣਾਂ ਦੇ ਆਖ਼ਰੀ ਦੌਰ ਦੇ ਲਈ ਵੋਟਿੰਗ ਜਾਰੀ ਹੈ... ਤੇ ਇਸ ਦੇ ਚਲਦੇ ਵਿਰੋਧੀ ਧਿਰਾਂ ਸੰਭਾਵਿਤ ਸਮੀਕਰਣਾਂ ਨੂੰ ਲੈ ਕੇ ਗੱਲਬਾਤ ਲਈ ਪੱਬਾਂ ਭਾਰ ਹੋ ਗਿਆ ਹੈ। ਇਸ ਸਾਰੇ ਮੰਜਰ ਦੀ ਅਗਵਾਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਚੰਦਰ ਬਾਬੂ ਨਾਇਡੂ ਕਰ ਰਹੇ ਨੇ । ਕਈ ਖੇਤਰੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਸ਼੍ਰੀ ਨਾਇਡੂ ਨੇ ਐਤਵਾਰ ਨੂੰ ਇਕ ਵਾਰ ਫਿਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਐਨ.ਸੀ.ਪੀ ਚੀਫ਼ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਹੁਣ ਐਗਜਿਟ ਪੋਲ ਤੋਂ ਕੁਝ ਸਮਾਂ ਪਹਿਲਾਂ ਸ਼੍ਰੀ ਨਾਇਡੂ ਸ਼੍ਰੀਮੀ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਨੇ।

  ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨਾਲ ਮਿਲ ਚੁੱਕੇ ਨੇ। ਹੁਣ 23 ਮਈ ਨੂੰ ਸੋਨੀਆ ਗਾਂਧੀ ਨੇ ਮੈਗਾ ਮੀਟਿੰਗ ਰੱਖੀ ਹੈ ਜਿਸ ਤੋਂ ਪਹਿਲਾਂ ਪਹਿਲਾਂ ਸ਼੍ਰੀ ਨਾਇਡੂ ਸਾਰੀਆਂ ਸੰਭਾਵਨਾਵਾਂ ਦੇ ਜੋੜ ਤੋੜ 'ਚ ਲੱਗੇ ਨਜ਼ਰ ਆ ਰਹੇ ਨੇ।
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ