ਚੰਦਰਯਾਨ-2 ਪੁਲਾੜ ਵਿਚ ਭੇਜਣ ਲਈ ਉਲਟੀ ਗਿਣਤੀ ਸ਼ੁਰੂ

News18 Punjab
Updated: July 14, 2019, 2:44 PM IST
share image
ਚੰਦਰਯਾਨ-2 ਪੁਲਾੜ ਵਿਚ ਭੇਜਣ ਲਈ ਉਲਟੀ ਗਿਣਤੀ ਸ਼ੁਰੂ

  • Share this:
  • Facebook share img
  • Twitter share img
  • Linkedin share img
ਇਸਰੋ ਵੱਲੋਂ ਚੰਦਰਯਾਨ-2 ਪੁਲਾੜ ਵਿਚ ਭੇਜਣ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਚੰਦਰਯਾਨ-2, 15 ਜੁਲਾਈ ਨੂੰ ਦਾਗਿਆ ਜਾਵੇਗਾ। ਇਸਰੋ ਦੇ ਚੇਅਰਮੇਨ ਸਿਵਨ ਨੇ ਦੱਸਿਆ ਕਿ ਇਹ ਕਿਸੇ ਗ੍ਰਹਿ ’ਤੇ ਉਤਰਨ ਦੀ ਇਸਰੋ ਦੀ ਪਹਿਲੀ ਮੁਹਿੰਮ ਹੈ ਅਤੇ ਇਹ 2008 ਵਿੱਚ ਦਾਗੇ ਗਏ ਚੰਦਰਯਾਨ-1 ਦੀ ਅਗਲੀ ਕੜੀ ਹੈ।

ਇਸਰੋ ਮੁਤਾਬਕ ਇਸ ਮੁਹਿੰਮ ਦਾ ਉਦੇਸ਼ ਚੰਦਰਮਾ ਦੀ ਹੋਂਦ ਅਤੇ ਵਿਕਾਸ ਨੂੰ ਸਮਝਣ ਲਈ ਵਿਆਪਕ ਅਧਿਐਨ ਕਰਨਾ ਹੈ। ਸ੍ਰੀਹਰੀਕੋਟਾ ਤੋਂ 15 ਜੁਲਾਈ ਤੜਕੇ 2.51 ਵਜੇ ਚੰਦਰਯਾਨ-2 ਦਾਗਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਚੰਦਰਯਾਨ ਮੁਹਿੰਮ ਦੇ ਤਿੰਨੇ ਮਾਡਿਊਲ-ਆਰਬਿਟਰ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਦਾਖਣ ਲਈ ਤਿਆਰ ਕੀਤੇ ਜਾ ਰਹੇ ਹਨ ਅਤੇ ਲੈਂਡਰ ਦੇ ਸਤੰਬਰ ਦੇ ਸ਼ੁਰੂ ਵਿੱਚ ਚੰਦਰਮਾ ਦੀ ਸਤਹਿ ਛੋਹਣ ਦੀ ਉਮੀਦ ਹੈ। ਚੰਦਰਯਾਨ-2 ਨੂੰ ਜੀਐੱਸਐੱਲਵੀ ਮੈਕ-2 ਦਵਾਰਾ ਦਾਗਿਆ ਜਾਵੇਗਾ। ਇਸ ਮਿਸ਼ਨ ਦੀ ਕੀਮਤ 1000 ਕਰੋੜ ਰੁਪਏ ਹੈ।
First published: July 14, 2019, 11:40 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading