Home /News /national /

ਸੋਸ਼ਲ ਮੀਡੀਆ 'ਤੇ ਐਕਟਿਵ ਔਰਤਾਂ ਨੂੰ ਨੀਵਾਂ ਦੇਖਣ ਵਾਲੇ ਬਦਲਣ ਆਪਣੀ ਸੋਚ: ਅਦਾਲਤ

ਸੋਸ਼ਲ ਮੀਡੀਆ 'ਤੇ ਐਕਟਿਵ ਔਰਤਾਂ ਨੂੰ ਨੀਵਾਂ ਦੇਖਣ ਵਾਲੇ ਬਦਲਣ ਆਪਣੀ ਸੋਚ: ਅਦਾਲਤ

ਅਹਿਮਦਾਬਾਦ ਦੀ ਇੱਕ ਸੈਸ਼ਨ ਅਦਾਲਤ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ ਦੁਬਈ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਉਸਦੀ ਵਿਛੜੀ ਪਤਨੀ ਨੂੰ ਗੁਜ਼ਾਰੇ ਦਾ ਭੁਗਤਾਨ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਇਹ ਟਿੱਪਣੀਆਂ ਕੀਤੀਆਂ ਹਨ।

  • Share this:

Ahmedabad- ਅਹਿਮਦਾਬਾਦ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਐਕਟਿਵ ਅਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਜੁੜੀਆਂ ਹੋਇਆਂ ਸਮਾਜਿਕ ਕੰਮਾਂ 'ਚ ਐਕਟਿਵ ਔਰਤਾਂ ਨੂੰ ਨੀਚ ਸਮਝਦੇ ਹਨ, ਅੱਜ ਦੇ ਸਮੇਂ 'ਚ ਅਜਿਹੇ ਲੋਕਾਂ ਨੂੰ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ।

ਟਾਈਮਜ਼ ਆਫ ਇੰਡੀਆ ਦੀ ਇੱਕ ਖ਼ਬਰ ਮੁਤਾਬਕ ਅਦਾਲਤ ਨੇ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਫਟਕਾਰ ਲਗਾਈ ਜੋ ਰਾਜਨੀਤੀ ਅਤੇ ਸੋਸ਼ਲ ਮੀਡੀਆ 'ਤੇ ਸਰਗਰਮ ਔਰਤਾਂ ਨੂੰ ਚੰਗਾ ਨਹੀਂ ਸਮਝਦੇ ਅਤੇ ਉਨ੍ਹਾਂ ਦੇ ਚਰਿੱਤਰ 'ਤੇ ਸ਼ੱਕ ਕਰਦੇ ਹਨ। ਅਹਿਮਦਾਬਾਦ ਦੀ ਇੱਕ ਸੈਸ਼ਨ ਅਦਾਲਤ ਨੇ ਘਰੇਲੂ ਹਿੰਸਾ ਐਕਟ (Domestic Violence Act) ਦੇ ਤਹਿਤ ਦੁਬਈ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਉਸਦੀ ਛੱਡੀ ਹੋਈ ਪਤਨੀ ਨੂੰ  ਗੁਜ਼ਾਰੇ ਭੱਤੇ ਦਾ ਭੁਗਤਾਨ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਇਹ ਟਿੱਪਣੀਆਂ ਕੀਤੀਆਂ।ਪਤੀ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਇਹ ਕਹਿ ਕੇ ਚੁਣੌਤੀ ਦਿੱਤੀ ਸੀ ਕਿ ਉਸ ਦੀ ਪਤਨੀ ਸਿਆਸਤਦਾਨਾਂ ਨਾਲ ਆਪਣੀਆਂ ਤਸਵੀਰਾਂ ਖਿੱਚਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ। ਸੈਸ਼ਨ ਕੋਰਟ ਨੇ ਪਤੀ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਨ ਦਾ ਆਧਾਰ ਨਹੀਂ ਹੋ ਸਕਦਾ।

ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਜੋੜੇ ਦਾ ਵਿਆਹ 2008 ਵਿੱਚ ਹੋਇਆ ਸੀ। ਸਾਲ 2010 ਵਿੱਚ ਬੱਚੀ ਦੇ ਜਨਮ ਤੋਂ ਬਾਅਦ ਔਰਤ ਆਪਣੇ ਮਾਪਿਆਂ ਦੇ ਘਰ ਪਰਤ ਗਈ ਅਤੇ ਪਤੀ ਦੁਬਈ ਦੀ ਇੱਕ ਕੰਪਨੀ ਵਿੱਚ ਕਲਰਕ ਵਜੋਂ ਕੰਮ ਕਰਨ ਚਲਾ ਗਿਆ। ਬਾਅਦ ਵਿੱਚ ਮਹਿਲਾ ਨੇ ਮੈਟਰੋਪੋਲੀਟਨ ਕੋਰਟ ਵਿੱਚ ਘਰੇਲੂ ਹਿੰਸਾ ਐਕਟ ਦੇ ਤਹਿਤ ਆਪਣੇ ਪਤੀ ਤੋਂ ਗੁਜ਼ਾਰੇ ਦੀ ਮੰਗ ਕੀਤੀ ਸੀ। ਜਦੋਂ ਕਿ ਪਤੀ ਨੇ ਕਿਹਾ ਕਿ ਉਸਦੀ ਪਤਨੀ ਆਪਣੀ ਮਰਜ਼ੀ ਨਾਲ ਆਪਣੇ ਮਾਪਿਆਂ ਘਰ ਗਈ ਸੀ। ਰੱਖ-ਰਖਾਅ ਦਾ ਮਾਮਲਾ ਆਇਆ ਤਾਂ ਪਤੀ ਨੇ ਕਿਹਾ ਕਿ ਉਸ ਦੀ ਪਤਨੀ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਨਜ਼ਰ ਆਉਂਦੀ ਹੈ ਅਤੇ ਉਸ ਨੂੰ ਕਾਫੀ ਆਮਦਨ ਹੁੰਦੀ ਜਾਪਦੀ ਹੈ।

ਜਿਕਰਯੋਗ ਇਹ ਵੀ ਹੈ ਕਿ ਪਤੀ ਨੇ ਆਪਣੀ ਪਤਨੀ ਦੇ ਜਨਮਦਿਨ 'ਤੇ ਸਥਾਨਕ ਵਿਧਾਇਕ ਨਾਲ ਉਸ ਦੀ ਫੋਟੋ ਪੇਸ਼ ਕਰਦੇ ਹੋਏ ਔਰਤ 'ਤੇ ਅਨੈਤਿਕ ਜੀਵਨ ਜਿਊਣ ਦਾ ਦੋਸ਼ ਵੀ ਲਗਾਇਆ। ਜਦਕਿ ਔਰਤ ਨੇ ਦੱਸਿਆ ਕਿ ਬੱਚੀ ਦੇ ਜਨਮ ਤੋਂ ਬਾਅਦ ਉਸ ਨੂੰ ਸਹੁਰੇ ਘਰੋਂ ਜਬਰਦਸਤੀ ਬਾਹਰ ਕੱਢ ਦਿੱਤਾ ਗਿਆ ਸੀ। ਕਿਉਂਕਿ ਉਸ ਦੇ ਸਹੁਰੇ ਲੜਕਾ ਚਾਹੁੰਦੇ ਸਨ। ਫਰਵਰੀ ਵਿੱਚ, ਮੈਟਰੋਪੋਲੀਟਨ ਕੋਰਟ ਨੇ ਪਤੀ ਨੂੰ ਔਰਤ ਅਤੇ ਬੱਚੇ ਦੇ ਰੱਖ-ਰਖਾਅ ਵਜੋਂ 10,000 ਰੁਪਏ ਦੇਣ ਦਾ ਹੁਕਮ ਦਿੱਤਾ ਸੀ ਅਤੇ ਸੈਸ਼ਨ ਕੋਰਟ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ।

Published by:Krishan Sharma
First published:

Tags: Ahemdabad news, Domestic violence, National news, Social media, Women