• Home
 • »
 • News
 • »
 • national
 • »
 • CHARKHI DADRI KHAP MEETING IN HARYANA OVER PADDY CULTIVATION IN HARYANA GH KS

ਹਰਿਆਣਾ ਦੀ ਸਤਿਗਾਮ ਖਾਪ ਦਾ ਫ਼ੈਸਲਾ, ਅਗਲੇ 10 ਸਾਲ ਨਹੀਂ ਬੀਜਿਆ ਜਾਵੇਗਾ ਝੋਨਾ

ਹਰਿਆਣਾ ਦੀ ਸਤਿਗਾਮ ਖਾਪ ਦਾ ਫ਼ੈਸਲਾ, ਅਗਲੇ 10 ਸਾਲ ਨਹੀਂ ਬੀਜਿਆ ਜਾਵੇਗਾ ਝੋਨਾ

 • Share this:
  ਚਰਖੀ ਦਾਦਰੀ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੀ ਸਤਗਾਮਾ ਖਾਪ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਕਿ ਖਾਪ ਅਧੀਨ ਆਉਂਦੇ ਪਿੰਡਾਂ ਵਿੱਚ ਅਗਲੇ 10 ਸਾਲਾਂ ਲਈ ਝੋਨੇ ਦੀ ਬਿਜਾਈ ਨਹੀਂ ਕੀਤੀ ਜਾਵੇਗੀ। ਜੇ ਕੋਈ ਝੋਨਾ ਬੀਜਦਾ ਹੈ ਤਾਂ ਖਾਪ ਇੱਕ ਲੱਖ ਰੁਪਏ ਜੁਰਮਾਨਾ ਲਾਵੇਗੀ ਅਤੇ ਸਖਤ ਫੈਸਲਾ ਵੀ ਲੈ ਸਕਦੀ ਹੈ।

  ਸਤਗਾਮਾ ਖਾਪ ਦੀ ਪੰਚਾਇਤ ਪ੍ਰਧਾਨ ਜਗਬੀਰ ਮਾਹਲਾ ਦੀ ਅਗਵਾਈ ਹੇਠ ਪਿੰਡ ਕਨਹੇਟੀ ਦੇ ਮੰਦਰ ਵਿੱਚ ਹੋਈ, ਜਿਸ ਵਿੱਚ ਖਾਪ ਦੇ ਅਧੀਨ ਆਉਣ ਵਾਲੇ ਪਿੰਡ ਦੇ ਬੁੱਧੀਜੀਵੀਆਂ ਨੇ ਹਿੱਸਾ ਲਿਆ।

  ਦੋ ਘੰਟੇ ਚੱਲੀ ਮੀਟਿੰਗ

  ਕਰੀਬ ਦੋ ਘੰਟੇ ਚੱਲੀ ਪੰਚਾਇਤ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਖਾਪ ਦੇ ਕਿਸੇ ਵੀ ਪਿੰਡ ਵਿੱਚ ਕੋਈ ਵੀ ਕਿਸਾਨ ਅਗਲੇ 10 ਸਾਲਾਂ ਤੱਕ ਝੋਨੇ ਦੀ ਬਿਜਾਈ ਨਹੀਂ ਕਰੇਗਾ। ਜੇਕਰ ਕੋਈ ਕਿਸਾਨ ਖਾਪ ਦੇ ਕਿਸੇ ਵੀ ਪਿੰਡ ਵਿੱਚ ਝੋਨੇ ਦੀ ਬਿਜਾਈ ਕਰਦਾ ਹੈ ਤਾਂ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਸਖਤ ਫੈਸਲੇ ਵੀ ਲਏ ਜਾ ਸਕਦੇ ਹਨ।

  ਇਸ ਦੌਰਾਨ ਖਾਪ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਝੋਨੇ ਦੀ ਥਾਂ ਹੋਰ ਫ਼ਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਇਸ ਲੜੀ ਵਿੱਚ ਝੋਨੇ ਦੀ ਬਿਜਾਈ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ ਅਤੇ ਪ੍ਰਸ਼ਾਸਨ ਦੁਆਰਾ ਕਿਸਾਨਾਂ ਨੂੰ ਉਤਸ਼ਾਹਤ ਕਰਨ ਲਈ ਰਾਸ਼ੀ ਦਿੱਤੀ ਜਾਵੇਗੀ।
  Published by:Krishan Sharma
  First published: